ਕੈਨੇਡਾ ਡਾਊਨਟਾਊਨ ਗੋਲੀਬਾਰੀ : 1 ਦੀ ਮੌਤ, 14 ਜ਼ਖਮੀ
canada danforth shooting update 1 dead

ਕੈਨੇਡਾ ਡਾਊਨਟਾਊਨ ਗੋਲੀਬਾਰੀ : 1 ਦੀ ਮੌਤ, 14 ਜ਼ਖਮੀ canada danforth shooting update

ਕੈਨੇਡਾ ਡਾਊਨਟਾਊਨ ਗੋਲੀਬਾਰੀ ‘ਚ ਪੁਲਿਸ ਨੇ ਇੱਕ ਨਵਾਂ ਅਪਡੇਟ ਦਿੰਦਿਆਂ ਜਾਣਕਾਰੀ ਦਿੱਤੀ ਹੈ ਕਿ ਇਸ ਘਟਨਾ ‘ਚ 1 ਮਹਿਲਾ ਦੀ ਮੌਤ ਹੋਣ ਦੇ ਨਾਲ 14 ਹੋਰ ਗੰਭੀਰ ਜ਼ਖਮੀ ਹੋ ਗਏ ਹਨ, ਜਿੰਨ੍ਹਾਂ ‘ਚੋਂ ਇੱਕ ਦੀ ਹਾਲਤ ਗੰਭੀਰ ਹੈ।

ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਗੋਲੀਬਾਰੀ ‘ਚ 1 ਦੀ ਮੌਤ ਹੋ ਗਈ ਹੈ। ਨੌਜਵਾਨ ਲੜਕੀ ਗੰਭੀਰ ਹਾਲਤ ‘ਚ ਹੈ। ਐਤਵਾਰ ਰਾਤ ਨੂੰ 416-808-5504 ਤੇ ਪੁਲਿਸ ਨੂੰ ਫੋਨ ਆਇਆ ਸੀ।


ਟੋਰਾਂਟੋ ਪੁਲਿਸ ਮੁਖੀ ਸੌਂਡਰਸ ਨੇ ਮੀਡੀਆ ਨੂੰ ਅਪਡੇਟ ਕਰਦਿਆਂ ਟਵੀਟ ਕੀਤਾ ਹੈ ਕਿ 14 ਲੋਕਾਂ ‘ਤੇ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ ਸਨ।  ਇਸ ਘਟਨਾ ‘ਚ 1 ਮਹਿਲਾ ਦੀ ਮੌਤ ਹੋ ਗਈ ਹੈ ਅਤੇ ਇੱਕ ਲੜਕੀ ਨਾਜ਼ੁਕ ਹਾਲਤ ਵਿੱਚ ਹੈ।

ਐਮਰਜੈਂਸੀ ਦੇ ਕਰਮਚਾਰੀਆਂ ਨੇ 22 ਜੁਲਾਈ, 2018 ਨੂੰ ਡੈਨਫੋਥ ਅਤੇ ਲੋਗਨ ਐਵੇਨਿਊਜ਼ ਨੇੜੇ ਇੱਕ ਅੰਨੇਵਾਹ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚ ਕੇ ਕਾਰਵਾਈ ਅਰੰਭ ਦਿੱਤੀ ਸੀ।

ਗੋਲੀਆਂ ਚਲਾਉਣ ਵਾਲੇ ਸ਼ੱਕੀ ਵਿਅਕਤੀ ਦੀ ਜਵਾਬੀ ਕਾਰਵਾਈ ‘ਚ ਮੌਤ ਹੋਣ ਦੀ ਖਬਰ ਹੈ।

ਮੌਕੇ ਦੇ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੇ 10 ਤੋਂ 20 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਗਵਾਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਗੋਲੀਬਾਰੀ ਤੋਂ ਬਾਅਦ ਜ਼ਮੀਨ ‘ਤੇ ਪਏ ਬਹੁਤ ਸਾਰੇ ਜ਼ਖਮੀ ਲੋਕਾਂ ਨੂੰ ਦੇਖਿਆ, ਜਿੰਨ੍ਹਾਂ ਨੂੰ ਫਿਲਹਾਲ ਹਸਪਤਾਲ ਪਹੁੰਚਾਇਆ ਗਿਆ ਹੈ।

ਮੌਕੇ ‘ਤੇ ਇਕ ਭਾਰੀ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ ਅਤੇ ਐਮਰਜੈਂਸੀ ਨੂੰ ਦੇਖਦੇ ਹੋਏ ਇਲਾਕੇ ਦੇ ਇਕ ਵੱਡੇ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ।