ਕੈਨੇਡੀਅਨ ਅਰਥਚਾਰੇ ਨੂੰ 51,600 ਨੌਕਰੀਆਂ ਦਾ ਪਿਆ ਘਾਟਾ  
canada loses 51,600 jobs says report
canada loses 51,600 jobs says report

canada loses 51,600 jobs says report: ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਹੋਰ ਵੱਡਾ ਝਟਕਾ..!!

ਕੈਨੇਡੀਅਨ ਅਰਥਚਾਰੇ ਨੂੰ 51,600 ਨੌਕਰੀਆਂ ਦਾ ਪਿਆ ਘਾਟਾ

ਭਾਰਤ, ਖਾਸਕਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਅਗਸਤ ਵਿਚ ਹੋਏ ਸਰਵੇਖਣ ਦੇ ਨਤੀਜਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਕੈਨੇਡੀਅਨ ਅਰਥਚਾਰੇ ਨੂੰ 51,600 ਨੌਕਰੀਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਨਤੀਜਿਆਂ ਤੋਂ ਬੇਰੁਜ਼ਗਾਰੀ ‘ਚ ਹੋਏ ਵਾਧੇ ਦੀ ਦਰ ਸਾਫ ਜ਼ਾਹਿਰ ਹੁੰਦੀ ਹੈ ਜੋ ਕਿ ਅਰਥਸ਼ਾਸਤਰੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ।
canada loses 51,600 jobs says reportਦਰਅਸਲ, ਇਹ ਨਤੀਜੇ ਜ਼ਿਆਦਾਤਰ ਪਾਰਟ ਟਾਈਮ ਨੌਕਰੀਆਂ ਦੇ ਅੰਕੜੇ ਪੇਸ਼ ਕਰਦੇ ਹਨ ਜਦਕਿ ਜੇਕਰ ਫੁੱਲ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਗਿਣਤੀ ‘ਚ ਵਾਧਾ ਹੋਇਆ ਹੈ।

ਸਟੈਟਕਿਸ ਕੈਨੇਡਾ ਦੇ ਲੇਬਰ ਫੋਰਸ ਸਰਵੇਖਣ ਅਨੁਸਾਰ ਬੇਰੋਜ਼ਗਾਰੀ ਦੀ ਦਰ ਅਗਸਤ ਵਿਚ ੬ ਫੀਸਦੀ ਦੀ ਦਰ ਨਾਲ ਵੱਧ ਗਈ ਹੈ, ਜੋ ਜੁਲਾਈ ਵਿਚ 5.8 ਫੀਸਦੀ ਸੀ।
canada loses 51,600 jobs says reportਥਾਮਸਨ ਰਾਇਟਰਜ਼ ਇਕਨ ਦੇ ਮੁਤਾਬਕ ਅਰਥ ਸ਼ਾਸਤਰੀਆਂ ਨੂੰ ਇਸ ਮਹੀਨੇ ਲਈ 5000 ਨੌਕਰੀਆਂ ਦਾ ਵਾਧਾ ਅਤੇ ਬੇਰੁਜ਼ਗਾਰੀ ਦੀ ਦਰ 5.9 ਫੀਸਦੀ ਹੋਣ ਦੀ ਸੰਭਾਵਨਾ ਸੀ।

ਪਿਛਲੇ ਮਹੀਨੇ ਰੁਜ਼ਗਾਰ ਵਿੱਚ ਕਮੀ 92000 ਅੰਸ਼ਕ ਸਮਿਆਂ ਦੀਆਂ ਸਥਿਤੀਆਂ ਦੇ ਘਾਟੇ ਨਾਲ ਵਧੀ ਹੈ – ਪਰ ਸਕਾਰਾਤਮਕ ਪੱਖ ਤੋਂ, ਫੁੱਲ ਟਾਈਮ ਨੌਕਰੀਆਂ ਦੀ ਗਿਣਤੀ 40,400 ਤੱਕ ਵਧ ਗਈ ਹੈ।
canada loses 51,600 jobs says reportਅਗਸਤ ਵਿਚ ਗਿਰਾਵਟ ਤੋਂ ਬਾਅਦ ਜੁਲਾਈ ਵਿਚ 54,100 ਦੇ ਅਹੁਦਿਆਂ ਦੀ ਤੁਲਨਾ ਵਿਚ ਇਕਸਾਰ ਵਾਧਾ ਹੋਇਆ ਹੈ।

ਇਹਨਾਂ ਅੰਕੜਿਆਂ ਨਾਲ ਉਹ ਵਿਦਿਆਰਥੀ ਜੋ ਪੜ੍ਹਾਈ ਦੇ ਨਾਲ ਪਾਰਟ ਟਾਈਮ ਕੰਮ ਕਰਦੇ ਹਨ, ਨੂੰ ਪਰੇਸ਼ਾਨੀ ਹੋ ਸਕਦੀ ਹੈ ਜਦਕਿ ਉਹ ਲੋਕ ਜੋ ਫੁੱਲ ਟਾਈਮ ਨੌਕਰੀ ‘ਤੇ ਹਨ, ਉਹਨਾਂ ਲਈ ਕੋਈ ਦਿੱਕਤ ਪੇਸ਼ ਨਹੀਂ ਹੋਵੇਗੀ।

—PTC Punjabi Canada