ਟਰੱਕ ਟ੍ਰੇਲਰ ਅਤੇ ਸਮਾਨ ਚੋਰੀ ਕਰਨ ਵਾਲੇ ਸ਼ੱਕੀ ਗਿਰੋਹ ‘ਚ ਬਰੈਂਪਟਨ ਤੋਂ ਧਰਵੰਤ ਗਿੱਲ, ਰਵਨੀਤ ਬਰਾੜ ਅਤੇ ਦਿਵੇਸ਼ ਪਾਲ ਦਾ ਨਾਮ ਸ਼ਾਮਲ, ਚੜ੍ਹੇ ਪੁਲਿਸ ਹੱਥੇ

ਉਨਟਾਰੀਓ – ਟਰੱਕ ਟ੍ਰੇਲਰ ਅਤੇ ਸਮਾਨ ਚੋਰੀ ਕਰਨ ਵਾਲੇ ਸ਼ੱਕੀ ਗਿਰੋਹ ‘ਚ ਬਰੈਂਪਟਨ ਤੋਂ ਧਰਵੰਤ ਗਿੱਲ, ਰਵਨੀਤ ਬਰਾੜ ਅਤੇ ਦਿਵੇਸ਼ ਪਾਲ ਦਾ ਨਾਮ ਸ਼ਾਮਲ, ਚੜ੍ਹੇ ਪੁਲਿਸ ਹੱਥੇ

ਬਰੈਂਪਟਨ : Commercial Auto Crime Bureau ਵੱਲੋਂ Southern Ontario ਵਿਖੇ ਸਰਗਰਮ ਟਰੱਕ ਟ੍ਰੇਲਰਾਂ ਨੂੰ ਸਮਾਨ ਸਮੇਤ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ।

ਅਪ੍ਰੈਲ 2021 ‘ਚ ਸ਼ੁਰੂ ਕੀਤੀ ਗਈ ਜਾਂਚ ਦੇ ਨਤੀਜੇ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵੱਲੋ ਟਰੱਕ ਚੋਰੀ ਕਰਕੇ ਫਿਰ ਉਹਨਾਂ ਵੱਲੋਂ ਨਾਲ ਵੱਖਰੀਆਂ ਥਾਵਾਂ ਤੋਂ ਲੋਡ ਚੋਰੀ ਸਮਾਨ ਨੂੰ ਅੱਗੇ ਵੇਚ ਦਿੱਤਾ ਜਾਂਦਾ ਸੀ।
ਬੁੱਧਵਾਰ, ਅਕਤੂਬਰ 27, 2021 ਨੂੰ, ਸੰਗਠਿਤ ਅਪਰਾਧ ਸਮੂਹ ਦੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਉਨ੍ਹਾਂ ਦੇ ਰਿਹਾਇਸ਼ਾਂ ‘ਤੇ ਤਲਾਸ਼ੀ ਵਾਰੰਟਾਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਤਲਾਸ਼ੀ ਦੌਰਾਨ ਕਥਿਤ ਅਪਰਾਧਾਂ ਦਾ ਸਮਰਥਨ ਕਰਨ ਵਾਲੇ ਸਬੂਤ ਮਿਲੇ ਹਨ।
ਪੁਲਿਸ ਵੱਲੋਂ ਇਸ ਮਾਮਲੇ ‘ਚ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਾਲਿਆਂ ਵਿੱਚ ਬਰੈਂਪਟਨ ਤੋਂ ਧਰਵੰਤ ਗਿੱਲ (39), ਰਵਨੀਤ ਬਰਾੜ (25) ਅਤੇ ਦਿਵੇਸ਼ ਪਾਲ (23) ਸ਼ਾਮਲ ਹਨ। ਇਹਨਾਂ ਕੋਲੋਂ 20 ਲੋਡ ,ਟਰੱਕ ਅਤੇ ਟ੍ਰੇਲਰ ਬਰਾਮਦ ਕੀਤੇ ਗਏ ਹਨ ਜਿਸਦੀ ਬਜ਼ਾਰੀ ਕੀਮਤ 4 ਮਿਲੀਅਨ ਡਾਲਰ ਦੇ ਕਰੀਬ ਹੈ।