ਪੀਟੀਸੀ ਪੰਜਾਬੀ ਜਲਦ ਲੈਕੇ ਆ ਰਿਹਾ ਹੈ “ਕੈਨੇਡਾ ਦੇ ਸੁਪਰ ਸ਼ੈੱਫ”




Canada-De-Superchef-Canada-FB-banner-2-678x381

ਪੰਜਾਬ ਤੋਂ ਬਾਅਦ ਹੁਣ ਕੈਨੇਡਾ ਵਿੱਚ ਪਰਖਿਆ ਜਾਵੇਗਾ ਕੂਕਿੰਗ ਦੇ ਹੁਨਰ ਨੂੰ ਜੀ ਹਾਂ ਦੱਸ ਦਈਏ ਕਿ ਬਹੁਤ ਹੀ ਜਲਦ ਪੀਟੀਸੀ ਨੈੱਟਵਰਕ ਲੈਕੇ ਆ ਰਿਹਾ ਹੈ ਕੈਨੇਡਾ ਦੇ ਸੁਪਰ ਸ਼ੈੱਫ । ਕੈਨੇਡਾ ਦੇ ਸੁਪਰ ਸ਼ੈੱਫ ਨੂੰ ਕੈਨੇਡਾ ਦੇ ਸ਼ਹਿਰ ਬਰੈਮਪਟਨ ਵਿੱਚ ਸ਼ੈੱਫ ਵਿਕਰਮ ਵਿਜ ਵੱਲੋਂ ਜੱਜ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਕੈਨੇਡਾ ਦੇ ਸੁਪਰ ਸ਼ੈੱਫ ਵਿੱਚ ਸਾਰੇ ਕੈਨੇਡਾ ਵਾਸੀ ਹਿੱਸਾ ਲੈ ਸੱਕਦੇ ਹਨ ।

ਕੈਨੇਡਾ ਦੇ ਕੈਨੇਡਾ ਦੇ ਸੁਪਰ ਸ਼ੈੱਫ ਵਿੱਚ ਹਿੱਸਾ ਲੈਣ ਲਈ ਪ੍ਰਤੀਭਾਗੀ ਨੂੰ ਆਪਣੀ ਰੈਸਿਪੀ ਬਣਾਕੇ rupinderk@ptcnetwork.com ਤੇ ਮੇਲ ਕਰ ਸੱਕਦੇ ਹਨ ਜਾਂ ਫਿਰ (647)5495178 ਵੱਟਸਐਪ ਕਰ ਸੱਕਦੇ ਹਨ । ਪ੍ਰਤੀਭਾਗੀਆਂ ਵੱਲੋਂ ਭੇਜੀਆਂ ਹੋਈਆਂ ਰੈਸੀਪੀਆਂ ਵਿੱਚੋਂ ਸ਼ੈੱਫ ਵਿਕਰਮ ਵਿਜ ਵੱਲੋਂ ਬਾਰਾਂ ਪ੍ਰਤੀਭਾਗੀਆਂ ਨੂੰ ਚੁਣਿਆਂ ਜਾਵੇਗਾ ।ਜਿਸ ਤੋਂ ਬਾਅਦ ਸ਼ੈੱਫ ਵਿਕਰਮ ਵਿਜ ਚੁਣੇ ਗਏ ਪ੍ਰਤੀਭਾਗੀਆਂ ਦੇ ਘਰ ਜਾਣਗੇ ਜਿਥੇ ਪ੍ਰਤੀਭਾਗੀ ਸ਼ੈੱਫ ਵਿਕਰਮ ਵਿਜ ਦੇ ਸਾਹਮਣੇ ਡਿਸ਼ ਤਿਆਰ ਕਰਨਗੇ ਅਤੇ ਇਨ੍ਹਾਂ ਵਿੱਚੋਂ ਕੁਝ ਪ੍ਰਤੀਭਾਗੀਆਂ ਨੂੰ ਚੁਣਿਆਂ ਜਾਵੇਗਾ ਅਗਲੇ ਰਾਉਂਡ ਲਈ ।