ਸਟੂਡੈਂਟ ਵੀਜ਼ਾ ਵਾਲਿਆਂ ਲਈ ਕੈਨੇਡਾ ਇਮੀਗ੍ਰੇਸ਼ਨ ਨੇ ਕੀਤਾ ਅਹਿਮ ਐਲਾਨ!

author-image
Ragini Joshi
New Update
Canada immigration student visa online study changes

ਸਟੂਡੈਂਟ ਵੀਜ਼ਾ ਵਾਲਿਆਂ ਲਈ ਕੈਨੇਡਾ ਇਮੀਗ੍ਰੇਸ਼ਨ ਨੇ ਕੀਤਾ ਅਹਿਮ ਐਲਾਨ!

ਕੈਨੇਡਾ ਆਉਣ ਦੇ ਚਾਹਵਾਨ ਵਿਦਿਆਰਥੀਆਂ ਲਈ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਅਹਿਮ ਐਲਾਨ ਕੀਤਾ ਗਿਆ ਹੈ, ਜਿਸ ਨਾਲ ਆਨਲਾਈਨ ਪੜ੍ਹਾਈ ਕਰ ਰਹੇ ਅਤੇ ਅਗਲੇ ਸਮੈਸਟਰ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਵਰਕ ਪਰਮਿਟ ਨੂੰ ਲੈ ਕੇ ਥੋੜ੍ਹੀ ਢਿੱਲ ਦਿੱਤੀ ਗਈ ਹੈ।

ਇਹ ਤਬਦੀਲੀਆਂ ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਯਾਤਰਾਵਾਂ 'ਤੇ ਲੱਗੀਆਂ ਪਾਬੰਦੀਆਂ ਕਾਰਨ ਕੀਤੀਆਂ ਗਈਆਂ ਹਨ।

ਦਰਅਸਲ, ਬਹੁਤ ਸਾਰੇ ਸੰਭਾਵਤ ਅੰਤਰਰਾਸ਼ਟਰੀ ਵਿਦਿਆਰਥੀ ਜੋ ਇਸ ਸਤੰਬਰ ਵਿੱਚ ਕੈਨੇਡਾ 'ਚ ਸਟੂਡੈਂਟ ਵੀਜ਼ਾ 'ਤੇ ਆਉਣਾ ਚਾਹੁੰਦੇ ਸਨ, ਪਰ ਕੋਵਿਡ-19 ਕਾਰਨ ਉਹਨਾਂ ਨੂੰ ਯਾਤਰਾ ਦੀਆਂ ਪਾਬੰਦੀਆਂ ਕਾਰਨ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਵਿਦਿਆਰਥੀਆਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਲਈ ਨਵੇਂ ਯੋਗਤਾ ਨਿਯਮਾਂ ਲਾਗੂ ਕੀਤੇ ਜਾ ਰਹੇ ਹਨ, ਜਿਹੜੇ ਕੈਨੇਡਾ ਤੋਂ ਬਾਹਰ ਰਹਿ ਕੇ ਆਨਲਾਈਨ ਪੜ੍ਹਾਈ ਕਰ ਰਹੇ ਹਨ।

Advertisment

ਇਸ ਸਬੰਧੀ ਤਿੰਨ ਬਦਲਾਅ ਪੇਸ਼ ਕੀਤੇ ਜਾ ਰਹੇ ਹਨ:

ਵਿਦਿਆਰਥੀ ਹੁਣ ਵਿਦੇਸ਼ਾਂ ਤੋਂ 30 ਅਪ੍ਰੈਲ, 2021 ਤਕ ਆਨਲਾਈਨ ਪੜ੍ਹ ਸਕਦੇ ਹਨ ਅਤੇ ਇਸ ਨਾਲ ਭਵਿੱਖ 'ਚ ਉਹਨਾਂ ਦੇ ਗ੍ਰੈਜੂਏਸ਼ਨ ਦੇ ਵਰਕ ਪਰਮਿਟ ਦੇ ਸਮੇਂ 'ਚ ਕੋਈ ਕਟਾਈ ਨਹੀਂ ਕੀਤੀ ਜਾਵੇਗੀ, ਬਸ਼ਰਤੇ ਉਨ੍ਹਾਂ ਦਾ 50% ਪ੍ਰੋਗਰਾਮ ਆਖਰਕਾਰ ਕੈਨੇਡਾ ਵਿੱਚ ਪੂਰਾ ਹੋਵੇ।

ਉਹ ਵਿਦਿਆਰਥੀ ਜਿਨ੍ਹਾਂ ਨੇ ਇੱਕ ਪ੍ਰੋਗਰਾਮ ਵਿੱਚ ਦਾਖਲਾ ਲਿਆ ਹੈ ਜਿਸਦੀ ਲੰਬਾਈ 8 ਤੋਂ 12 ਮਹੀਨੇ ਦੇ ਵਿਚਕਾਰ ਹੈ, ਜਿਸ ਦੀ ਸ਼ੁਰੂਆਤ ਮਈ ਤੋਂ ਸਤੰਬਰ 2020 ਤੱਕ ਹੈ, ਉਹ ਆਪਣਾ ਪੂਰਾ ਪ੍ਰੋਗਰਾਮ ਵਿਦੇਸ਼ ਤੋਂ ਆਨਲਾਈਨ ਪੂਰਾ ਕਰ ਸਕਣਗੇ ਅਤੇ ਫਿਰ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਹੋਣਗੇ।

ਉਹ ਵਿਦਿਆਰਥੀ ਜਿਨ੍ਹਾਂ ਨੇ ਮਈ ਤੋਂ ਸਤੰਬਰ 2020 ਤੱਕ ਦੀ ਸ਼ੁਰੂਆਤੀ ਮਿਤੀ ਦੌਰਾਨ ਕਿਸੇ ਪ੍ਰੋਗਰਾਮ ਵਿੱਚ ਦਾਖਲਾ ਲਿਆ ਹੈ ਅਤੇ 30 ਅਪ੍ਰੈਲ 2021 ਤੱਕ ਆਨਲਾਈਨ ਪੜ੍ਹਾਈ ਕੀਤੀ ਹੈ, ਅਧਿਐਨ ਕੀਤਾ ਹੈ, ਅਤੇ ਉਹ ਇੱਕ ਤੋਂ ਵੱਧ ਯੋਗ ਪ੍ਰੋਗ੍ਰਾਮ ਤੋਂ ਗ੍ਰੈਜੂਏਟ ਹੁੰਦੇ ਹਨ, ਤਾਂ ਉਹ ਭਵਿੱਖ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਦੇਣ ਸਮੇਂ ਆਪਣੀ ਕੁੱਲ ਸਟੱਡੀ ਪ੍ਰੋਗਰਾਮਾਂ ਦੀ ਲੰਬਾਈ ਨੂੰ ਜੋੜ ਸਕਦੇ ਹਨ, ਬਸ਼ਰਤੇ ਉਨ੍ਹਾਂ ਦੀ ਕੁੱਲ ਪੜ੍ਹਾਈ ਦਾ 50% ਕੈਨੇਡਾ ਵਿੱਚ ਪੂਰਾ ਹੁੰਦਾ ਹੋਵੇ।

ਇਸ ਲਈ ਵਿਦਿਆਰਥੀਆਂ ਨੇ ਮਈ-ਸਤੰਬਰ 2020 ਸਮੈਸਟਰ, ਜਾਂ ਜਨਵਰੀ 2021 ਸਮੈਸਟਰ ਸਟੂਡੈਂਟ ਪਰਮਿਟ ਦੀ ਅਰਜ਼ੀ ਜਮ੍ਹਾਂ ਕਰਵਾਈ ਹੋਣੀ ਚਾਹੀਦੀ ਹੈ ਅਤੇ ਉਹ ਵੀਜ਼ਾ ਮਨਜ਼ੂਰ ਹੋਇਆ ਹੋਣਾ ਚਾਹੀਦਾ ਹੈ ।

ਇਸ ਤੋਂ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਥਿਤੀਆਂ ਦਾ ਮੁਲਾਂਕਣ ਕੀਤਾ ਜਾਂਦਾ ਰਹੇਗਾ ਕਿ ਕੀ ਹੋਰ ਤਬਦੀਲੀਆਂ ਦੀ ਲੋੜ ਹੈ।

Advertisment