ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਮਿਲ ਸਕਦੀ ਹੈ ਇਜਾਜ਼ਤ!!
ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਦੀ ਮਿਲ ਸਕਦੀ ਹੈ ਇਜਾਜ਼ਤ!!

ਕੈਨੇਡਾ 2020 ਸਮੈਸਟਰ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਲੱਗੀਆਂ ਯਾਤਰਾ ਦੀਆਂ ਪਾਬੰਦੀਆਂ ‘ਤੇ ਢਿੱਲ ਕਰਨ ਦੀ ਵਿਚਾਰ ਕਰ ਰਿਹਾ ਹੈ, ਅਜਿਹਾ ਦਾਅਵਾ ਕੀਤਾ ਹੈ ਇੱਕ ਨਿੱਜੀ ਨਿਊਜ਼ ਏਜੰਸੀ ਨੇ।

ਨਿੱਜੀ ਵੈਬਸਾਈਟ ਮੁਤਾਬਕ, ਉਹਨਾਂ ਦੇ ਹੱਥ ਲੱਗੇ ਇੱਕ ਦਸਤਾਵੇਜ਼ ‘ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਅਤੇ ਸਿਹਤ ਮੰਤਰੀ ਪੈਟੀ ਹਾਜਦੂ ਨੇ ਦਸਤਖਤ ਕੀਤੇ ਹਨ, ਅਤੇ ਇਸ ‘ਤੇ 24 ਜੁਲਾਈ, 2020 ਸ਼ੁੱਕਰਵਾਰ ਤੱਕ ਜਵਾਬ ਦੇਣ ਲਈ ਵੀ ਕਿਹਾ ਗਿਆ ਹੈ।

ਦਸਤਾਵੇਜ਼ ‘ਚ ਦੋਵੇਂ ਮੰਤਰੀਆਂ ਲਈ ਆਉਣ ਵਾਲੇ ਮਹੀਨਿਆਂ ਵਿਚ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਵਿਚ ਸੁਰੱਖਿਅਤ ਢੰਗ ਨਾਲ ਸਵਾਗਤ ਕਰਨ ਦੇ ਤਰੀਕਿਆਂ ਬਾਰੇ ਕੈਨੇਡਾ ਦੀਆਂ ਸੂਬਾਈ ਅਤੇ ਖੇਤਰੀ ਸਰਕਾਰਾਂ ਦੇ ਨਾਲ (ਡੀ.ਐਲ.ਆਈ.) ਨਾਲ ਗੱਲਬਾਤ ਕਰਨ ਦੀ ਗੱਲ ਕਹੀ ਗਈ ਹੈ।

ਦੱਸ ਦੇਈਏ ਕਿ ਕੈਨੇਡੀਅਨ ਇਮੀਗ੍ਰੇਸ਼ਨ ਦੁਆਰਾ ਜਾਰੀ ਹਦਾਇਤਾ ਮੁਤਾਬਕ, 18 ਮਾਰਚ ਤੋਂ, ਅੰਤਰਰਾਸ਼ਟਰੀ ਵਿਦਿਆਰਥੀ ਉਦੋਂ ਤੱਕ ਕੈਨੇਡਾ ਵਿੱਚ ਦਾਖਲ ਨਹੀਂ ਹੋ ਸਕਣਗੇ ਜਦੋਂ ਤੱਕ ਉਨ੍ਹਾਂ ਕੋਲ ਜਾਇਜ਼ ਵਰਕ ਪਰਮਿਟ ਨਾ ਹੋਵੇ। ਕੁਝ ਦਿਨ ਪਹਿਲਾਂ, ਅਮਰੀਕਾ ਦੇ ਵਿਦਿਆਰਥੀਆਂ ਨੂੰ ਛੋਟਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਹਾਲਾਂਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਕੁਝ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ।

ਹਾਂਲਾਕਿ, ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਅਜਿਹੀ ਕੋਈ ਵੀ ਸੂਚਨਾ ਜਾਂ ਦਾਅਵਾ ਨਹੀਂ ਕੀਤਾ ਗਿਆ ਹੈ। ਹੁਣ, ਨਿੱਜੀ ਵੈਬਸਾਈਟ ਵੱਲੋਂ ਕੀਤੇ ਗਏ ਇਸ ਦਾਅਵੇ ‘ਚ ਕਿੰਨ੍ਹੀ ਕੁ ਸੱਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਕੁਝ ਲੋਕ ਜਿਨ੍ਹਾਂ ਨੂੰ ਕੈਨੇਡੀਅਨ ਸਥਾਈ ਨਿਵਾਸ ਲਈ ਪ੍ਰਵਾਨਗੀ ਦਿੱਤੀ ਗਈ ਹੈ: (ਬਹੁਤ ਵਾਜਬ ਕਾਰਨ ਹੋਣ ‘ਤੇ ਹੀ )

ਕੁਝ ਅਸਥਾਈ ਵਿਦੇਸ਼ੀ ਕਾਮੇ
ਕੁਝ ਅੰਤਰਰਾਸ਼ਟਰੀ ਵਿਦਿਆਰਥੀ
ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਤੁਰੰਤ ਪਰਿਵਾਰਕ ਮੈਂਬਰ (ਪਤੀ / ਪਤਨੀ ਜਾਂ ਕਾਮਨ-ਲਾਅ ਪਾਰਟਨਰ, ਨਿਰਭਰ ਬੱਚੇ, ਨਿਰਭਰ ਬੱਚੇ ਦਾ ਨਿਰਭਰ ਬੱਚਾ, ਮਾਤਾ-ਪਿਤਾ ਜਾਂ ਮਤਰੇਏ-ਮਾਤਾ-ਪਿਤਾ, ਸਰਪ੍ਰਸਤ ਜਾਂ ਅਧਿਆਪਕ)