ਬਰੈਂਮਪਟਨ ਦੇ ਨਿਵਾਸੀਆਂ ਨੂੰ ਅਕਤੂਬਰ ਵਿੱਚ ਹੋਣ ਵਾਲਿਆਂ ਮਿਉਂਸਿਪਲ ਚੋਣਾਂ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ
ਬਰੈਂਮਪਟਨ ਦੇ ਨਿਵਾਸੀਆਂ ਨੂੰ ਅਕਤੂਬਰ ਵਿੱਚ ਹੋਣ ਵਾਲਿਆਂ ਮਿਉਂਸਿਪਲ ਚੋਣਾਂ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ
ਬਰੈਂਮਪਟਨ ਦੇ ਨਿਵਾਸੀਆਂ ਨੂੰ ਅਕਤੂਬਰ ਵਿੱਚ ਹੋਣ ਵਾਲਿਆਂ ਮਿਉਂਸਿਪਲ ਚੋਣਾਂ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ
29 ਮਈ, 2018
ਬਰੈਂਮਪਟਨ ਦੇ ਨਿਵਾਸੀਆਂ ਨੂੰ ਅਕਤੂਬਰ ਵਿੱਚ ਹੋਣ ਵਾਲਿਆਂ ਮਿਉਂਸਿਪਲ ਚੋਣਾਂ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ
2,000 ਤੋਂ ਵੱਧ ਕਾਮਿਆਂ ਦੀ ਭਰਤੀ 9 ਜੂਨ ਨੂੰ ਸੈਲੀਬਰੈਂਮਪਟਨ ਵਿਖੇ ਸ਼ੁਰੂ ਹੋਵੇਗੀ
ਬਰੈਂਮਪਟਨ – ਓਂਟਾਰੀਓ – 9 ਜੂਨ ਤੋਂ ਸ਼ੁਰੂ ਕਰਦੇ ਹੋਏ, ਜਨਤਕ ਮੈਂਬਰ ਮਿਉਂਸਿਪਲ ਚੋਣ ਕਾਮਾ ਬਣਨ ਲਈ ਅਤੇ ਵੋਟਿੰਗ ਡੇ (Voting Day), 22 ਅਕਤੂਬਰ ਨੂੰ ਐਡਮਿਨਿਸਟ੍ਰੇਟਿਵ ਅਤੇ ਗਾਹਕ ਸੇਵਾ ਦੇ ਕੰਮਾਂ ਵਿੱਚ ਸਹਾਇਤਾ ਕਰਨ ਲਈ ਅਰਜ਼ੀ ਦੇ ਸਕਦੇ ਹਨ। 2,000 ਤੋਂ ਵੱਧ ਅਹੁਦੇ ਖਾਲੀ ਹਨ। 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨਿਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਭਰਤੀ ਡਾਊਨਟਾਊਨ ਬਰੈਂਮਪਟਨ ਵਿੱਚ ਸੈਲੀਬਰੈਂਮਪਟਨ (CeleBrampton) ਕਾਰਜਕ੍ਰਮ ਵਿੱਚ ਹੋਵੇਗੀ। ਸਿਟੀ ਹਾਲ (City Hall) ਦੇ ਬਾਹਰ ਸਥਿਤ ਮਿਉਂਸਿਪਲ ਚੋਣਾਂ ਬੂਥ (ਕਿਉਸਿਕ) ਵਿਖੇ ਬਿਨਾ ਤੈਅ ਮੁਲਾਕਾਤ ਦੇ ਆਓ, ਸਟਾਫ ਵੱਲੋਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰੋ ਅਤੇ ਉੱਥੇ ਹੀ ਅਰਜ਼ੀ ਦਿਓ।
ਇਹ ਨਵੀਆਂ ਕੁਸ਼ਲਤਾਵਾਂ ਸਿੱਖਣ, ਸਿਟੀ ਸਟਾਫ ਬਾਰੇ ਜਾਨਣ ਅਤੇ ਤੁਹਾਡੇ ਭਾਈਚਾਰੇ ਨਾਲ ਜੁੜਨ ਦਾ ਵਧੀਆ ਮੌਕਾ ਹੈ। ਕਈ ਅਹੁਦੇ ਉਪਲਬਧ ਹਨ ਅਤੇ ਵਿਸਤ੍ਰਿਤ ਨੌਕਰੀ ਵਰਨਣ www.brampton.ca/bramptonvotes ‘ਤੇ ਆਨਲਾਈਨ ਉਪਲਬਧ ਹਨ।
ਸੰਖੇਪ ਤੱਥ  –
1. ਇਛੁੱਕ ਵਿਅਕਤੀ 9 ਜੂਨ ਤੋਂ www.brampton.ca/bramptonvotes ‘ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
2. ਅਰਜ਼ੀ ਦੀ ਪ੍ਰਿੰਟਡ ਕਾਪੀ 11 ਜੂਨ ਤੋਂ ਸਿਟੀ ਹਾਲ, ਦੋ ਵੈਲਿੰਗਟਨ ਸਟ੍ਰੀਟ ਵੈਸਟ (City Hall, 2 Wellington Street West) ਵਿੱਚ ਸਿਟੀ ਕਲਰਕ ਦੇ ਦਫਤਰ ਵਿਖੇ ਉਪਲਬਧ ਹੋਵੇਗੀ।  ਸਿਟੀ ਕਲਰਕ ਦਾ ਦਫਤਰ ਕਾਰਜ ਦਿਨਾਂ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹਦਾ ਹੈ।
3. ਨਿਯੁਕਤ ਵਿਅਕਤੀਆਂ ਲਈ 22 ਅਕਤੂਬਰ ਤੋਂ ਪਹਿਲਾਂ 2-3 ਘੰਟੇ ਦੀ ਟਰੇਨਿੰਗ ਲਾਜ਼ਮੀ ਹੋਵੇਗੀ, ਇਨ-ਕਲਾਸ ਅਤੇ ਸਮੱਗਰੀ ਦੀ ਸਮੀਖਿਆ ਸਮੇਤ, ਅਤੇ 22 ਅਕਤੂਬਰ ਨੂੰ 14 ਘੰਟਿਆਂ ਤੱਕ ਕੰਮ ਕਰਨਾ ਹੋਵੇਗਾ।
4. ਟਰੇਨਿੰਗ ਅਤੇ ਮੁਆਵਜ਼ਾ ਦਿੱਤਾ ਜਾਵੇਗਾ।
5. ਪੂਰਵ ਅਨੁਭਵ ਅਤੇ ਕੰਪਿਊਟਰ ਸਬੰਧੀ ਕੁਸ਼ਲਤਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਹਵਾਲਾ –
“350,000 ਤੋਂ ਵੱਧ ਦੇ ਯੋਗ ਵੋਟਰ ਆਧਾਰ ਦੇ ਨਾਲ, ਚੋਣ ਕਾਮਿਆਂ ਦਾ ਸਹਿਯੋਗ ਮਿਉਂਸਿਪਲ ਚੋਣਾਂ ਦੇ ਪ੍ਰਭਾਵੀ ਸੰਚਾਲਨ ਲਈ ਮਹੱਤਵਪੂਰਨ ਹੈ।  ਬਿਨੈਕਾਰ ਮਿਉਂਸਿਪਲ ਸਰਕਾਰ ਨਾਲ ਅਨੁਭਵ ਖੋਜਣ ਵਾਲੇ ਵਿਦਿਆਰਥੀ, ਸਥਾਨਕ ਅਨੁਭਵ ਪ੍ਰਾਪਤ ਕਰਨ ਦੇ ਇਛੁੱਕ ਬਰੈਂਪਟਨ ਵਿੱਚ ਨਵੇਂ ਆਉਣ ਵਾਲੇ, ਜਾਂ ਭਾਈਚਾਰੇ ਲਈ ਕੁਝ ਕਰਨ ਦੀ ਇੱਛਾ ਰੱਖਣ ਵਾਲੇ ਨਿਵਾਸੀ ਹੋ ਸਕਦੇ ਹਨ। ਸੇਵਾ ਦੀ ਭਾਵਨਾ ਵਾਲੇ ਕਿਸੇ ਵੀ ਵਿਅਕਤੀ ਦਾ ਅਰਜ਼ੀ ਦੇਣ ਲਈ ਸਵਾਗਤ ਹੈ। “
ਪੀਟਰ ਫੇ (Peter Fay), ਸਿਟੀ ਕਲਰਕ ਐਂਡ ਰਿਟਰਨਿੰਗ ਆਫ਼ਿਸਰ
ਬਰੈਂਪਟਨ ਵੱਡਾ ਸੋਚ ਰਿਹਾ ਹੈ।  ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ।  ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵੀ ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿੱਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ ਜੋ ਸਭ ਨੂੰ ਸ਼ਾਮਲ ਕਰਨ ਵਾਲਾ ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ  Twitter ਅਤੇ Facebook ‘ਤੇ ਫਾਲੋ ਕਰੋ। www.brampton.ca ‘ਤੇ ਹੋਰ ਜਾਣੋ।