ਬਰੈਂਪਟਨ – ਘਰ ‘ਚ ਅੱਗ ਲੱਗਣ ਕਾਰਨ 3 ਬੱਚਿਆਂ ਦੀ ਹੋਈ ਮੌਤ
ਬਰੈਂਪਟਨ ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖਬਰ ਹੈ। ਦਰਅਸਲ, Torbram Rd/ Clark Blvd ਵਿਖੇ ਇੱਕ ਟਾਊਨਹਾਊਸ ‘ਚ ਅੱਜ ਸਵੇਰੇ ਲੱਗੀ ਅਤੇ ਇਸ ‘ਚ ਝੁਲ਼ਸਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ।

ਬੱਚਿਆਂ ਦੀ ਉਮਰ ਕ੍ਰਮਵਾਰ 9,12 ਅਤੇ 15 ਦੱਸੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹਨ।

ਹਾਲਾਂਕਿ, ਅੱਗ ਬੁਝਾਊ ਦਸਤੇ ਸਵੇਰੇ ਪਹੁੰਚ ਗਏ ਸਨ ਪਰ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ।