ਕੈਨੇਡਾ ਦੀਆਂ ਸਿਆਸੀ ਹਸਤੀਆਂ ਨੇ ਵੀ ਉਠਾਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਹੱਕ ‘ਚ ਆਵਾਜ਼
ਕੈਨੇਡਾ ਦੀਆਂ ਸਿਆਸੀ ਹਸਤੀਆਂ ਨੇ ਵੀ ਉਠਾਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਹੱਕ 'ਚ ਆਵਾਜ਼

ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਦਿੱਲੀ ‘ਚ ਚੱਲ ਰਹੇ ਹਨ। ਇਹ ਕਾਫ਼ਲਾ ਸ਼ੁਰੂ ਹੋਇਆ ਪੰਜਾਬ ਤੋਂ, ਜਿੱਥੋਂ ਵੱਡੀ ਗਿਣਤੀ ‘ਚ ਕਿਸਾਨਾਂ, ਬੀਬੀਆਂ, ਬਜ਼ੁਰਗ, ਨੌਜਵਾਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਏ, ਇਸ ਉਮੀਦ ਅਤੇ ਰੋਹ ‘ਚ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਤੋਂ ਹੱਲ ਖੋਹਣ ਵਾਲੇ ਕਾਲੇ ਐਕਟ ਵਾਪਸ ਲਏ ਜਾਣ। ਸ਼ਾਂਤਮਈ ਢੰਗ ਨਾਲ ਰੋਸ ਕਰਨ ਦਾ ਸੋਚ ਕੇ ਗਏ ਕਿਸਾਨਾਂ ਨੂੰ ਰਾਹ ‘ਚ ਹਰਿਆਣਾ ਦੀ ਖੱਟਰ ਸਰਕਾਰ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਰਸਤੇ ‘ਚ ਬੈਰੀਕੇਡ, ਕੰਡਿਆਲੀ ਤਾਰਾਂ, ਵੱਡੇ-ਵੱਡੇ ਪੱਥਰਾਂ ਤੋਂ ਇਲਾਵਾ ਕਿਸਾਨਾਂ ਦਾ ਸਵਾਗਤ ਪਾਣੀ ਦੀਆਂ ਬੁਛਾਰਾਂ, ਹੰਝੂ ਗੈਸ ਦੇ ਗੋਲਿਆਂ ਦੇ ਨਾਲ ਨਾਲ ਕਈ ਕਈ ਫੁੱਟ ਡੂੰਘੇ ਟੋਇਆਂ ਨਾਲ ਕੀਤਾ ਗਿਆ। ਹੈਰਾਨੀਜਨਕ ਕਹੀਏ ਜਾਂ ਨਿਰਾਸ਼ਾਜਨਕ, ਨੈਸ਼ਨਲ ਹਾਈਵੇਅ ‘ਤੇ ਅਜਿਹੇ “ਪੁਖ਼ਤਾ ਪ੍ਰਬੰਧ” ਪਹਿਲਾਂ ਕਦੀ ਨਾ ਦੇਖੇ ਗਏ ਹਨ ਅਤੇ ਇਸ ਵਾਰ ਵੀ ਇਹਨਾਂ ਦੀ ਲੋੜ੍ਹ ਕੋਈ ਚਾਹੇ ਨਹੀਂ ਸੀ। ਕਿਸਾਨਾਂ ਦੇ ਹਜੂਮ ਨੂੰ ਚਾਹੇ ਧੱਕੇ ਨਾਲ ਨਾਲ ਹਰਿਆਣਾ ਸਰਕਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਿਨ੍ਹਾਂ ਕਿਸੇ ਸ਼ੱਕ ਨੌਜਵਾਨਾਂ ਦੇ ਜੋਸ਼, ਬਜ਼ੁਰਗਾਂ ਦੇ ਹੋਸ਼ ਅਤੇ ਬੀਬੀਆਂ ਦੇ ਸਿਦਕ ਅੱਗੇ ਪ੍ਰਸ਼ਾਸਨਕ ਤਾਕਤ ਕਿਤੇ ਵੀ ਖੜ੍ਹ ਨਹੀਂ ਪਾਈ।

ਹਰਿਆਣਾ ਦੇ ਕਿਸਾਨਾਂ ਦਾ ਸਾਥ ਮਿਲਣ ‘ਤੇ ਕੱਲ੍ਹ ਕਿਸਾਨਾਂ ਵੱਲੋਂ ਦਿੱਲੀ ਦਾ ਪਹਿਲਾ ਪੜ੍ਹਾਅ ਪਾਰ ਕਰ ਲਿਆ ਗਿਆ, ਪਰ ਇਸ ਖਬਰ ਨੇ ਸਥਾਨਕ ਮੀਡੀਆ ਦੇ ਨਾਲ ਨਾਲ ਅੰਤਰਰਾਸ਼ਟਰੀ ਮੀਡੀਆ ਦਾ ਧਿਆਨ ਵੀ ਆਪਣੇ ਵੱਲ ਜ਼ਰੂਰ ਖਿੱਚਿਆ।

ਕੀ ਹੈ ਕੈਨੇਡਾ ਦਾ ਇਸ ਪ੍ਰਤੀ ਰੁਖ਼?

ਕੈਨੇਡਾ ‘ਚ ਸਾਊਥ ਏਸ਼ੀਅਨ ਮੂਲ ਦੇ ਲੋਕ, ਜਿੰਨ੍ਹਾਂ ‘ਚ ਬਹੁਤ ਪੰਜਾਬੀ ਸ਼ਾਮਲ ਹਨ, ਰਹਿੰਦੇ ਹਨ। ਦਿੱਲੀ ਜਾਂਦੇ ਰਾਹ ‘ਚ ਅਤੇ ਦਿੱਲੀ ਦੇ ਬਾਰਡਰ ‘ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਦੀਆਂ ਤਿਆਰੀ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਰਤਾਰੇ ਦਾ ਦੁੱਖ ਅਤੇ ਰੋਹ ਕੈਨੇਡਾ ਤੱਕ ਵੀ ਪਹੁੰਚਣਾ ਸੁਭਾਵਕ ਸੀ।

ਨਾ ਸਿਰਫ ਇੱਥੇ ਰਹਿੰਦੇ ਪਰਵਾਸੀ ਪੰਜਾਬੀਆਂ ਨੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕੀਤਾ ਬਲਕਿ ਪੰਜਾਬੀ ਮੂਲ ਦੀਆਂ ਸਿਆਸੀ ਹਸਤੀਆਂ ਨੇ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ।

ਇਸ ਸਬੰਧ ‘ਚ ਐੱਮ.ਪੀ ਸੁੱਖ ਧਾਲੀਵਾਲ, ਰਣਦੀਪ ਸਰਾਏ, ਟਿਮ ਉੱਪਲ, ਰੂਬੀ ਸਹੋਤ, ਸੋਨੀਆ ਸਿੱਧੂ, ਮਨਿੰਦਰ ਸਿੱਧੂ ਅਤੇ ਐੱਮਪੀਪੀ ਗੁਰਰਤਨ ਸਿੰਘ ਤੋਂ ਇਲਾਵਾ ਬਰੈਂਪਟਨ ਤੋਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਸੋਸ਼ਲ ਮੀਡੀਆ ‘ਤੇ ਸਰਕਾਰ ਦੇ ਇਸ ਵਤੀਰੇ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਕਿਸਾਨਾਂ ਨੂੰ ਲੋਕਤੰਤਰ ‘ਚ ਆਪਣੀ ਗੱਲ ਕਹਿਣ ਦਾ ਸੰਵਿਧਾਨਕ ਹੱਕ ਹੈ ਅਤੇ ਇਹ ਉਹਨਾਂ ਦੀ ਗੱਲ ਸਰਕਾਰ ਨੂੰ ਸੁਣਨੀ ਚਾਹੀਦੀ ਹੈ।

ਉਹਨਾਂ ਨੇ ਕਿਹਾ ਕਿ ਸਾਡੇ ਕਈ ਹਲਕਾ ਨਿਵਾਸੀ ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਚੱਲ ਰਹੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਾ ‘ਚ ਹਨ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ।

ਟਵੀਟ: