
ਕੈਨੇਡਾ ਫੈੱਡਰਲ ਚੋਣਾਂ: ਕੈਨੇਡਾ ਚਾਈਲਡ ਬੈਨੀਫਿਟ ‘ਤੇ ਕਿਸ ਪਾਰਟੀ ਦੇ ਕੀ ਹਨ ਵਿਚਾਰ, ਜਾਣੋ!
ਲਿਬਰਲ
ਲਿਬਰਲ ਇਕ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਾਲੇ ਪਰਿਵਾਰਾਂ ਲਈ ਕਨੇਡਾ ਚਾਈਲਡ ਬੈਨੀਫਿਟ ਵਿਚ 15 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਵਾਅਦਾ ਕਰ ਰਹੀ ਹੈ। ਪਾਰਟੀ ਮਾਪਿਆਂ ਨੂੰ ਮਿਲਦੇ ਵਿੱਤੀ ਲਾਭਾਂ ਨੂੰ ਟੈਕਸ ਮੁਕਤ ਬਣਾਉਣਾ ਚਾਹੁੰਦੀ ਹੈ ਅਤੇ ਸਕੂਲ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ 250,000 ਬੱਚਿਆਂ ਦੀ ਦੇਖਭਾਲ ਦੀਆਂ ਨਵੀਆਂ ਚਾਈਲਡ ਕੇਅਰ ਸਪੇਸਿਜ਼ ਦਾ ਵੀ ਵਾਅਦਾ ਕਰ ਰਹੀ ਹੈ।
ਕੰਜ਼ਰਵੇਟਿਵ
ਪਾਰਟੀ ਨੇ ਲਿਬਰਲ ਪਾਰਟੀ ਵੱਲੋਂ ਸ਼ੁਰੂ ਕੀੇ ਗਏ ਪਲਾਨਾਂ ਨੂੰ ਉਂਝ ਹੀ ਰੱਖਣ ਦਾ ਵਾਅਦਾ ਕੀਤਾ ਹੈ – ਭਾਵ ਕਿ ਕਨੇਡਾ ਚਾਈਲਡ ਬੈਨੀਫਿਟ ਪਹਿਲਾਂ ਵਾਂਗ ਜਾਰੀ ਰਹੇਗਾ। ਪਾਰਟੀ ਆਗੂ ਐਂਡਰਿਊ ਸ਼ੀਅਰ ਨੇ ਨਵੇਂ ਮਾਪਿਆਂ ਨੂੰ ਰੋਜ਼ਗਾਰ ਬੀਮਾ ਲਾਭ ਟੈਕਸ ਮੁਕਤ ਬਣਾਉਣ ਦਾ ਨਵਾਂ ਵਾਅਦਾ ਕੀਤਾ ਹੈ। ਹਾਂਲਾਕਿ, ਲਿਬਰਲ ਪਾਰਟੀ ਕੰਰਵੇਟਿਵ ‘ਤੇ ਇਹ ਇਲਜ਼ਾਮ ਲਗਾਉਂਦੀ ਹੈ ਕਿ ਇਸ ਪਾਰਟੀ ਵੱਲੋਂ ਸੀਸੀਬੀ ਭਾਵ ਕੈਨੇਡਾ ਚਾਈਲਡ ਬੈਨੀਫਿਟ ਦਾ ਵਿਰੋਧ ਕੀਤਾ ਗਿਆ ਸੀ।
ਐਨਡੀਪੀ
ਐਨਡੀਪੀ 2020 ਵਿੱਚ ਬੱਚਿਆਂ ਦੀ ਦੇਖਭਾਲ ਨੂੰ ਹੋਰ ਕਿਫਾਇਤੀ ਬਣਾਉਣ ਲਈ 1 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਕਰ ਰਹੇ ਹਨ। ਉਹ ਚਾਰ ਸਾਲਾਂ ਵਿੱਚ 500,000 ਨਵੇਂ ਬੱਚਿਆਂ ਦੀ ਦੇਖਭਾਲ ਦੀਆਂ ਥਾਂਵਾਂ ਬਣਾਉਣ ਦੀ ਯੋਜਨਾ ਬਣਾ ਰਹੇ ਹਨ।