ਕੈਨੇਡਾ ਇਮੀਗ੍ਰੇਸ਼ਨ ਨੇ ਸਤੰਬਰ ਮਹੀਨੇ ਦਾਖਲਾ ਲੈਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਨਵਾਂ ਐਲਾਨ!
ਕੈਨੇਡਾ ਇਮੀਗ੍ਰੇਸ਼ਨ ਨੇ ਸਤੰਬਰ ਮਹੀਨੇ ਦਾਖਲਾ ਲੈਣ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੀਤਾ ਨਵਾਂ ਐਲਾਨ!

ਇਮੀਗ੍ਰੇਸ਼ਨ ਮੰਤਰੀ ਮੇਡੀਸਿਨੋ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਨਲਾਈਨ ਸਿਖਲਾਈ ਦੀ ਸਹੂਲਤ ਲਈ ਬਦਲਾਅ ਦੀ ਘੋਸ਼ਣਾ ਕੀਤੀ ਗਈ ਹੈ।ਮੰਤਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਨੀਤੀਆਂ ‘ਚ ਅਸਥਾਈ ਬਦਲਾਅ ਕਰਨ ਜਾ ਰਹੇ ਹਨ।

ਇਹਨਾਂ ਤਬਦੀਲੀਆਂ ਦੇ ਤਹਿਤ ਜੇਕਰ ਵਿਦਿਆਰਥੀ ਕੈਨੇਡਾ ਤੋਂ ਬਾਹਰ ਕਿਸੇ ਵੀ ਮੁਲਕ ‘ਚ ਕੋਰੋਨਾ ਵਾਇਰਸ ਕਾਰਨ ਆਨਲਾਈਨ ਪੜ੍ਹਾਈ ਵੀ ਸ਼ੁਰੂ ਕਰਦੇ ਹਨ ਤਾਂ ਉਹ ਹਾਲਾਤ ਠੀਕ ਹੋਣ ‘ਤੇ ਅਤੇ ਕੈਨੇਡਾ ‘ਚ ਕੋਵਿਡ-19 ਕਾਰਨ ਲੱਗੀਆਂ ਪਬੰਦੀਆਂ ਹਟਣ ਤੋਂ ਬਾਅਦ ਕੈਨੇਡਾ ‘ਚ ਆ ਸਕਣਗੇ।

ਇਸ ਦਾ ਮਤਲਬ ਹੈ ਕਿ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਕਨੇਡਾ ਵਿੱਚ ਕੰਮ ਕਰਨ ਦੇ ਯੋਗ ਹੋਣਗੇ, ਭਾਵੇਂ ਉਹਨਾਂ ਨੂੰ ਇਸ ਸਤੰਬਰ ਮਹੀਨੇ ਵਿੱਚ ਵਿਦੇਸ਼ਾਂ ਤੋਂ ਆਪਣੀ ਪੜ੍ਹਾਈ ਆਨਾਲਈਨ ਸ਼ੁਰੂ ਕਰਨ ਦੀ ਲੋੜ ਪਵੇ।

ਇਮੀਗ੍ਰੇਸ਼ਨ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈੈਨੇਡਾ ਵਿੱਚ ਬਹੁਤ ਸਾਰਾ ਸਭਿਆਚਾਰਕ ਅਤੇ ਸਮਾਜਕ ਯੋਗਦਾਨ ਪਾਉਂਦੇ ਹਨ, ਅਤੇ 21 ਅਰਬ ਡਾਲਰ ਤੋਂ ਵੱਧ ਦੀ ਆਰਥਿਕ ਗਤੀਵਿਧੀ ਪੈਦਾ ਕਰਦੇ ਹਨ, ਜਿਸਦੇ ਮੱਦੇਨਜ਼ਰ ਹੀ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ, ਮਾਣਯੋਗ ਮਾਰਕੋ ਈ. ਐਲ. ਮੈਂਡੇਸਿਨੋ, ਇਮੀਗ੍ਰੇਸ਼ਨ, ਰਿਫਊਈਜ਼ ਅਤੇ ਸਿਟੀਜ਼ਨਸ਼ਿਪ ਮੰਤਰੀ, ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਸਮਰਥਨ ਅਤੇ ਭਰੋਸੇ ਲਈ ਇਹ ਅਸਥਾਈ ਨੀਤੀਗਤ ਤਬਦੀਲੀਆਂ ਕੀਤੀਆਂ ਹਨ।

ਕੀ ਨੇ ਇਹ ਤਬਦੀਲੀਆਂ?

  • ਜਿੰਨ੍ਹਾਂ ਵਿਦਿਆਰਥੀਆਂ ਨੇ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਈ ਹੈ, ਅਤੇ ਸਾਰੇ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਹਨ, ਉਹਨਾਂ ਨੂੰ ਜਲਦ ਤੋਂ ਜਲਦ ਸਟੂਡੈਂਟ ਵੀਜ਼ਾ / ਸਟੂਡੈਂਟ ਪਰਮਿਟ ਦਿੱਤਾ ਜਾਵੇ।
  • ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਆਪਣੀ ਯੋਗਤਾ ਪ੍ਰਤੀ ਵਿਦੇਸ਼ਾਂ ਵਿਚ ਕੀਤੀ ਗਈ ਆਨਲਾਈਨ ਪੜ੍ਹਾਈ ਦਾ ਸਮਾਂ ਗਿਣਨ ਦੀ ਵੀ ਆਗਿਆ ਦਿੱਤੀ ਜਾਵੇਗੀ ਭਾਵ ਜੇਕਰ ਕਿਸੇ ਵਿਦਿਆਰਥੀ ਨੇ ਕੈਨੇਡਾ ਤੋਂ ਬਾਹਰ ਰਹਿ ਕੇ ਕੋਰਸ ਸ਼ੁਰੂ ਕੀਤਾ ਹੈ ਤਾਂ ਉਸਨੂੰ ਵਰਕ ਪਰਮਿਟ ਮਿਲਣ ‘ਚ ਕੋਈ ਮੁਸ਼ਕਿਲ ਨਹੀਂ ਆਵੇਗੀ, ਬਸ਼ਰਤੇ ਉਹਨਾਂ ਨੇ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੀ ਹੈ ਅਤੇ ਉਨ੍ਹਾਂ ਦਾ ਪ੍ਰੋਗਰਾਮ ਘੱਟੋ ਘੱਟ 50% ਕੈਨੇਡਾ ਵਿਚ ਪੂਰਾ ਹੋਵੇ।
  • ਅੰਤਰਰਾਸ਼ਟਰੀ ਵਿਦਿਆਰਥੀ, ਜੋ ਆਪਣੀ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਨੂੰ ਜਮ੍ਹਾ ਨਹੀਂ ਕਰਾ ਸਕਦੇ, ਅਤੇ ਡਿਸਟੈਂਸ ਲਰਨਿੰਗ ਰਾਹੀਂ ਕੋਰਸ ‘ਚ ਦਾਖਲਾ ਲੈਂਦੇ ਹਨ, ਉਹਨਾਂ ਨੂੰ ਲਈ ਟੈਂਪਰਰੀ (ਅਸਥਾਈ 2-ਪੜਾਅ) ਦੀ ਪ੍ਰਵਾਨਗੀ ਪ੍ਰਕਿਰਿਆ ਲਾਗੂ ਕੀਤੀ ਜਾਵੇਗੀ।
  • ਇਹ ਪ੍ਰੋਗਰਾਮ ਸਤੰਬਰ ‘ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਟੂਡੈਂਟ ਵੀਜ਼ਾ ਅਪਲਾਈ ਕਰਨ ਦੀ ਆਗਿਆ ਦਵੇਗਾ ਤਾਂ ਜੋ ਉਹ ਆਪਣੇ ਦੇਸ਼ ਤੋਂ ਬੈਠ ਕੇ ਹੀ ਫਿਲਹਾਲ ਆਪਣੀ ਪੜ੍ਹਾਈ ਦੀ ਸ਼ੁਰੂਆਤ ਕਰ ਸਕਣ। ਇਸ ਲਈ ਸਤੰਬਰ 15, 2020 ਤੋਂ ਪਹਿਲਾਂ ਆਪਣੀ ਫਾਈਲ ਲਗਾਉਣੀ ਜ਼ਰੂਰੀ ਹੋਵੇਗੀ।

ਹਾਂਲਾਕਿ, ਸੰਭਾਵਿਤ ਵਿਦਿਆਰਥੀਆਂ ਲਈ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਅਧਿਐਨ ਪਰਮਿਟ ਅਰਜ਼ੀ ਦੇ ਸਿਧਾਂਤ ਦੀ ਮਨਜ਼ੂਰੀ ਦੇ ਬਾਅਦ ਵਿਦੇਸ਼ ਤੋਂ ਆਨਲਾਈਨ ਪੜ੍ਹਾਈ ਆਰੰਭ ਕਰਨਾ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਉਹ ਆਪਣੀ ਸਟੱਡੀ ਪਰਮਿਟ ਅਰਜ਼ੀ ਦੀ ਪੂਰੀ ਮਨਜ਼ੂਰੀ ਪ੍ਰਾਪਤ ਕਰਨਗੇ, ਜਾਂ ਉਨ੍ਹਾਂ ਨੂੰ ਕਨੇਡਾ ਵਿੱਚ ਆਪਣੀ ਪੜ੍ਹਾਈ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ।ਬਾਅਦ ਵਿੱਚ ਸਿਹਤ, ਆਪਰਾਧਕ ਪਿਛੋਕੜ ਜਾਂ ਕਿਸੇ ਹੋਰ ਕਾਰਨ ਕਰਕੇ ਕਿਸੇ ਵਿਦਿਆਰਥੀ ਨੂੰ ਕੈਨੇਡਾ ਆ ਕੇ ਪੜ੍ਹਨ ਤੋਂ ਮਨ੍ਹਾਂ ਵੀ ਕੀਤਾ ਜਾ ਸਕਦਾ ਹੈ ਅਤੇ ਉਸਦਾ ਫਾਈਨਲ ਸਟੱਡੀ ਪਰਮਿਟ ਰੱਦ ਵੀ ਕੀਤਾ ਜਾ ਸਕਦਾ ਹੈ।

ਇਸ ਸਬੰਧੀ ਪੀ.ਸੀ., ਐਮ.ਪੀ., ਇਮੀਗ੍ਰੇਸ਼ਨ, ਰਫਿੲਸਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਈ. ਐਲ. ਮੈਂਡੀਸਿਨੋ ਨੇ ਕਿਹਾ,
“ਮਹਾਂਮਾਰੀ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੈਨੇਡੀਅਨ ਅਦਾਰਿਆਂ ਅਤੇ ਕਮਿਊਨਟੀਜ਼ ਉੱਤੇ ਮਹੱਤਵਪੂਰਨ ਪ੍ਰਭਾਵ ਪਿਆ ਹੈ। ਇਹੀ ਕਾਰਨ ਹੈ ਕਿ ਅਸੀਂ ਉਨ੍ਹਾਂ ਦੇ ਸਮਰਥਨ ਲਈ ਕਈ ਉਪਾਅ ਲਾਗੂ ਕੀਤੇ ਹਨ। ਅਸੀਂ ਕਨੇਡਾ ਵਿੱਚ ਉੱਚ-ਪੱਧਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਦੇ ਯੋਗਦਾਨ ਦੀ ਕਦਰ ਕਰਦੇ ਹਾਂ।”