ਹੁਣ ਕੈਨੇਡਾ ‘ਚ ਵੀ ਹੋਣ ਲੱਗੀਆਂ ਚੋਰੀਆਂ, ਪੁਲਿਸ ਨੇ ਬਚਣ ਲਈ ਦਿੱਤੀ ਇਹ ਸਲਾਹ !!
Canada Break & Enters Increased

Canada Break & Enters Increased: ਹੁਣ ਕੈਨੇਡਾ ‘ਚ ਵੀ ਹੋਣ ਲੱਗੀਆਂ ਚੋਰੀਆਂ, ਪੁਲਿਸ ਨੇ ਬਚਣ ਲਈ ਦਿੱਤੀ ਇਹ ਸਲਾਹ !!

ਕੈਨੇਡਾ ‘ਚ ਵੀ ਚੋਰਾਂ ਦੀ ਨਜ਼ਰ ਹੁਣ ਘਰਾਂ ਅਤੇ ਕਾਰੋਬਾਰਾਂ ‘ਤੇ ਪੈਣ ਲੱਗੀ ਹੈ ਅਤੇ ਆਏ ਦਿਨ ਉਥੇ ਚੋਰੀਆਂ ਦੀ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹਨਾਂ ਘਟਨਾਵਾਂ ਨੂੰ ਲੈ ਲੇ ਪੁਲਿਸ ਵੀ ਹੁਣ ਸੁਚੇਤ ਹੋ ਗਈ ਹੈ।

11 ਡਵੀਜ਼ਨ ਕ੍ਰਾਈਮਿਨਲ ਇਨਵੈਸਟੀਗੇਸ਼ਨ ਬਿਊਰੋ ਤੋਂ ਪੀਲ- ਖੇਤਰ ਦੀ ਜਨਤਾ ਤੋਂ ਇੱਕ ਅਜਿਹੇ ਵਿਅਕਤੀ ਦੀ ਭਾਲ ਲਈ ਮਦਦ ਮੰਗ ਰਿਹਾ ਹੈ, ਜਿਸ ‘ਤੇ ਕਿ 5 ਤੋਂ ਜ਼ਿਆਦਾ ਚੋਰੀਆਂ ਦੇ ਇਲਜ਼ਾਮ ਹਨ।
Canada Break & Enters Increasedਸਿਤੰਬਰ ਮਹੀਨੇ ਦੇ ਦੌਰਾਨ, ਅਧਿਕਾਰੀਆਂ ਨੂੰ ਕਈ ਚੋਰੀ ਦੀਆਂ ਸ਼ਿਕਾਇਤਾਂ ਮਿਲੀਆਂ ਅਤੇ ਇਹ ਸਭ ਕੁਝ ਮਿਸੀਸਾਗਾ ਸ਼ਹਿਰ ਵਿੱਚ ਰਾਤ ਸਮੇਂ ਦੌਰਾਨ ਵਾਪਰਿਆ ਸੀ। ਇਲਾਕੇ ਵਿਚ ਨਿਗਰਾਨੀ ਫਿਊਟੇਜ ਦੀ ਸਮੀਖਿਆ ਕਰਨ ਤੋਂ ਬਾਅਦ, ਜਾਂਚਕਾਰਾਂ ਨੇ ਹੈਮਿਲਟਨ ਦੇ ਇਕ ੨੨ ਸਾਲ ਦੇ ਵਿਅਕਤੀ, ਕੁਇਂਸੀ ਫ੍ਰਾਂਸਿਸ ਦੀ ਪਛਾਣ ਕੀਤੀ ਹੈ, ਜਿਸਦਾ ਕਿ ਘਟਨਾਵਾਂ ‘ਚ ਹੱਥ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਸ਼ਨੀਵਾਰ, 15 ਸਤੰਬਰ, 2018ਨੂੰ, ਕੁਇੰਸੀ ਫ੍ਰਾਂਸਿਸ ਨੂੰ ਗ੍ਰਿਫਤਾਰ ਕਰਨ ਦਾ ਵਾਰੰਟ ਜਾਰੀ ਕੀਤਾ ਗਿਆ ਸੀ।ਦੋਸ਼ੀ ‘ਤੇ
ਪ੍ਰੋਬੇਸ਼ਨ ਆਰਡਰ ਦੀ ਉਲੰਘਣਾ ਅਤੇ 5000 ਡਾਲਰ ਦੀ ਚੋਰੀ ਕਰਨ ਦੇ ਇਲਜ਼ਾਮ ਹਨ।

ਪੀਲ ਖੇਤਰੀ ਪੁਲਿਸ ਜਨਤਾ ਨੂੰ ਰਿਹਾਇਸ਼ੀ ਬ੍ਰੇਕਾਂ ਵਿੱਚ ਵਾਧੇ ਬਾਰੇ ਜਾਣੂ ਕਰਵਾਉਣਾ ਚਾਹੁੰਦੀ ਹੈ ਅਤੇ ਜੋ ਵਾਪਰ ਰਹੀਆਂ ਹਨ.

ਇਸ ਸਮੱਸਿਆ ਨੂੰ ਲੈ ਕੇ ਪੁਲਿਸ ਵੱਲੋਂ ਲੋਕਾਂ ਨੂੰ ਹੇਠ ਲਿਖੇ ਸੁਝਾਅ ਦਿੱਤੇ ਗਏ ਹਨ:
ਜੇ ਤੁਸੀਂ ਆਪਣੇ ਆਂਢ-ਗੁਆਂਢ ਵਿਚ ਕਿਸੇ ਸ਼ੱਕੀ ਨੂੰ ਦੇਖਦੇ ਹੋ ਤਾਂ ਪੀਲ ਰੀਜਨਲ ਪੁਲਿਸ ਨਾਲ ਸੰਪਰਕ ਕਰੋ ਅਤੇ ਹੋਰ ਸੁਝਾਵਾਂ ‘ਤੇ ਗੌਰ ਕਰੋ:

ਆਪਣੇ ਗੁਆਂਢੀਆਂ ਨੂੰ ਜਾਣੋ; ਅਤੇ ਮੇਲ ਜੋਲ ਰੱਖ ਤਾਂ ਜੋ ਮੁਸੀਬਤ ਸਮੇਂ ਤੁਸੀਂ ਮਦਦ ਮੰਗ ਸਕੋ

ਯਕੀਨੀ ਬਣਾਓ ਕਿ ਤੁਹਾਡੇ ਘਰ ਅਤੇ ਵਾਹਨਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਲਾਕ ਹਨ;

ਬਾਹਰਲੀਆਂ ਅਤੇ ਅੰਦਰੂਨੀ ਲਾਈਟਾਂ ‘ਤੇ ਟਾਈਮਰ ਲਗਵਾਓ
ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਘਰ ਤੋਂ ਦੂਰ ਦੇਖਣ ਲਈ ਸਾਫ ਰਾਹ ਹੈ ਤਾਂ ਜੋ ਤੁਸੀਂ ਦੂਰੋਂ ਆਉਂਦੇ ਕਿਸੇ ਵੀ ਸ਼ੱਕੀ ਨੂੰ ਪਛਾਣ ਸਕੋ ਜਾਂ ਭਿਣਕ ਲੈ ਸਕੋ।