ਕੈਨੇਡਾ ‘ਚ ਸਿਹਤ ਸੰਭਾਲ ਅਤੇ ਸੇਵਾਵਾਂ ਦੇ ਭਖਦੇ ਹੋਏ ਮੁੱਦੇ ਨੂੰ ਕੌਣ ਕਰੇਗਾ ਹੱਲ, ਦੇਖੋ ਕਿਸ ਪਾਰਟੀ ਦੇ ਕੀ ਨੇ ਵਾਅਦੇ?
ਕੈਨੇਡਾ 'ਚ ਸਿਹਤ ਸੰਭਾਲ ਅਤੇ ਸੇਵਾਵਾਂ ਦੇ ਭਖਦੇ ਹੋਏ ਮੁੱਦੇ ਨੂੰ ਕੌਣ ਕਰੇਗਾ ਹੱਲ, ਦੇਖੋ ਕਿਸ ਪਾਰਟੀ ਦੇ ਕੀ ਨੇ ਵਾਅਦੇ?
ਕੈਨੇਡਾ 'ਚ ਸਿਹਤ ਸੰਭਾਲ ਅਤੇ ਸੇਵਾਵਾਂ ਦੇ ਭਖਦੇ ਹੋਏ ਮੁੱਦੇ ਨੂੰ ਕੌਣ ਕਰੇਗਾ ਹੱਲ, ਦੇਖੋ ਕਿਸ ਪਾਰਟੀ ਦੇ ਕੀ ਨੇ ਵਾਅਦੇ?

ਲਿਬਰਲ
ਲਿਬਰਲਾਂ ਨੇ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਨੂੰ ਹਕੀਕਤ ਕਰਨ ਦਾ ਵਾਅਦਾ ਕੀਤਾ ਹੈ। ਵੱਲ ਪਾਰਟੀ ਨੇ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਨਾਲ ਸਿਹਤ ਸੰਭਾਲ ਫੰਡਿੰਗ ਸਮਝੌਤੇ ‘ਤੇ ਹਸਤਾਖਰ ਕਰ, ਮਾਨਸਿਕ ਸਿਹਤ, ਨਸ਼ਿਆਂ ਅਤੇ ਘਰੇਲੂ ਦੇਖਭਾਲ ਦੇ ਪ੍ਰੋਗਰਾਮਾਂ ਲਈ ਵਧੇਰੇ ਫੰਡਿੰਗ ਦੇ ਨਾਲ ਤਿੰਨ ਪ੍ਰਤੀਸ਼ਤ ਸਾਲਾਨਾ ਸਿਹਤ ਟ੍ਰਾਂਸਫਰ ਵਧਾਉਣ ਦਾ ਵਾਅਦਾ ਕੀਤਾ ਹੈ। ਲਿਬਰਲ ਪਾਰਟੀ ਵਲੋਂ ਸਸਤੀਆਂ ਦਵਾਈਆਂ ਅਤੇ ਫੈਮਿਲੀ ਡਾਕਟਰ ਨੂੰ ਸਭ ਤੱਕ ਆਸਾਨੀ ਨਾਲ ਪਹੁੰਚ ਨੂੰ ਵੀ ਪਹਿਲ ਦਿੱਤੀ ਗਈ ਹੈ।

ਕੰਜ਼ਰਵੇਟਿਵ
ਕੰਜ਼ਰਵੇਟਿਵਜ਼ ਨੇ ਸਿਹਤ ਤਬਾਦਲੇ ਦੀਆਂ ਅਦਾਇਗੀਆਂ ਨੂੰ ਸਾਲਾਨਾ ਘੱਟੋ ਘੱਟ ਤਿੰਨ ਪ੍ਰਤੀਸ਼ਤ ਵਧਾਉਣ ਅਤੇ ਸਿਹਤ ਸਮਝੌਤੇ ਦੇ ਹੋਰ ਹਿੱਸਿਆਂ ਨੂੰ ਬਰਕਰਾਰ ਰੱਖਣ ਦਾ ਵਾਅਦਾ ਵੀ ਕੀਤਾ ਹੈ, ਪਰ ਉਨ੍ਹਾਂ ਨੇ ਫਾਰਮੈਕੇਅਰ ਨੂੰ ਖਾਰਜ ਕਰਨ ਦਾ ਫੈਸਲਾ ਲਿਆ ਹੈ। ਪਾਰਟੀ ਨੇ ਹੋਰ ਐਮਆਰਆਈ ਅਤੇ ਸੀਟੀ ਮਸ਼ੀਨਾਂ ਖਰੀਦਣ, ਲਈ 1.5 ਬਿਲੀਅਨ ਡਾਲਰ ਦਾ ਵਾਅਦਾ ਕੀਤਾ ਹੈ।

ਐਨਡੀਪੀ
ਐਨਡੀਪੀ ਮੈਂਟਲ ਹੈੱਲਥ, ਦੰਦਾਂ, ਅੱਖਾਂ ਅਤੇ ਸੁਣਨ ਦੀ ਕਵਰੇਜ ਨੂੰ ਹੈੱਲਥ ਕਵਰੇਜ ‘ਚ ਸ਼ਾਮਲ ਕਰਨ ਲਈ ਮੌਜੂਦਾ ਮਾਡਲ ਦਾ ਵਿਸਥਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਹੈਲਥ ਕਨੈਡਾ ਦੁਆਰਾ ਮਨਜ਼ੂਰਸ਼ੁਦਾ ਦਵਾਈਆਂ ਨੂੰ ਕਵਰ ਕਰਦਿਆਂ, “ਸਾਰਿਆਂ ਲਈ ਫਾਰਮਾਕੇਅਰ” ਯੋਜਨਾ ਦਾ ਪ੍ਰਸਤਾਵ ਦਿੱਤਾ ਹੈ, ਅਗਲੇ ਸਾਲ ਇਸ ਨੂੰ ਲਾਗੂ ਕਰਨ ਲਈ 10 ਬਿਲੀਅਨ ਡਾਲਰ ਦੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ।