ਕੈਨੇਡਾ : ਬ੍ਰੈਂਪਟਨ 'ਚ ਲੱਗਿਆ ਪੰਜਾਬ ਵਾਂਗ ਸੋਮਵਾਰ ਦਾ ਬਿਜਲੀ ਕੱਟ? ਬਿਨ੍ਹਾਂ ਬਿਜਲੀ ਤੋਂ ਲੋਕ ਹੋਏ ਹੈਰਾਨ-ਪਰੇਸ਼ਾਨ!!

author-image
Ragini Joshi
New Update
brampton power outage

ਬ੍ਰੈਂਪਟਨ 'ਚ ਸੋਮਵਾਰ ਦੀ ਸਵੇਰ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਸਵੇਰੇ ਬਿਜਲੀ ਗੁੱਲ ਹੋਣ ਕਾਰਨ "ਪੰਜਾਬ ਦੇ ਸੋਮਵਾਰ ਵਾਲੇ ਕੱਟ" ਦੀ ਯਾਦ ਆ ਗਈ।

ਤਕਰੀਬਨ 4,000 ਘਰਾਂ 'ਚ ਬਿਜਲੀ ਗੁੱਲ ਹੋਈ। ਗੋਰਵੇ ਡਰਾਈਵ ਤੋਂ ਬ੍ਰਾਮਲੇਲੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਤੋਂ ਬੋਵੈਰਡ ਡ੍ਰਾਇਵ ਦੇ ਖੇਤਰ ਵਿੱਚ ਘਰ ਅਤੇ ਕਾਰੋਬਾਰ ਇਸ ਕਾਰਨ ਪ੍ਰਭਾਵਤ ਹੋਏ।

ਹਾਲਾਂਕਿ, ਸਵੇਰੇ 10 ਵਜੇ ਬਿਜਲੀ ਬਹਾਲ ਹੋ ਗਈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਬਿਜਲੀ ਗੁੱਲ ਹੋਣ ਦਾ ਕਾਰਨ ਕੀ ਰਿਹਾ ਸੀ।

ਨੋਟ: ਜੇ ਤੁਹਾਡੇ ਘਰ ਦੀ ਬਿਜਲੀਖ ਅਜੇਹ ਵੀ ਬਹਾਲ ਨਹੀਂ ਹੋਈ ਤਾਂ ਤੁਸੀਂ 1-844-797-7920 'ਤੇ ਫੋਨ ਕਰ ਸਕਦੇ ਹੋ।

brampton-power-outage
Advertisment