ਬਰੈਂਪਟਨ - "ਪਰੌਂਠੇ ਵਾਲੀ ਗਲੀ" ਰੈਸਤਰਾਂ ਨੂੰ ਸਾਬਕਾ ਕਰਮਚਾਰੀ ਨੂੰ ਦੇਣੇ ਪੈਣਗੇ 12,391.76 ਡਾਲਰ, ਉਨਟਾਰੀਓ ਲੇਬਰ ਰਿਲੇਸ਼ਨ ਬੋਰਡ ਨੇ ਸੁਣਾਇਆ ਆਦੇਸ਼

author-image
Ragini Joshi
New Update
Brampton restaurant ordered to pay more than $12,000 to worker

ਬਰੈਂਪਟਨ : ਸ਼ਹਿਰ ਦੇ ਮਸ਼ਹੂਰ ਰੈਸਤਰਾਂ "ਪਰੌਂਠੇ ਵਾਲੀ ਗਲੀ" ਨੂੰ ਆਪਣੇ ਸਾਬਕਾ ਕਰਮਚਾਰੀ ਨੂੰ 12,391.76 ਡਾਲਰ ਦੀ ਅਦਾਇਗੀ ਕਰਨ ਦਾ ਹੁਕਮ ਉਨਟਾਰੀਓ ਲੇਬਰ ਰਿਲੇਸ਼ਨ ਬੋਰਡ ਵੱਲੋਂ ਸੁਣਾਇਆ ਗਿਆ ਹੈ।

ਦਰਅਸਲ, ਸਾਬਕਾ ਕਰਮਚਾਰੀ ਬਲਵੰਤ ਰਾਠੌਰ ਜੋ ਕਿ ਬੌਤਰ ਕੁੱਕ ਇਸ ਰੈਸਤਰਾਂ 'ਚ ਕੰਮ ਕਰਦਾ ਸੀ ਅਤੇ ਉਸਨੇ ਦਾਅਵਾ ਕੀਤਾ ਕਿ ਉਸਨੂੰ ਹਫ਼ਤੇ ਵਿੱਚ $1000 ਤਨਖਾਹ ਦਿੱਤੀ ਜਾਂਦੀ ਸੀ ਅਤੇ ਉਸਨੂੰ ਆਪਣੀ ਨਿਯਮਤ ਤਨਖਾਹ ਦੇ ਹਿੱਸੇ ਵਜੋਂ ਹਰ ਹਫ਼ਤੇ $350 ਨਕਦ ਅਦਾ ਕੀਤੇ ਜਾਣੇ ਸਨ। ਉਸ ਮੁਤਬਾਕ ਉਸਨੂੰ ਹਮੇਸ਼ਾ ਨਕਦ ਹਿੱਸੇ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਸੀ।

ਰਾਠੌਰ ਨੇ ਇਹ ਵੀ ਦੱਸਿਆ ਕਿ ਉਸਨੇ ਬਹੁਤ ਸਾਰੇ ਘੰਟੇ ਓਵਰਟਾਈਮ ਕੰਮ ਕੀਤਾ, ਉਸ ਸਮੇਂ ਦੇ ਬਣਦੇ ਪੈਸੇ ਵੀ ਮਾਲਕ ਵੱਲੋਂ ਨਹੀਂ ਅਦਾ ਕੀਤੇ ਗਏ ਅਤੇ ਛੁੱਟੀਆਂ ਦੌਰਾਨ ਕੰਮ ਕਰਨ ਦੀ ਤਨਖਾਹ ਲਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ।

ਇਸ ਸਬੰਧੀ ਅਧਿਕਾਰੀਆਂ ਨੇ ਇਹਨਾਂ ਦਾਅਵਿਆਂ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਕਰਮਚਾਰੀ ਦਾ 13,003.89 ਦਾ ਬਕਾਇਆ ਬਣਦਾ ਹੈ। ਇਸ ਵਿੱਚ ਛੇ ਦਿਨਾਂ ਲਈ ਤਨਖਾਹ, 125 ਘੰਟੇ ਦਾ ਓਵਰਟਾਈਮ, ਛੁੱਟੀਆਂ ਦੀ ਤਨਖਾਹ ਅਤੇ ਸ਼ਾਮਲ ਹੈ।

Advertisment

ਇਸ ਸਬੰਧੀ ਕੀ ਹੈ ਪਰਾਂਡੇ ਵਾਲੀ ਗਲੀ ਦੇ ਜਨਰਲ ਮੈਨੇਜਰ ਅਮਿਤ ਸਾਹਨੀ ਦਾ ਕਹਿਣਾ?

ਪਰਾਂਡੇ ਵਾਲੀ ਗਲੀ ਦੇ ਜਨਰਲ ਮੈਨੇਜਰ ਅਮਿਤ ਸਾਹਨੀ ਨੇ ਕਿਹਾ ਕਿ ਸਾਬਕਾ ਕਰਮਚਾਰੀ ਨੇ ਉਨ੍ਹਾਂ ਘੰਟਿਆਂ ਦਾ ਸਮਾਂ ਤਹਿ ਕਰ ਦਿੱਤਾ ਜੋ ਉਸਨੇ ਬੋਰਡ ਨੂੰ ਸੌਂਪਿਆ ਸੀ ਅਤੇ ਹਫ਼ਤੇ ਵਿਚ 44 ਘੰਟੇ ਕੰਮ ਕਰਨ ਲਈ ਉਸ ਨਾਲ ਕੋਈ ਸਮਝੌਤਾ ਨਹੀਂ ਹੋਇਆ ਸੀ।

ਉਸਨੇ ਕਿਹਾ ਕਿ "ਇਹ ਉਸ 'ਤੇ ਨਿਰਭਰ ਕਰਦਾ ਹੈ" ਜੇ ਉਹ ਦੇਰ ਤੱਕ ਰੁਕ ਕੇ ਆਪਣਾ ਕੰਮ ਪੂਰਾ ਕਰਨਾ ਚਾਹੁੰਦਾ ਹੈ।

ਓਨਟਾਰੀਓ ਲੇਬਰ ਰਿਲੇਸ਼ਨਜ਼ ਬੋਰਡ ਦੀ ਵਾਈਸ ਚੇਅਰ ਦੀ ਦਲੀਲ:ਓਨਟਾਰੀਓ ਲੇਬਰ ਰਿਲੇਸ਼ਨਜ਼ ਬੋਰਡ ਦੀ ਵਾਈਸ ਚੇਅਰ, ਪੇਗੀ ਰਾਸ, 21 ਜੂਨ ਨੂੰ ਇਸ ਕੇਸ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ ਅਤੇ ਨਾ ਹੀ ਸਾਹਨੀ ਵੱਲੋਂ ਕੀਤੀਆਂ ਦਲੀਲਾਂ ਨੂੰ ਉਹਨਾਂ ਨੇ ਸਵੀਕਾਰ ਕੀਤਾ, ਜਿਸ 'ਚ ਸਾਹਨੀ ਨੇ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਵੱਲੋਂ ਰਾਠੌਰ ਨੂੰ ਰੁਕਣ ਲਈ ਨਹੀਂ ਕਿਹਾ ਗਿਆ ਬਲਕਿ ਉਹ ਖੁਦ ਜ਼ਿਆਦਾ ਦੇਰ ਰੁਕ ਕੇ "ਆਪਣਾ ਕੰਮ ਪੂਰਾ" ਕਰਦੇ ਸਨ।

ਸਾਹਨੀ ਅਤੇ ਰਾਠੌਰ ਦੀਆਂ ਦਲੀਲਾਂ:

ਸਾਹਨੀ ਨੇ ਕਿਹਾ ਕਿ ਰਾਠੌਰ ਨੂੰ ਹਰ ਹਫ਼ਤੇ ਉਸਦੀ $ 350 ਡਾਲਰ ਨਕਦ ਅਦਾ ਕੀਤੀ ਜਾਂਦੀ ਸੀ ਅਤੇ ਉਸਨੇ ਮਾਰਚ ਤੋਂ ਸਤੰਬਰ ਤੱਕ ਰਾਠੌਰ ਦੇ ਕੰਮ ਦੀ ਤਹਿ ਦੀ ਇਕ ਸਪ੍ਰੈਡਸ਼ੀਟ ਪ੍ਰਦਾਨ ਕੀਤੀ ਸੀ, ਜੋ ਕਿ ਤਨਖਾਹ ਦੇ ਰਿਕਾਰਡ ਦੇ ਅਧਾਰ ਤੇ ਸੀ, ਅਤੇ ਹਫ਼ਤੇ ਵਿਚ 44 ਘੰਟੇ ਤੋਂ ਜ਼ਿਆਦਾ ਕੋਈ ਕੰਮ ਦਿਖਾਇਆ ਗਿਆ ਸੀ।

ਸਾਬਕਾ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਕੰਮ ਦੀਆਂ ਛੁੱਟੀਆਂ ਲਈ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਵਿੱਚ ਗੁਡ ਫਰਾਈਡੇ, ਵਿਕਟੋਰੀਆ ਡੇਅ ਅਤੇ ਲੇਬਰ ਡੇਅ ਸ਼ਾਮਲ ਹਨ। ਸਾਹਨੀ ਨੇ ਜਵਾਬ ਵਿੱਚ ਕਿਹਾ ਕਿ ਉਸ ਨੂੰ ਗੁੱਡ ਫਰਾਈਡੇਅ ਲਈ ਛੁੱਟੀ ਦੀ ਤਨਖਾਹ ਨਹੀਂ ਦਿੱਤੀ ਗਈ ਸੀ ਕਿਉਂਕਿ ਉਸਨੇ ਅਜੇ ਤਿੰਨ ਮਹੀਨੇ ਕੰਮ ਨਹੀਂ ਕੀਤਾ ਸੀ।ਰਾਠੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਛੁੱਟੀਆਂ ਦੇ ਬਦਲੇ ਦਿਨ ਛੁੱਟੀ ਨਹੀਂ ਮਿਲੀ।

ਫੈਸਲਾ-

ਇਹਨਾਂ ਦਲੀਲਾਂ ਤੋਂ ਬਾਅਦ ਓਨਟਾਰੀਓ ਲੇਬਰ ਰਿਲੇਸ਼ਨਜ਼ ਬੋਰਡ ਦੀ ਵਾਈਸ ਚੇਅਰ, ਪੇਗੀ ਰਾਸ ਨੇ ਕਿਹਾ ਕਿ “ਮਾਲਕ ਕੰਮ ਦੇ ਘੰਟਿਆਂ ਦਾ ਕੋਈ ਭਰੋਸੇਯੋਗ ਰਿਕਾਰਡ ਮੁਹੱਈਆ ਕਰਾਉਣ ਦੀ ਅਣਹੋਂਦ ਵਿਚ ਕੰਪਨੀ ਨੂੰ ਆਖਰਕਾਰ ਸਾਬਕਾ ਕਰਮਚਾਰੀ ਬਕਾਇਆ ਰਾਸ਼ੀ ਦੇ ਨਾਲ-ਨਾਲ ਪ੍ਰਬੰਧਕੀ ਫੀਸਾਂ ਦਾ ਭੁਗਤਾਨ ਕਰਨ ਲਈ ਆਦੇਸ਼ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਤਨਖਾਹ ਨਾ ਦੇਣ ਕਾਰਨ ਟਰੱਕਿੰਗ ਕੰਪਨੀ ਦੇ ਮਾਲਕ ਦੇ ਘਰ ਅੱਗੇ ਧਰਨਾ ਦਿੱਤਾ ਗਿਆ ਸੀ।

brampton-restaurant paranthe-wali-gali
Advertisment