
ਕੈਨੇਡਾ `ਚ ਦੋ ਪੰਜਾਬੀ ਭਰਾਵਾਂ ਨਾਲ ਵਾਪਰਿਆ ਵੱਡਾ ਹਾਦਸਾ, ਪਰਿਵਾਰ `ਚ ਦੌੜੀ ਸੋਗ ਦੀ ਲਹਿਰ
ਐਡਮਿੰਟਨ : ਕੈਨੇਡਾ `ਚ ਦੋ ਪੰਜਾਬੀ ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਦਸਿਆ ਜਾ ਰਿਹਾ ਹੈ ਇਹ ਹਾਦਸਾ ਕੈਨੇਡਾ ਦੇ ਕੈਲਗਿਰੀ ‘ਚ ਵਾਪਰਿਆ। ਇਸ ਹਾਦਸੇ `ਚ ਇਕ ਨੌਜਵਾਨ ਦੀ ਮੌਕੇ `ਤੇ ਹੀ ਮੌਤ ਹੋ ਗਈ ਅਤੇ ਦੂਸਰਾ ਨੌਜਵਾਨ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਇਕ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਸੋਨੀ ਅਤੇ ਹਰਵਿੰਦਰ ਕੁਮਾਰ ਹੈਰੀ ਵਜੋਂ ਹੋਈ ਹੈ।
ਕਿਹਾ ਜਾ ਰਿਹਾ ਹੈ ਕਿ ਦੋਵੇਂ ਹੀ ਨੌਜਵਾਨ ਇੱਕੋ ਗੱਡੀ ‘ਚ ਸਵਾਰ ਹੋ ਕੇ ਘਰ ਤੋਂ ਕੰਮ ‘ਤੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦਾ ਮੁਖ ਕਾਰਨ ਹੋ ਰਹੀ ਬਰਫ਼ਬਾਰੀ ਹੈ, ਜਿਸ ਦੌਰਾਨ ਉਹਨਾਂ ਦੀ ਗੱਡੀ ਰੋਡ ਤੋਂ ਤਿਲਕ ਗਈ ਅਤੇ ਉਹਨਾਂ ਦੀ ਗੱਡੀ ਸਾਹਮਣੇ ਜਾ ਰਹੇ ਟਰਾਲੇ ਨਾਲ ਟਕਰਾਅ ਗਈ।
ਹੋਰ ਪੜ੍ਹੋ : ਡਰਾ ਦੇਵੇਗਾ ਅਕਸ਼ੇ ਕੁਮਾਰ ਦਾ ਇਹ ਭਿਆਨਕ ਰੂਪ
ਇਸ ਹਾਦਸੇ `ਚ ਸੰਦੀਪ ਕੁਮਾਰ ਜ਼ਖਮੀ ਹੋ ਗਿਆ ਅਤੇ ਉਸ ਦੇ ਭਰਾ ਹਰਵਿੰਦਰ ਕੁਮਾਰ ਦੀ ਮੌਕੇ `ਤੇ ਮੌਤ ਹੋ ਗਈ। ਇਸੇ ਦੌਰਾਨ ਸੰਦੀਪ ਨੂੰ ਵੀ ਇਲਾਜ਼ ਲਈ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਸੰਦੀਪ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰ ਜਦੋ ਇਸ ਘਟਨਾ ਦਾ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਤਾਂ ਪੂਰੇ ਪਰਿਵਾਰ `ਚ ਸੋਗ ਦੀ ਲਹਿਰ ਦੌੜ ਗਈ।