ਬਰੈਂਪਟਨ ‘ਚ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਲੁਕਣ ਵਾਲੇ ਵਿਅਕਤੀ ਦੀ ਹੋਈ ਪਛਾਣ
ਬਰੈਂਪਟਨ ‘ਚ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਲੁਕਣ ਵਾਲੇ ਵਿਅਕਤੀ ਦੀ ਹੋਈ ਪਛਾਣ

ਓਨਟਾਰੀਓ ਦੇ ਮਿਸੀਸਾਗਾ ਦੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਬੰਦੂਕ ਦੀ ਨੋਕ ‘ਤੇ ਕਾਰ ਲੁੱਟ ਕੇ ਲੁਕਣ ਵਾਲੇ ਬਰੈਂਪਟਨ ਦੇ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ।

ਪੀਲ ਪੁਲਿਸ ਨੇ ਦੱਸਿਆ ਕਿ ਉਸਨੇ ਬਰੈਂਪਟਨ ਦੇ 33 ਸਾਲਾ ਮਨਪ੍ਰੀਤ ਸਿੰਘ ਨੂੰ ਮਾਲਟਨ ਗੁਰਦੁਆਰੇ ਤੋਂ ਗ੍ਰਿਫਤਾਰ ਕੀਤਾ ਹੈ ਜਦੋਂ ਉਸਨੇ ਇੱਕ ਕਾਰ ਜੈਕਿੰਗ ਦੇ ਕੇਸ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਉਥੇ ਲੁਕਣ ਦੀ ਕੋਸ਼ਿਸ਼ ਕੀਤੀ ਸੀ।

ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਬਰੈਂਪਟਨ ਦੇ ਬੋਵੈਰਡ ਅਤੇ ਮਾਊਂਟੇਨਸ਼ ਐਸੋ ਵਿਖੇ ਬੰਦੂਕ ਦੀ ਨੋਕ ‘ਤੇ ਐਸਕਲੇਡ ਕਾਰ ਲੁੱਟ ਲਈ ਸੀ।

ਖਬਰਾਂ ਅਨੁਸਾਰ, ਮਨਪ੍ਰੀਤ ਮੌਕੇ ਤੋਂ ਭੱਜ ਗਿਆ ਸੀ ਅਤੇ ਓਨਟਾਰੀਓ ਦੇ ਮਿਸੀਸਾਗਾ ਦੇ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਲੁਕ ਗਿਆ ਸੀ। ਹਾਲਾਂਕਿ, ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਨੇ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।