ਕੈਨੇਡਾ ‘ਚ ਦੇਖੋ ਇਹ ਵਿਅਕਤੀ ਕਿੰਝ ਹੋਇਆ ਮਾਲਾਮਾਲ, ਹੋਈ ਡਾਲਰਾਂ ਦੀ ਬਰਸਾਤ

Written by Ragini Joshi

Published on : September 15, 2018 6:54
canada man wins lottery two times

ਕਿਸਮਤ ਕਦੋਂ ਕਰਵਟ ਲੈ ਲੈਂਦੀ ਹੈ ਇਸਦਾ ਕਦੇ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕਿਸਮਤ ਹੱਕ ‘ਚ ਹੋਵੇ ਜਾਂ ਸਿਤਾਰੇ ਚਮਕਣੇ ਹੋਣ ਤਾਂ ਮਨੁੱਖ ਫਰਸ਼ ਤੋਂ ਅਰਸ਼ ਤੱਕ ਪੁੱਜਣ ‘ਚ ਦੇਰੀ ਨਹੀਂ ਲਗਾਉਂਦਾ। ਕੈਨੇਡਾ ਦੇ ਰਹਿਣ ਵਾਲੇ ਪੱਛਮੀ ਅਫਰੀਕਾ ਦੇ 28 ਸਾਲ ਦੇ ਵਿਅਕਤੀ ਮੇਲਹਿਗ ਦੀ ਕਿਸਮਤ ਦੇ ਸਿਤਾਰੇ ਦੋ ਵਾਰ ਚਮਕੇ। ਮਿਲੀ ਜਾਣਕਾਰੀ ਅਨੁਸਾਰ ਮੇਲਹਿਗ ਨੇ 5 ਮਹੀਨੇ ‘ਚ ਦੋ ਵਾਰ ਲਾਟਰੀ ਜਿੱਤੀ ਹੈ।

ਇੰਨ੍ਹਾਂ ਦੋਨਾਂ ਲਾਟਰੀਆਂ ਤੋਂ ਉਸਨੇ ੧੯ ਕਰੋੜ ਰੁਪਏ ਦੀ ਰਾਸ਼ੀ ਹਾਸਿਲ ਕੀਤੀ ਹੈ। ਪਹਿਲੀ ਲਾਟਰੀ ‘ਚੋਂ ਉਸਨੇ ੮ ਕਰੋੜ ਅਤੇ ਦੂਸਰੀ ਲਾਟਰੀ ਚੋਂ ਉਸਨੇ ੧੧ ਕਰੋੜ ਰੁਪਏ ਜਿੱਤੇ ਹਨ। ਪਹਿਲੀ ਲਾਟਰੀ ਵਿੱਚ ਜਿੱਤੇ ਪੈਸਿਆਂ ਨਾਲ ਮੇਲਹਿਗ ਨੇ ਆਪਣੀ ਪਤਨੀ ਅਤੇ ਬੱਚਿਆਂ ਲਈ ਨਵਾਂ ਘਰ ਖਰੀਦਿਆ ਹੈ । ਅਤੇ ਦੂਸ਼ਰੀ ਲਾਟਰੀ ਦੇ ਪੈਸਿਆਂ ਤੋਂ ਉਹ ਕਾਰ ਵਾਸ਼ ਜਾਂ ਗੈਸ ਸਟੇਸ਼ਨ ਵਰਗੇ ਬਿਜ਼ਨਸ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ।

ਜ਼ਿਕਰਯੋਗ ਹੈ ਕਿ ਮੇਲਹਿਗ ਲਾਟਰੀ ਤੋਂ ਹਾਸਿਲ ਕੀਤੇ ਪੈਸਿਆਂ ਨੂੰ ਉਹ ਆਪਣੀ ਅੰਗਰੇਜ਼ੀ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਇਸਤੇਮਾਲ ਕਰੇਗਾ। ਲਾਟਰੀ ਦੇ ਅਧਿਕਾਰੀਆਂ ਅਨੁਸਾਰ ਮੇਲਹਿਗ ਬਹੁਤ ਲੱਕੀ ਹੈ। ਉਹ ਕਿਸਮਤ ਦਾ ਧਨੀ ਹੈ ਜਿਸਨੇ ਬਹੁਤ ਥੋੜੇ ਸਮੇਂ ‘ਚ ਹੀ ਵਿਨੀਪੈੱਗ ‘ਚ ੨ ਵਾਰ ਜੈਕਪਾਟ ਜਿੱਤਿਆ ਹੈ।