
ਡਾਕਟਰਾਂ ਅੰਦਰ ਰੱਬੀ ਰੂਪ ਦਾ ਵਾਸਾ ਹੁੰਦਾ ਹੈ , ਜਾਂ ਕਹਿ ਲਓ ਕਿ ਰੱਬ ਦਾ ਦੂਜਾ ਰੂਪ ਅਖਵਾਏ ਜਾਂਦੇ ਨੇ ਡਾਕਟਰ, ਜੋ ਆਪਣੀ ਪੂਰੀ ਵਾਹ ਲਗਾ ਕੇ ਆਪਣੇ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਕੇ ਉਨ੍ਹਾਂ ਨੂੰ ਜ਼ਿੰਦਗੀ ਬਖਸ਼ਦੇ ਹਨ। ਕੈਨੇਡਾ ਦੇ ਡਾਕਟਰਾਂ ਦੀ ਟੀਮ ਵੱਲੋਂ ਇੱਕ ਬੇਹੱਦ ਮੁਸ਼ਕਲ ਆਪਰੇਸ਼ਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਂਟਰੀਅਲ ਦੇ ਰਹਿਣ ਵਾਲੇ ਮੌਰੀਸ ਡਿਸਜਾਰਡਸ ਨਾਮਕ ਵਿਅਕਤੀ ਨੂੰ ਮੁੜ ਜ਼ਿੰਦਗੀ ਦੀ ਦਾਤ ਦਿੱਤੀ ਹੈ। ੬੪ ਸਾਲਾ ਮੌਰੀਸ ਦੀ ਬਿਹਤਰੀਨ ਡਾਕਟਰਾਂ ਵੱਲੋਂ ਪਲਾਸਟਿਕ ਸਰਜਰੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਮੈਸੇਨਿਊਵੇਅ –ਰੋਜ਼ਮੋਂਟ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਪਹਿਲੀ ਵਾਰ ਅਜਿਹੀ ਸਰਜਰੀ ਕੀਤੀ ਗਈ ਹੈ। ਪੂਰੀ ਟੀਮ ਨੂੰ ਲੀਡ ਕਰਨ ਵਾਲੇ ਡਾਕਟਰ ਡਾ. ਡੈਨੀਅਲ ਅਨੁਸਾਰ ੨੦੧੧ ਵਿੱਚ ਮੌਰੀਸ ਦਾ ਚਿਹਰਾ ਬੁਰੀ ਤਰ੍ਹਾਂ ਖਰਾਬ ਹੋ ਗਿਆ ਸੀ । ਤਕਰੀਬਨ ਪੰਜ ਸਰਜਰੀਆਂ ਦੇ ਬਾਅਦ ਵੀ ਉਸਦੇ ਚਿਹਰੇ ਵਿੱਚ ਕੋਈ ਸੁਧਾਰ ਨਹੀਂ ਆ ਸਕਿਆ । ਨੱਕ , ਬੁੱਲ , ਜਬਾੜੇ ਅਤੇ ਅੱਖਾਂ ਤੋਂ ਬਗੈਰ ਉਹ ਬੜੀ ਔਖਿਆਈ ਨਾਲ ਜ਼ਿੰਦਗੀ ਬਿਤਾ ਰਿਹਾ ਸੀ । ਡਾਕਟਰਾਂ ਵੱਲੋਂ ਕੀਤੇ ਗਏ ਚਿਹਰੇ ਦੇ ਟਰਾਂਸਪਲਾਂਟ ਜ਼ਰੀਏ ਉਸਨੂੰ ਜੀਵਨ ਦਾਨ ਮਿਲਿਆ ਹੈ।
ਡਾਕਟਰਾਂ ਦੇ ਦੱਸੇ ਅਨੁਸਾਰ ਤਕਰੀਬਨ 30 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਮੌਰੀਸ਼ ਨੂੰ ਨਵਾਂ ਚਿਹਰਾ ਮਿਲਿਆ । ਇਨ੍ਹੀ ਲੰਮੀ ਸਰਜਰੀ ਤੋਂ ਬਾਅਦ ਮੌਰੀਸ਼ ਨੂੰ ਨਵਾਂ ਚਿਹਰਾ ਮਿਲਣਾ ਵਾਕੇਈ ਇੱਕ ਬੇਹੱਦ ਮਿਸਾਲੀ ਹੈ।ਮੌਰੀਸ਼ ਨੇ ਜਦੋਂ ਆਪਣੇ ਨਵੇਂ ਚਿਹਰੇ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਬੇਹੱਦ ਹੈਰਾਨ ਹੋਇਆ ਅਤੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਉਸਨੇ ਖੁਸ਼ੀ ਮਹਿਸੂਸ ਕੀਤੀ।ਡਾਕਟਰਾਂ ਦੀ ਕੜ੍ਹੀ ਮਿਹਨਤ ਦੇ ਬਾਅਦ ਇਹ ਸਰਜਰੀ ਸਫ਼ਲਤਾਪੂਰਵਕ ਨੇਪਰੇ ਚੜ੍ਹੀ।