ਬਰੈਂਪਟਨ, 7 ਮਹੀਨੇ ਪਹਿਲਾਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ
ਮੰਦਭਾਗੀ ਖ਼ਬਰ – ਬਰੈਂਪਟਨ, 7 ਮਹੀਨੇ ਪਹਿਲਾਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੋਈ ਮੌਤ

ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਦੀਆਂ ਮੰਦਭਾਗੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲ ਹੀ ‘ਚ ਕਰੀਬ 7 ਮਹੀਨੇ ਪਹਿਲਾਂ ਭਾਰਤ ਤੋਂ ਕੈਨੇਡਾ ਆਏ ਅੰਤਰਰਾਸ਼ਟਰੀ ਵਿਦਿਆਰਥੀ ਦਿਲਜਾਨ ਸਿੰਘ ਦੀ ਮੌਤ ਦੀ ਖਬਰ ਮਿਲੀ ਹੈ। ਦਿਲਜਾਨ ਦੀ ਉਮਰ 20 ਸਾਲ ਸੀ। ਮਿਲ ਰਹੀ ਜਾਣਕਾਰੀ ਮੁਤਾਬਕ,  ਨਾਰਥ ਯਾਰਕ ਦੇ ਹੇਨਸਨ ਕਾਲਜ ਦਾ ਵਿਦਿਆਰਥੀ ਸੀ ਅਤੇ ਉਸਦੀ ਮਿ੍ਰਤਕ ਦੇਹ ਘਰ ਦੇ ਗੈਰਾਜ ‘ਚੋਂ ਮਿਲੀ। ਮੌਤ ਦੇ ਕਾਰਨਾਂ ਦੀ ਪੁਸ਼ਟੀ ਤਾਂ ਨਹੀਂ ਹੋਈ ਪਰ ਦਿਲ ਦਾ ਦੌਰਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ।  ਦਿਲਜਾਨ ਦੀ ਮਿ੍ਰਤਕ ਦੇਹ ਵਾਪਸ ਭਾਰਤ ਭੇਜਣ ਲਈ Go Fund ਦਾ ਪੇਜ ਬਣਾਇਆ ਗਿਆ ਹੈ।

https://www.gofundme.com/f/help-for-sending-diljaan-singh-body-to-india