ਫ਼ਿਲਮ ” ‘ਯਮਲਾ ਪਗਲਾ ਦੀਵਾਨਾ ” ਦਾ ਤੀਜਾ ਭਾਗ ਹੋਇਆ ਰਿਲੀਜ
ਜਿਸ ਫ਼ਿਲਮ ਦਾ ਬੜੀ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ ਅੱਜ ਤੁਹਾਡੇ ਦਰਮਿਆਨ ਰਿਲੀਜ ਹੋ ਚੁੱਕੀ ਹੈ ਜੀ ਹਾਂ ਅਸੀ ਗੱਲ ਕਰ ਰਹੇ ਹਾਂ ਦਿਓਲ ਤਿਕੜੀ ਧਰਮਿੰਦਰ, dharmendra ਬੌਬੀ ਤੇ ਸੰਨੀ ਦਿਓਲ ਦੀ ਨਵੀਂ ਫ਼ਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ yamla pagla deewana phir se ਦੀ | ਆਪਣੀ ਪਾਗਲਪੰਤੀ ਨਾਲ ਸੱਭ ਨੂੰ ਹਸਾਉਣ ਲਈ ਇਸ ਫ਼ਿਲਮ ਵਿਚ ਤਿੰਨ ਨੇਂ ਬਹੁਤ ਵਧੀਆ ਅਦਾਕਾਰੀ ਨਿਭਾਈ ਹੈ | ਜੇਕਰ ਆਪਾਂ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਇਹਨਾ ਤਿੰਨਾਂ ਤੋਂ ਇਲਾਵਾ ਰੇਖਾ, ਸ਼ਤਰੁਘਨ ਸਿਨ੍ਹਾ, ਸੋਨਾਕਸ਼ੀ ਤੇ ਸਲਮਾਨ ਖ਼ਾਨ ਵੀ ਆਪਣੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ | ਇਸ ਫ਼ਿਲਮ ਨੂੰ ਸਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ |

ਇਸ ਫ਼ਿਲਮ ਨੂੰ ” ਨਵਨੀਅਤ ਸਿੰਘ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਲਗਭਗ 2000 ਤੋਂ ਵੀ ਜ਼ਿਆਦਾ ਸਕ੍ਰੀਨਸ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਇਸ ਫ਼ਿਲਮ ਦਾ ਬਜਟ 40 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ | ਕੁੱਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਅਤੇ ਟ੍ਰੇਲਰ ਪੇਸ਼ ਕੀਤਾ ਗਿਆ ਸੀ | ਦੱਸ ਦਈਏ ਕਿ ” ਯਮਲਾ ਪਗਲਾ ਦੀਵਾਨਾ ਫਿਰ ਸੇ” ਪਹਿਲਾ ਵੀ ਇਸ ਫ਼ਿਲਮ ਦੇ ਦੋ ਪਾਰਟ ਰਿਲੀਜ ਹੋਏ ਸਨ ਜਿਸ ਵਿਚ ਇਸਦਾ ਪਹਿਲਾ ਪਾਰਟ 2011 ਵਿਚ ਅਤੇ ਦੂਜਾ 2013 ਵਿਚ | ਇਸ ਫ਼ਿਲਮ ਦੇ ਦੂਜੇ ਪਾਰਟ ਨੂੰ ਐਨਾ ਪਸੰਦ ਨੀ ਕੀਤਾ ਗਿਆ ਸੀ ਜਿੰਨਾ ਕਿ ਪਹਿਲੇ ਪਾਰਟ ਨੂੰ |