ਬਰੈਂਪਟਨ ਕੈਨੇਡਾ ‘ਚ ਪਾਰਕਿੰਗ ਪਿੱਛੇ ਲੋਕ ਹੋਏ ਗੁੱਥਮ-ਗੁੱਥੀ, ਦੇਖੋ ਵੀਡੀਓ

Written by ptcnetcanada

Published on : June 9, 2018 11:43
Brawl Breaks Out in Brampton
Brawl Breaks Out in Brampton

ਬਰੈਂਪਟਨ ਕੈਨੇਡਾ ‘ਚ ਪਾਰਕਿੰਗ ‘ਚ ਲੋਕ ਹੋਏ ਗੁੱਥਮ-ਗੁੱਥੀ, ਦੇਖੋ ਵੀਡੀਓ

ਕੈਨੇਡਾ ‘ਚ ਦਿਨੋ ਦਿਨ ਹੁੱਲੜਬਾਜੀ ਜਾਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜ੍ਹਾਈ ਝਗੜਿਆਂ ਦੇ ਕੇਸਾਂ ‘ਚ ਵਾਧਾ ਹੋਣਾ ਆਮ ਜਹੀ ਗੱਲ ਹੋ ਗਈ ਹੈ। ਟਿਮ ਹਾਰਟਨ ਦੇ ਡ੍ਰਾਈਵ ਥ੍ਰੂ ‘ਚ ਇੱਕ ਦੂਜੇ ਨਾਲੋਂ ਕਾਹਲੇ ਵਾਹਨਾਂ ਦੀ ਗਿਣਤੀ ‘ਚ ਵਾਧਾ ਵੀ ਆਮ ਦੇਖਿਆ ਜਾ ਸਕਦਾ ਹੈ, ਜੋ ਕਿ ਕਈ ਵਾਰ ਤਲਖੀ ਦਾ ਰੂਪ ਧਾਰਨ ਕਰ ਲੈਂਦਾ ਹੈ।

ਅਜਿਹਾ ਹੀ ਕੁਝ ਵਾਪਰਿਆ ਹੈ, ਬਰੈਂਪਟਨ ਦੇ ਬ੍ਰੈਮਲੀ ਕੋਲ, ਜਿੱਥੇ ਪਾਰਕਿੰਗ ‘ਚ ਹੋਏ ਝਗੜੇ ‘ਚ ਕੁਝ ਲੋਕ ਗੁੱਥਮ ਗੁੱਥੀ ਹੁੰਦੇ ਦਿਖਾਈ ਦਿੰਦੇ ਹਨ।

ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਗੱਡੀਆਂ ਦੇ ਵਿਚਾਲੇ ਖੜ੍ਹੇ ਲੋਕ ਕਿਸੇ ਗੱਲੋਂ ਝਗੜ ਪੈਂਦੇ ਹਨ ਅਤੇ ਫਿਰ ਹੱਥੋਪਾਈ ਹੋ ਜਾਂਦੇ ਹਨ।
ਜਾਣਕਾਰੀ ਮੁਤਾਬਕ, ਇਹ ਲੜ੍ਹਾਈ, ਚਲੋ ਫ੍ਰਸ਼ਕੋ, ਬ੍ਰੈਮਲੀ ਦੇ ਕੋਲ ਵਾਪਰੀ ਹੈ।Be the first to comment

Leave a Reply

Your email address will not be published.


*