ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇੇ ਆਰਜ਼ੀ ਕਾਮਿਆਂ ਨੂੰ ਕੈਨੇਡਾ ਸਰਕਾਰ ਵੱਲੋਂ ਵੱਡੀ ਰਾਹਤ, ਮਿਲੇਗੀ ਵਿੱਤੀ ਸਹਾਇਤਾ

author-image
Ragini Joshi
New Update
Canada Emergency Response Benefit

ਸਰਕਾਰ ਨੇ ਵਰਕਰਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਲਈ ਪੇਸ਼ ਕੀਤਾ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਜਾਰੀ

ਕੈਨੇਡਾ ਸਰਕਾਰ ਕੈਨੇਡੀਅਨਾਂ ਅਤੇ ਆਰਥਿਕਤਾ ਨੂੰ ਵਿਸ਼ਵਵਿਆਪੀ ਕੋਵਿਡ-19 ਮਹਾਂਮਾਰੀ ਦੇ  ਪ੍ਰਭਾਵਾਂ ਤੋਂ ਬਚਾਉਣ ਲਈ ਸਖਤ, ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਉਠਾ ਕਰ ਰਹੀ ਹੈ। ਕਿਸੇ ਵੀ ਕੈਨੇਡੀਅਨਜ਼ ਨੂੰ ਆਪਣੀ ਸਿਹਤ ਦੀ ਰੱਖਿਆ, ਮੇਜ਼ ਉੱਤੇ ਭੋਜਨ ਰੱਖਣ, ਦਵਾਈਆਂ ਲਈ ਪੈਸੇ ਜੋੜਨ ਜਾਂ ਕਿਸੇ ਪਰਿਵਾਰਕ ਮੈਂਬਰ ਦੀ ਦੇਖਭਾਲ ਕਰਨ ਵਿਚਕਾਰ ਚੋਣ ਕਰਨ ਲਈ ਮਜਬੂਰ ਨਹੀਂ ਹੋਣਾ ਚਾਹੀਦਾ।

ਵਰਕਰਾਂ ਦੀ ਸਹਾਇਤਾ ਕਰਨ ਅਤੇ ਕਾਰੋਬਾਰਾਂ ਨੂੰ ਆਪਣੇ ਕਰਮਚਾਰੀਆਂ ਨੂੰ ਰੱਖਣ ਵਿੱਚ ਸਹਾਇਤਾ ਦੇਣ ਲਈ, ਸਰਕਾਰ ਨੇ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀ.ਈ.ਆਰ.ਬੀ) ਸਥਾਪਤ ਕਰਨ ਲਈ ਕਾਨੂੰਨ ਪ੍ਰਸਤਾਨ ਕੀਤਾ ਹੈ। ਇਹ ਟੈਕਸਯੋਗ ਲਾਭ ਕੋਵਿਡ-19 ਮਹਾਂਮਾਰੀ ਦੇ ਨਤੀਜੇ ਵਜੋਂ ਆਪਣੀ ਆਮਦਨ ਗੁਆਉਣ ਵਾਲੇ ਵਰਕਰਾਂ ਲਈ ਹਰ ਮਹੀਨਾ (ਚਾਰ ਮਹੀਨਿਆਂ ਲਈ), $2,000 ਪ੍ਰਦਾਨ ਕਰੇਗੀ। ਸੀ.ਈ.ਆਰ.ਬੀ ਪਹਿਲਾਂ ਐਲਾਨ ਕੀਤੇ ਐਮਰਜੈਂਸੀ ਕੇਅਰ ਬੈਨੀਫਿਟ ਅਤੇ  ਐਮਰਜੈਂਸੀ ਸਹਾਇਤਾ ਬੈਨੀਫਿਟ ਦਾ ਇੱਕ ਸਰਲ ਅਤੇ ਵਧੇਰੇ ਪਹੁੰਚਯੋਗ ਸ ੁਮੇਲ ਹੋਵੇਗਾ।

ਸੀ.ਈ.ਆਰ.ਬੀ ਉਹਨਾਂ ਕੈਨੇਡੀਅਨਾਂ ਨੂੰ ਸਹਾਇਤਾ ਦੇਵੇਗੀ ਜੋ ਆਪਣੀ ਨੌਕਰੀ ਗੁਆ ਚੁੱਕੇ ਹਨ, ਬਿਮਾਰ ਹਨ, ਕੋਰਨਟੀਨ ਵਿੱਚ ਹਨ, ਜਾਂ ਕੋਵਿਡ-19 ਨਾਲ ਬਿਮਾਰ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹਨ। ਨਾਲ ਹੀ ਕੰਮ ਕਰਨ ਵਾਲੇ ਮਾਪਿਆਂ ਨੂੰ ਸਹਾਇਤਾ ਮਿਲੇਗੀ ਜੋ ਆਪਣੇ ਬਿਮਾਰ ਅਤੇ ਡੇਅ ਕੇਅਰ/ਸਕੂਲ ਬੰਦ ਹੋਣ ਕਾਰਨ ਘਰ ਬੈਠੇ ਬੱਚਿਆਂ ਦੀ ਦੇਖਭਾਲ ਕਰਨ ਲਈ ਬਿਨਾਂ ਤਨਖਾਹ ਤੋਂ ਘਰ ਰਹਿਣ ਲਈ ਮਜਬੂਰ ਹਨ।

Advertisment

*ਸੀ.ਈ.ਆਰ.ਬੀ ਤਨਖਾਹ ਕਮਾਉਣ ਵਾਲਿਆਂ, ਕੌਨਟ੍ਰੈਕਟ ਵਰਕਰਜ਼ ਅਤੇ ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਲਈ ਲਾਗੂ ਹੋਏਗੀ, ਜੋ ਰੁਜ਼ਗਾਰ ਇਨਸ਼ੂਰੈਂਸ (ਈ.ਆਈ) ਲਈ ਯੋਗ ਨਹੀਂ ਹੋਣਗੇ*

ਇਸ ਤੋਂ ਇਲਾਵਾ, ਉਹ ਵਰਕਰ, ਜੋ ਅਜੇ ਵੀ ਨੌਕਰੀ ‘ਤੇ ਲੱਗੇ ਹਨ, ਪਰ ਕੋਵਿਡ-19 ਕਾਰਨ ਆਪਣੇ ਕੰਮ ਦੀ ਸਥਿਤੀ ਵਿੱਚ ਰੁਕਾਵਟਾਂ ਕਾਰਨ ਆਮਦਨ ਨਹੀਂ ਪ੍ਰਾਪਤ ਕਰ ਰਹੇ, ਉਹ ਵੀ

ਸੀ.ਈ.ਆਰ.ਬੀ ਲਈ ਯੋਗ ਹਨ। ਇਹ ਲਾਭ, ਕਾਰੋਬਾਰਾਂ ਦੀ, ਇਸ ਮੁਸ਼ਕਲ ਸਮੇਂ ਵਿੱਚ ਗੁਜ਼ਰਣ ਅਤੇ ਆਪਣੇ ਕਰਮਚਾਰੀਆਂ ਨੂੰ ਰੱਖਣ ਵਿੱਚ ਸਹਾਇਤਾ ਕਰੇਗੀ, ਅਤੇ ਇਸ ਦੇ ਨਾਲ ਹੀ ਇਹ ਸੁਨਿਸ਼ਚਿਤ ਕਰਦੀ ਹੈ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਓਪਰੇਸ਼ਨਾਂ ਨੂੰ ਜਲਦੀ ਦੁਬਾਰਾ ਸ਼ੁਰੂ ਕਰਨ ਲਈ ਸਭ ਕਾਰੋਬਾਰ ਤਿਆਰ ਹੋਣਗੇ।

ਮੌਜੂਦਾ ਈ.ਆਈ ਸਿਸਟਮ, ਪਿਛਲੇ ਹਫ਼ਤੇ ਵੱਡੀ ਗਿਣਤੀ ਵਿੱਚ ਭੇਜੀਆਂ ਗਈਆਂ ਐਪਲੀਕੇਸ਼ਨਾਂ ਨੂੰ ਸਾਂਭਣ ਦੇ ਯੋਗ ਨਹੀਂ ਸੀ। ਇਸ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਇਆ, ਸਾਰੇ ਕੈਨੇਡੀਅਨ, ਜਿਹਨਾਂ ਨੇ ਕੋਵਿਡ-19 ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਹੈ, ਭਾਵੇਂ ਉਹ ਈ.ਆਈ ਯੋਗ ਹਨ ਜਾਂ ਨਹੀਂ, ਸੀ.ਈ.ਆਰ.ਬੀ ਪ੍ਰਾਪਤ ਕਰਨ ਦੇ ਯੋਗ ਮੰਨੇ ਜਾਣਗੇ, ਤਾਂ ਕਿ ਉਹਨਾਂ ਨੂੰ ਆਮਦਨੀ ਸਹਾਇਤਾ ਸਮੇਂ ਸਿਰ ਮਿਲ ਜਾਵੇ।

ਉਹ ਕੈਨੇਡੀਅਨ ਜੋ ਪਹਿਲਾਂ ਤੋਂ ਹੀ ਈ.ਆਈ ਦੇ ਨਿਯਮਤ ਅਤੇ ਬਿਮਾਰੀ ਦੇ ਲਾਭ ਪ੍ਰਾਪਤ ਕਰ ਰਹੇ ਹਨ, ਉਹਨਾਂ ਨੂੰ ਇਹ ਲਾਭ ਜਾਰੀ ਰੱਖਣੇ ਚਾਹੀਦੇ ਹਨ, ਅਤੇ ਸੀ.ਈ.ਆਰ.ਬੀ ਲਈ ਅਪਲਾਈ ਨਹੀਂ ਕਰਨਾ ਚਾਹੀਦਾ। ਜੇ ਉਹਨਾਂ ਦਾ ਈ.ਆਈ ਲਾਭ 3 ਅਕਤੂਬਰ 2020 ਤੋਂ ਪਹਿਲਾਂ ਖਤਮ ਹੋ ਜਾਂਦਾ ਹੈ, ਤਾਂ ਉਹ ਸੀ.ਈ.ਆਰ.ਬੀ ਲਈ, ਈ.ਆਈ ਦੇ ਖਤਮ ਹੋਣ ਤੋਂ ਬਾਅਦ, ਅਪਲਾਈ ਕਰ ਸਕਦੇ ਹਨ। ਇਹ ਸਿਰਫ਼ ਉਹਨਾਂ ਲਈ ਹੋਵੇਗਾ, ਜੋ ਕੋਵਿਡ-19 ਕਾਰਨ, ਈ.ਆਈ ਦੇ ਖਤਮ ਹੋਣ ਤੋਂ ਬਾਅਦ ਵੀ ਕੰਮ ਨਹੀਂ ਕਰ ਸਕਣਗੇ। ਜਿਹਨਾਂ ਕੈਨੇਡੀਅਨਾਂ ਨੇ ਪਹਿਲਾਂ ਤੋਂ ਹੀ ਈ.ਆਈ ਲਈ ਅਪਲਾਈ ਕਰ ਲਿਆ ਹੈ, ਅਤੇ ਜਵਾਬ ਦੀ ਉਡੀਕ ਕਰ ਰਹੇ ਹਨ, ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ। ਜਿਹੜੇ ਕੈਨੇਡੀਅਨ ਈ.ਆਈ ਦੇ ਨਿਯਮਤ ਅਤੇ ਬਿਮਾਰੀ ਲਾਭ ਲਈ ਯੋਗ ਹਨ, ਅਤੇ ਸੀ.ਈ.ਆਰ.ਬੀ ਦੁਆਰਾ ਕਵਰ ਕੀਤੇ 16-ਹਫ਼ਤਿਆਂ ਦੀ ਮਿਆਦ ਤੋਂ ਬਾਅਦ ਹਾਲੇ ਵੀ ਬੇਰੁਜ਼ਗਾਰ ਰਹਿਣਗੇ, ਉਹ ਆਪਣੇ ਸਧਾਰਣ ਈ.ਆਈ ਲਾਭ ਪ੍ਰਾਪਤ ਕਰਨ ਲਈ ਯੋਗ ਮੰਨੇ ਜਾਣਗੇ।

ਸਰਕਾਰ ਕੈਨੇਡੀਅਨਾਂ ਦੀਆਂ ਜੇਬਾਂ ਵਿੱਚ ਜਲਦੀ ਤੋਂ ਜਲਦੀ ਪੈਸਾ ਪਾਉਣ ਲਈ ਕੰਮ ਕਰ ਰਹੀ ਹੈ।

ਸੀ.ਈ.ਆਰ.ਬੀ ਤੱਕ ਪਹੁੰਚ ਕਰਨ ਲਈ ਪੋਰਟਲ ਅਪ੍ਰੈਲ ਦੇ ਆਰੰਭ ਵਿੱਚ ਉਪਲਬਧ ਹੋਵੇਗਾ।

ਈ.ਆਈ ਯੋਗ ਕੈਨੇਡੀਅਨ, ਜੋ ਆਪਣੀ ਨੌਕਰੀ ਗੁਆ ਚੁੱਕੇ ਹਨ, ਉਹ ਇਸ ਲਿੰਕ ( https://srv270.hrdc-drhc.gc.ca/AW/introduction?GoCTemplateCulture=en-CA) ਉਤੇ ਈ.ਆਈ

ਲਈ ਐਪਲੀਕੇਸ਼ਨ ਦੇ ਸਕਦੇ ਹਨ।

ਐਪਲੀਕੇਸ਼ਨ ਦੇਣ ਤੋਂ ਬਾਅਦ 10 ਦਿਨਾਂ ਦੇ ਅੰਦਰ ਕੈਨੇਡੀਅਨਾਂ ਨੂੰ ਉਹਨਾਂ ਦੀਆਂ ਸੀ.ਈ.ਆਰ.ਬੀ

ਪੇਮਿੰਟਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੀ.ਈ.ਆਰ.ਬੀ ਦੀ ਭੁਗਤਾਨ ਹਰ ਚਾਰ ਹਫ਼ਤਿਆਂ ਬਾਅਦ ਦਿੱਤੀ ਜਾਵੇਗੀ, ਅਤੇ 15 ਮਾਰਚ 2020 ਤੋਂ ਲੈ ਕੇ 3 ਅਕਤੂਬਰ 2020 ਤੱਕ ਉਪਲਬਧ ਰਹੇਗੀ।

ਇਹ ਬੈਨੀਫਿਟ ਸਰਕਾਰ ਦੀ ਕੋਵਿਡ-19 ਆਰਥਿਕ ਰਿਸਪਾਂਸ ਪਲੈਨ ਦਾ ਇੱਕ ਹਿੱਸਾ ਹੋਵੇਗਾ –

ਇਸ ਪਲੈਨ ਦਾ ਮਕਸਦ, ਕੈਨੇਡੀਅਨ ਵਰਕਰਜ਼ ਅਤੇ ਕਾਰੋਬਾਰਾਂ ਦਾ ਸਮਰਥਨ ਕਰਨਾ, ਕੈਨੇਡੀਅਨਾਂ ਨੂੰ ਮਕਾਨ ਅਤੇ ਗ੍ਰੋਸਰੀ ਵਰਗੀਆਂ ਲੋੜਾਂ ਖਰੀਦਣ ਵਿੱਚ ਮਦਦ ਦੇਣੀ, ਅਤੇ ਕਾਰੋਬਾਰਾਂ ਨੂੰਂ ਉਹਨਾਂ ਦੇ ਕਰਮਚਾਰੀਆਂ ਅਤੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਦੇ ਕੇ ਅਰਥ ਵਿਵਸਥਾ ਨੂੰ ਸਥਿਰ ਕਰਨਾ ਹੈ।

ਕਥਨ

“ਅਸੀਂ ਜਾਣਦੇ ਹਾਂ ਕਿ ਲੋਕ ਆਪਣੀ ਸਿਹਤ, ਆਪਣੀਆਂ ਨੌਕਰੀਆਂ ਅਤੇ ਵਿੱਤੀ ਹਾਲਤਾਂ ਤੋਂ ਚਿੰਤਤ ਹਨ। ਸਾਡੀ ਸਰਕਾਰ ਕੈਨੇਡੀਅਨਾਂ ਦੀ ਸਿਹਤ ਅਤੇ ਸੁਰੱਖਿਆ ਅਤੇ ਵਰਕਰਜ਼, ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਲਈ ਜੋ ਕੁਝ ਵੀ ਕਰ ਸਕਦੀ ਹੈ, ਉਹ ਕਰ ਰਹੀ ਹੈ। ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਇਹ ਸੁਨਿਸ਼ਚਿਤ ਕਰੇਗਾ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਪੈਸੇ ਵਰਕਰਜ਼ ਦੇ ਹ ੱਥ ਵਿੱਚ ਹੋਣਗੇ, ਤਾਂ ਜੋ ਉਹਨਾਂ ਦੀ ਜ਼ਰੂਰਤ ਦੇ ਸਮੇਂ ਵਿੱਚ ਸਹਾਇਤਾ ਕੀਤੀ ਜਾ ਸਕੇ ਅਤੇ ਕਾਰੋਬਾਰਾਂ ਨੂੰ ਇਸ ਮੁਸ਼ਕਮ ਸਮੇਂ ਦੌਰਾਨ ਆਪਣੇ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਵਿੱਚ ਮਦਦ ਦਿੱਤੀ ਜਾ ਸਕੇ।ਕੈਨ ੇਡੀਅਨ ਇਸ ਗੱਲ ‘ਤੇ ਯਕੀਨ ਕਰ ਸਕਦੇ ਹਨ ਕਿ ਸਰਕਾਰ ਹਰ ਤਰ੍ਹਾਂ ਦੇ ਲੋੜੀਂਦੇ ਕਦਮ ਉਠਾਉਣ ਲਈ ਤਿਆਰ ਹੈ, ਕਿਉਂਕਿ ਅਸੀਂ ਇਸ ਚਣੌਤੀਪੂਰਨ ਸਮੇਂ ਦਾ ਇਕੱਠਿਆਂ ਮੁਕਾਬਲਾ ਕਰਨ ਲਈ ਤਿਆਰ ਹਾਂ।”

- ਬਿੱਲ ਮੋਰਨੋ, ਵਿੱਤ ਮੰਤਰੀ

“ਕੈਨੇਡਾ ਦੇ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੁਆਰਾ, ਕੈਨੇਡਾ ਸਰਕਾਰ ਉਹਨਾਂ ਕੈਨੇਡੀਅਨਾਂ ਦੀ ਸਹਾਇਤਾ ਕਰੇਗੀ ਜੋ ਕੋਵਿਡ-19 ਮਹਾਂਮਾਰੀ ਦੇ ਕਾਰਨ ਕੰਮ ਨਹੀਂ ਕਰ ਰਹੇ। ਇਹ ਮੁਸ਼ਕਲ ਸਮੇਂ ਦੌਰਾਨ ਕੈਨੇਡੀਅਨਾਂ ਨੂੰ ਆਪਣੀ ਸਿਹਤ ਦੀ ਰੱਖਿਆ ਕਰਨ ਅਤੇ ਆਪਣੇ ਪਰਿਵਾਰਾਂ ਦੀ ਸਹਾਇਤਾ ਕਰਨ ਵਿਚਕਾਰ ਚੁਣਨਾ ਨਹੀਂ ਚਾਹੀਦਾ। ਅਸੀਂ ਇਸ ਨੂੰ ਪਛਾਣਦੇ ਹਾਂ, ਅਤੇ ਉਹਨਾਂ ਦੇ ਨਾਲ ਖੜੇ ਹਾਂ।”

- ਕਾਰਲਾ ਕੁਆਲਟ੍ਰੋ, ਰੁਜ਼ਗਾਰ, ਵਰਕਫ਼ੋਰਸ ਵਿਕਾਸ, ਅਤੇ ਅਪਾਹਜਤਾ ਇਨਕਲੂਜ਼ਿਨ ਮੰਤਰੀ

“ਸਰਕਾਰ ਜਾਣਦੀ ਹੈ ਕਿ ਕੋਵਿਡ-19 ਦੇ ਫੈਲਣ ਨਾਲ ਸਾਰੇ ਕੈਨੇਡੀਅਨਾਂ ‘ਤੇ ਮਹੱਤਵਪੂਰਨ ਪ੍ਰਭਾਵ ਪੈ ਰਿਹਾ ਹੈ। ਕੈਨੇਡਾ ਦੇ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੇ ਜ਼ਰੀਏ, ਅਸੀਂ ਉਹਨਾਂ ਲੋਕਾਂ ਨੂੰ ਬਹੁਤ ਲੋੜੀਂਦਾ ਵਿੱਤੀ ਸਹਾਇਤਾ ਪ੍ਰਦਾਨ ਕਰਾਂਗੇ ਜਿਹਨਾਂ ਨੇ ਕੋਵਿਡ-19 ਕਾਰਨ ਆਪਣੀ ਆਮਦਨ ਗੁਆ ਦਿੱਤੀ ਹੈ। ਕੈਨੇਡੀਅਨ ਰ ੈਵੀਨਿਊ ਏਜੰਸੀ ਕੈਨੇਡੀਅਨਾਂ ਨੂੰ ਜਲਦੀ ਅਤੇ ਕੁਸ਼ਲਤਾ ਨਾਲ ਬੈਨੀਫਿਟ ਭੁਗਤਾਨਾਂ ਭੇਜ ਕੇ, ਇੱਕ ਬਹੁਤ ਹੀ ਮਹੱਤਵਪੂਰਨ ਭ ੂਮਿਕਾ ਨਿਭਾ ਰਹੀ ਹੈ।”

- ਡਾਈਐਨ ਲੁਬੂਠੀਏ, ਨੈਸ਼ਨਲ ਰੈਵੀਨਿਊ ਮੰਤਰੀ

covid-19 coronavirus canada-emergency-response-benefit
Advertisment