
ਕੈਨੇਡਾ ‘ਚ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਸਿਖ਼ਰਾਂ ‘ਤੇ ਹਨ ਅਤੇ ਚੋਣ ਸਰਗਰਮੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।
ਦਰਅਸਲ, ਕੈਨੇਡਾ ‘ਚ ਆਮ ਚੋਣਾਂ ਦੀ ਤਰੀਕ ਚਾਹੇ 21 ਅਕਤੂਬਰ ਹੈ, ਪਰ 4 ਦਿਨ ਚੱਲਦੀ ਐਡਵਾਂਸ ਪੋਲੰਿਗ ਰਾਹੀਂ ਵੀ ਕੈਨੇਡੀਅਨ 21 ਅਕਤੂਬਰ ਤੋਂ ਪਹਿਲਾਂ ਜਾ ਕੇ ਵੋਟ ਪਾ ਸਕਦੇ ਹੁੰਦੇ ਹਨ। ਇਸ ਬਾਬਤ ਇਲੈਕਸ਼ਨ ਕੈਨੇਡਾ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਉਮੀਦਵਾਰ ਵੀ ਪੂਰੀ ਕੋਸ਼ਿਸ਼ ‘ਚ ਲੱਗੇ ਹਨ ਕਿ ਉਹਨਾਂ ਦੀਆਂ ਵੱਧ ਵੱਧ ਤੋਂ ਹਮਾਇਤੀ ਵੋਟਾਂ ਨੂੰ ਇਸ ਪੋਲੰਿਗ ਰਾਹੀਂ ਭੁਗਤਾਇਆ ਜਾਵੇ।
ਕਦੋਂ ਹੋ ਰਹੀ ਹੈ ਐਡਵਾਂਸ ਪੋਲੰਿਗ?
ਫੈੱਡਰਲ ਚੋਣਾਂ ਲਈ ਐਡਵਾਂਸ ਪੋਲੰਿਗ 11 ਅਕਤੂਬਰ ਤੋਂ 14 ਅਕਤੂਬਰ ਤੱਕ ਹੋ ਰਹੀ ਹੈ। ਇਸ ਸਬੰਧੀ ਕੈਨੇਡਾ ਦੇ ਤਕਰੀਬਨ 2 ਕਰੋੜ 80 ਲੱਖ ਲੋਕਾਂ ਨੂੰ ਵੋਟਰ ਜਾਣਕਾਰੀ ਕਾਰਡ ਡਾਕ ਰਾਹੀਂ ਭੇਜ ਦਿੱਤੇ ਗਏ ਹਨ।
ਜੇਕਰ ਪੋਲੰਿਗ ਤੋਂ ਪਹਿਲਾਂ ਕਿਸੇ ਨੂੰ ਕਾਰਡ ਨਹੀਂ ਪਹੁੰਚੇ ਤਾਂ ਉਹ ਰਿਟਰਨਿੰਗ ਅਫਸਰ ਕੋਲ ਜਾ ਕੇ ਜਾਂ ਆਨਲਾਈਨ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 18 ਸਾਲ ਤੋਂ ਵੱਧ ਕੈਨੇਡੀਅਨ ਸਿਟੀਜ਼ਨ ਡ੍ਰਾਈਵਿੰਗ ਲਾਇਸੰਸ ਜਾਂ ਆਪਣੀ ਪਹਿਚਾਣ ਅਤੇ ਪਤਾ ਦੱਸਦਾ ਕੋਈ ਸ਼ਨਾਖਤ ਪੱਤਰ ਲਿਜਾ ਕੇ ਨੇੜਲੇ ਪੋਲੰਿਗ ਸਟੇਸ਼ਨਾਂ ‘ਤੇ ਜਾ ਕੇ ਵੋਟ ਪਾ ਸਕਦਾ ਹੈ।
ਜ਼ਿਕਰ-ਏ-ਖਾਸ ਹੈ ਕਿ ਐਡਵਾਂਸ ਪੋਲੰਿਗ ਕੈਨੇਡਾ ਦੀਆਂ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਵੱਧ ਵੱਧ ਵੋਟਾਂ ਪਵਾਉਣ ਲਈ ਉਮੀਦਵਾਰ ਵੀ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹਨ।