ਬਰੈਂਪਟਨ : 28 ਸਾਲਾ ਪਤਨੀ ਦਾ ਕਤਲ ਕਰਨ ਵਾਲੇ ਫਰਾਰ ਪਤੀ ਦੀ ਪੁਲਿਸ ਨੂੰ ਭਾਲ

author-image
Ragini Joshi
New Update
ਬਰੈਂਪਟਨ : 28 ਸਾਲਾ ਪਤਨੀ ਦਾ ਕਤਲ ਕਰ ਕੇ ਫਰਾਰ ਪਤੀ ਦੀ ਪੁਲਿਸ ਨੂੰ ਭਾਲ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਮਿਲੀ ਇੱਕ ਮ੍ਰਿਤਕ ਦੇਹ ਦੀ ਪਛਾਣ ਇੱਕ ਟੋਰਾਂਟੋ ਦੀ ਔਰਤ ਵਜੋਂ ਕੀਤੀ ਹੈ ਜੋ ਹਾਲ ਹੀ ਵਿੱਚ ਲਾਪਤਾ ਹੋ ਗਈ ਸੀ।

ਸੋਮਵਾਰ ਦੀ ਰਾਤ ਨੂੰ, 13 ਜਨਵਰੀ ਨੂੰ ਨੇਕਸਸ ਐਵੀਨਿਊ ਅਤੇ ਫੋਗਲ ਰੋਡ ਨੇੜੇ ਜੰਗਲ ਵਾਲੇ ਖੇਤਰ ਵਿੱਚ ਇੱਕ ਲਾਸ਼ ਮਿਲੀ। ਮੌਤ ਸ਼ੱਕ ਦੇ ਘੇਰੇ 'ਚ ਸੀ, ਜਿਸ ਕਾਰਨ 'ਕਤਲ ਅਤੇ ਲਾਪਤਾ ਵਿਅਕਤੀ ਬਿਊਰੋ' ਨੂੰ ਜਾਂਚ ਲਈ ਬੁਲਾਇਆ ਗਿਆ ਸੀ।

ਵੀਰਵਾਰ, 16 ਜਨਵਰੀ ਨੂੰ ਪੀੜਤ ਦੀ ਪਛਾਣ ਟੋਰਾਂਟੋ ਤੋਂ ਰਹਿਣ ਵਾਲੀ 28 ਸਾਲਾ ਹੀਰਲ ਪਟੇਲ ਵਜੋਂ ਹੋਈ। ਟੋਰਾਂਟੋ ਪੁਲਿਸ ਦੇ ਅਨੁਸਾਰ, ਉਸਨੂੰ 11 ਜਨਵਰੀ ਸ਼ਨੀਵਾਰ ਨੂੰ ਲਾਪਤਾ ਦੱਸਿਆ ਗਿਆ ਸੀ ਅਤੇ ਉਸਨੂੰ ਆਖਰੀ ਵਾਰ ਇਸਲੰਿਗਟਨ ਅਤੇ ਸਟੀਲਜ਼ ਅੇਵੀਨਿਊਜ਼ ਦੇ ਨੇੜੇ ਵੇਖਿਆ ਗਿਆ ਸੀ।

ਪੁਲਿਸ ਨੂੰ ਇਸ ਸਬੰਧੀ ਪਟੇਲ ਦੇ ਸਾਬਕਾ ਪਤੀ, 36 ਸਾਲਾ ਰਾਕੇਸ਼ਭਾਈ ਪਟੇਲ 'ਤੇ ਸ਼ੱਕ ਹੈ। ਪੁਲਿਸ ਨੇ ਸ਼ੱਕੀ ਦੀ ਭਾਲ ਜਾਰੀ ਕਰ ਦਿੱਤੀ ਹੈ ਅਤੇ ਨਾਲ ਹੀ ਉਸਨੂੰ ਆਤਮ ਸਮਰਪਣ ਕਰਨ ਅਤੇ ਵਕੀਲ ਕਰਨ ਦੀ ਵੀ ਅਪੀਲ ਕਰ ਦਿੱਤੀ ਹੈ।

ਇਸ ਘਟਨਾ ਬਾਰੇ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਕਤਲ ਅਤੇ ਗੁੰਮਸ਼ੁਦਾ ਵਿਅਕਤੀਆਂ ਦੇ ਬਿਊਰੋ ਦੇ ਅਫਸਰਾਂ ਨਾਲ 905-453-2121 'ਤੇ ਸੰਪਰਕ ਕਰ ਸਕਦਾ ਹੈ।

brampton %e0%a8%ac%e0%a8%b0%e0%a9%88%e0%a8%82%e0%a8%aa%e0%a8%9f%e0%a8%a8 %e0%a8%aa%e0%a9%81%e0%a8%b2%e0%a8%bf%e0%a8%b8 %e0%a8%95%e0%a8%a4%e0%a8%b2
Advertisment