ਕੈਨੇਡਾ ‘ਚ ਸਟੱਡੀ, ਵਰਕ ਤੇ ਵਿਜ਼ਟਰ ਵੀਜ਼ਾ ‘ਤੇ ਆਏ ਵਿਅਕਤੀਆਂ ਲਈ ਕੈਨੇਡਾ ਸਰਕਾਰ ਦਾ ਨਵਾਂ ਫੈਸਲਾ, ਵੀਜ਼ੇ ਦੀ ਮਿਆਦ ਖਤਮ ਹੋਣ ‘ਤੇ ਮਿਲੀ ਇਹ ਛੋਟ!
ਕੈਨੇਡਾ 'ਚ ਸਟੱਡੀ, ਵਰਕ ਤੇ ਵਿਜ਼ਟਰ ਵੀਜ਼ਾ 'ਤੇ ਆਏ ਵਿਅਕਤੀਆਂ ਲਈ ਕੈਨੇਡਾ ਸਰਕਾਰ ਦਾ ਨਵਾਂ ਫੈਸਲਾ, ਵੀਜ਼ੇ ਦੀ ਮਿਆਦ ਖਤਮ ਹੋਣ 'ਤੇ ਕਰਨਾ ਪਵੇਗਾ ਇਹ ਕੰਮ!

ਕੈਨੇਡਾ ਵਿੱਚ ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ ਜਾਂ ਵਰਕ ਪਰਮਿਟ ਹੋਲਡਰਾਂ ਨੂੰ ਆਪਣਾ ਇਮੀਗ੍ਰੇਸ਼ਨ ਸਟੇਟਸ ਐਕਸਪਾਇਰ ਹੋਣ ਤੋਂ ਬਾਅਦ ਭਾਵ ਵੀਜ਼ਾ ਦੀ ਮਿਆਦ ਦੇ ਖ਼ਤਮ ਹੋਣ ਤੋਂ ਬਾਅਦ ਇਸਨੂੰ ਮੁੜ ਸਥਾਪਤ ਕਰਨ ਲਈ ਅਰਜ਼ੀ ਦੇਣ ਦੀ ਮਿਆਦ ਤੋਂ ਬਾਅਦ 90 ਦਿਨ ਦਿੱਤੇ ਜਾਂਦੇ ਹਨ।

ਕੋਵਿਡ -19 ਮਹਾਂਮਾਰੀ ਦੇ ਦੌਰਾਨ, ਕੈਨੇਡਾ ਵਿੱਚ ਰਹੇ ਅਸਥਾਈ ਵਸਨੀਕਾਂ ਨੂੰ ਕੈਨੇਡਾ ਵਿੱਚ ਆਪਣੀ ਕਾਨੂੰਨੀ ਤੌਰ ‘ਤੇ ਰਹਿਣ ਦਾ ਅਧਿਕਾਰ ਕਾਇਮ ਰੱਖਣ ਲਈ ਆਪਣੇ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਰੀਨੀਊ ਕਰਨ ਲਈ ਕਿਹਾ ਜਾਂਦਾ ਹੈ। ਪਰ ਕੋਰੋਨਾ ਵਾਇਰਸ ਕਾਰਨ ਕੈਨੇਡਾ ‘ਚ ਅਸਥਾਈ ਤੌਰ ‘ਤੇ ਰਹਿ ਰਹੇ ਵਸਨੀਕਾਂ ਪੂਰੇ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਵਾਉਣ ‘ਚ ਤਾਂ ਮੁਸ਼ਕਿਲ ਪੇਸ਼ ਆ ਹੀ ਰਹੀ ਹੈ, ਨਾਲ ਹੀ ਆਈਆਰਸੀਸੀ ਵੱਲੋਂ ਉਹਨਾਂ ਦੇ ਕੇਸਾਂ ‘ਤੇ ਕੰਮ ਕਰਨ ਦੀ ਸਮਰੱਥਾ ‘ਤੇ ਵੀ ਪ੍ਰਭਾਵ ਪਿਆ ਹੈ। ਇਸ ਤੋਂ ਇਲਾਵਾ, ਬਹੁਤ ਸਾਰੇ ਅਸਥਾਈ ਵਸਨੀਕਾਂ ਨੂੰ ਦੇਸ਼ ਵਾਪਸੀ ਲਈ ਫਲਾਈਟਜ਼ ਵੀ ਬੁੱਕ ਨਹੀਂ ਹੋ ਸਕਦੀਆਂ ਕਿਉਂਕਿ ਪੂਰੀ ਦੁਨੀਆ ਦੇ ਅਲੱਗ-ਅਲੱਗ ਮੁਲਕਾਂ ਵਿੱਚ ਹਵਾਈ ਯਾਤਰਾ ਸੀਮਤ ਹੈ।

ਮਹਾਂਮਾਰੀ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਦੇ ਨਤੀਜੇ ਵਜੋਂ, ਇੱਕ ਨਵੀਂ ਜਨਤਕ ਨੀਤੀ ਲਾਗੂ ਕੀਤੀ ਗਈ ਹੈ ਜਿਸਦੇ ਤਹਿਤ ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਮੌਜੂਦਾ 90 ਦਿਨਾਂ ਦੇ ਸਮੇਂ ਤੋਂ ਇਲਾਵਾ ਹੋਰ ਸਮਾਂ ਵੀ ਦਿੱਤਾ ਜਾਵੇਗਾ ਤਾਂ ਜੋ ਉਹ ਕਾਨੂੰਨੀ ਤੌਰ ‘ਤੇ ਕੈਨੇਡਾ ‘ਚ ਰਹਿਣ ਦੀ ਅਰਜ਼ੀ ਦੇ ਸਕਣ।

ਵਰਕਰ, ਵਿਦਿਆਰਥੀ ਅਤੇ ਵਿਜ਼ਟਰ, ਜਿਨ੍ਹਾਂ ਦਾ ਪਰਮਿਟ 30 ਜਨਵਰੀ, 2020 ਤੋਂ ਬਾਅਦ ਖਤਮ ਹੋ ਗਿਆ ਸੀ, ਅਤੇ ਜੋ ਹੁਣ ਕੈਨੇਡਾ ਵਿੱਚ ਰਹਿ ਰਹੇ ਹਨ, ਹੁਣ 31 ਦਸੰਬਰ, 2020 ਤੱਕ ਵੀਜ਼ਾ ਐਕਸਟੈਂਸ਼ਨ ਲਈ ਅਪਲਾਈ ਕਰ ਸਕਣਗੇ, ਬਸ਼ਰਤੇ ਉਹ ਇਹਨਾਂ ਵੀਜ਼ਿਆਂ ਦੀ ਐਕਸਟੈਂਸ਼ਨ ਲਈ ਲੋੜ੍ਹੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ।

ਪਬਲਿਕ ਪਾਲਿਸੀ ਨੀਤੀ ਦੇ ਤਹਿਤ ਜਿੰਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਹਨ ਅਤੇ ਉਹਨਾਂ ਨੇ ਐਲਐਮਆਈਏ ਅਧਾਰਤ ਨਵਾਂ ਪਰਮਿਟ ਲੈਣਾ ਹੈ ਤਾਂ ਇਸਦੀ ਫਾਈਲ ਲਗਾਉਣ ਤੋਂ ਬਾਅਦ ਨਤੀਜਾ ਆਉਣ ਤੱਕ ਉਹਨਾਂ ਨੂੰ ਕੰਮ ਕਰਨ ਦੀ ਵੀ ਇਜਾਜ਼ਤ ਹੋਵੇਗੀ, ਬਸ਼ਰਤੇ

  • ਉਹਨਾਂ ਕੋਲ ਇੱਕ ਜਾਬ ਆਫਰ ਭਾਵ ਨੌਕਰੀ ਦੀ ਪੇਸ਼ਕਸ਼ ਹੈ
  • ਉਹਨਾਂ ਨੇ ਵਰਕ ਪਰਮਿਟ ਐਪਲੀਕੇਸ਼ਨ ਲੇਬਰ ਮਾਰਕੀਟ ਪ੍ਰਭਾਵ ਅਸੈਸਮੈਂਟ (ਐਲਐਮਆਈਏ) ਜਾਂ ਇੱਕ ਐਲਐਮਆਈਏ- ਦੁਆਰਾ ਜਮ੍ਹਾਂ ਕਰਵਾਈ ਹੈ
  • ਉਹਨਾਂ ਨੂੰ ਯੋਗ ਵਿਦੇਸ਼ੀ ਨਾਗਰਿਕਾਂ ਲਈ ਸਥਾਪਤ ਪ੍ਰਕਿਰਿਆ ਦੁਆਰਾ ਆਈਆਰਸੀਸੀ ਨੂੰ ਸੂਚਿਤ ਕਰਦੇ ਰਹਿਣਾ ਹੈ।