ਵਿਕਸਤ ਦੇਸ਼ ਹੋਣ ਦੇ ਬਾਵਜੂਦ ਸਮੇਂ ਸਿਰ ਮਿਲਣ ਵਾਲੀਆਂ ਸਿਹਤ ਸੁਵਿਧਾਵਾਂ ‘ਚ ਮਾਤ ਕਿਉਂ ਖਾਂਦਾ ਹੈ ਕੈਨੇਡਾ?

Written by Ragini Joshi

Published on : September 20, 2018 4:23
canada healthcare system long wait time

ਕੈਨੇਡਾ ਦੀਆਂ ਸਿਹਤ ਸੁਵਿਧਾਵਾਂ ਨੂੰ ਮਿਲਿਆ ਸਭ ਤੋਂ ਹੇਠਲਾ ਦਰਜਾ?

ਕੈਨੇਡਾ, ਜੋ ਕਿ ਇੱਕ ਵਿਕਸਤ ਦੇਸ਼ ਦੇ ਰੂਪ ‘ਚ ਜਾਣਿਆ ਜਾਂਦਾ ਹੈ, ਦੀਆਂ ਸਿਹਤ ਸੁਵਿਧਾਵਾਂ ਨੂੰ ਸਭ ਤੋਂ ਹੇਠਲਾ ਦਰਜਾ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ, ਕੈਨੇਡੀਅਨ ਸੁਵਿਧਾਵਾਂ  ਅੰਤਰਰਾਸ਼ਟਰੀ ਮਾਨਕਾਂ ਦੇ ਹਿਸਾਬ ਨਾਲ ਖਰ੍ਹੇ ਨਹੀਂ ਉਤਰਦੇ ਹਨ।

ਇੱਕ ਨਿੱਜੀ ਨਿਊਜ਼ ਵੈਬਸਾਈਟ ਦੁਆਰਾ ਕੀਤੇ ਗਏ ਇੱਕ ਵਿਸ਼ਲੇਸ਼ਣ ਨੇ ਇੱਕ ਅੰਤਰਰਾਸ਼ਟਰੀ ਰਸਮੀ ਸਿਹਤ ਸੁਵਿਧਾ ਮੁਕਾਬਲੇ ਵਿੱਚ ਕੈਨੇਡੀਅਨ ਸਿਹਤ ਦੇਖਭਾਲ ਸੇਵਾਵਾਂ ਨੂੰ ਹੇਠਲੇ ਪੱਧਰ ‘ਤੇ ਦਿਖਾਇਆ ਹੈ।

ਇਸ ਮੁਕਾਬਲੇ ਵਿੱਚ ਕੈਨੇਡਾ, ਬ੍ਰਿਟੇਨ, ਸਿੰਗਾਪੁਰ, ਜਰਮਨੀ, ਸਵਿਟਜ਼ਰਲੈਂਡ, ਫਰਾਂਸ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਸਨ।

ਇਸ ਮੁਕਾਬਲੇ ਵਿੱਚ ਕੈਨੇਡਾ ਨੂੰ ਸਿਰਫ ਇਕ ਵੋਟ ਮਿਲੀ, ਬਾਕੀ ਦੇ ਮੈਡੀਕਲ ਮਾਹਰਾਂ ਨੇ ਬਰਤਾਨੀਆ ਨੂੰ ਚੁਣਿਆ ਸੀ।

ਭਾਵੇਂ ਕਿ ਕੈਨੇਡਾ ਵਿਚ ਸਿਹਤ ਦੇਖ-ਰੇਖ *ਮੁਫਤ* ਹੈ, ਪਰ ਇੰਤਜ਼ਾਰ ਸਮਾਂ ਲੰਬਾ ਹੋਣ ਕਾਰਨ ਇਸਨੂੰ ਵੋਟਾਂ ਨਹੀਂ ਮਿਲ ਪਾਈਆਂ ਹਨ। ਵੈਸੇ ਇਹ ਮੰਨਿਆ ਜਾਂਦਾ ਹੈ ਕਿ ਕੈਨੇਡਾ ਦੀ ਸਿਹਤ ਦੇਖ-ਰੇਖ ਪ੍ਰਣਾਲੀ ਸੰਯੁਕਤ ਰਾਜ ਨਾਲੋਂ ਬੇਹਤਰ ਬਿਹਤਰ ਹੈ, ਪਰ ਅਜਿਹਾ ਸਾਬਿਤ ਨਹੀਂ ਹੋ ਸਕਿਆ ਹੈ।

ਨਿਊਯਾਰਕ ਟਾਈਮਜ਼ ਦੇ ਅਧਿਐਨ ਵਿੱਚ ਵਰਤੇ ਗਏ ਇੱਕ ਮਾਹਿਰ ਨਾਲ ਗੱਲ ਕਰਦੇ ਹੋਏ, ਨੈਸ਼ਨਲ ਪੋਸਟ ਨੇ ਰਿਪੋਰਟ ਦਿੱਤੀ ਕਿ ਕੈਨੇਡਾ ‘ਚ ਲੰਬੇ ਇੰਤਜ਼ਾਰ ਸਮੇਂ ਕਾਰਣ ਰਾਸ਼ਟਰ ਦੀ ਸਿਹਤ ਸੰਭਾਲ ਪ੍ਰਣਾਲੀ ਨੇ ਮੁਕਾਬਲੇ ਵਿੱਚ ਇੰਨੀ ਮਾੜੀ ਸਥਿਤੀ ਹਾਸਲ ਕੀਤੀ ਸੀ।

ਡਾਕਟਰੀ ਮਾਹਿਰਾਂ ਮੁਤਾਬਕ, ਸਿਰਫ ੪੩% ਕੈਨੇਡੀਅਨਾਂ ਨੂੰ ਅਸਲ ਵਿੱਚ ਉਸੇ ਦਿਨ ਉਸੇ ਦਿਨ ਡਾਕਟਰੀ ਸਹਾਇਤਾ ਮਿਲਦੀ ਹੈ, ਜਿਸ ਦਿਨ ਉਨ੍ਹਾਂ ਨੇ ਸਹਾਇਤਾ ਦੀ ਮੰਗ ਕੀਤੀ ਹੁੰਦੀ ਹੈ, ਅੱਧੇ ਕੈਨੇਡੀਅਨ ਐਮਰਜੈਂਸੀ ਰੂਮ ਵਿੱਚ ੨+ ਦਿਨ ਵੀ ਉਡੀਕ ਕਰਦੇ ਹਨ ਅਤੇ ਕਿਸੇ ਮਾਹਰ ਡਾਕਟਰ ਦੀ ਸਲਾਹ ਲਈ ਉਡੀਕ ਦਾ ਸਮਾਂ 2-3 ਮਹੀਨਿਆਂ ਤੱਕ ਦਾ ਵੀ ਹੁੰਦਾ ਹੈ।

ਜਦੋਂ ਸਿਹਤ ਸੰਭਾਲ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਨੂੰ ਬਿਹਤਰ ਹੋਣ ਦੀ ਜ਼ਰੂਰਤ ਹੈ, ਇਹ ਮੁੱਦਾ ਚੋਣਾਂ ਦਾ ਵੀ ਮੁੱਖ ਮੁੱਦਾ ਹੋ ਸਕਦਾ ਹੈ।Be the first to comment

Leave a Reply

Your email address will not be published.


*