ਕੈਨੇਡਾ ਵਿੱਚ ਅਨੋਖੇ ਤਰੀਕੇ ਨਾਲ ਮਨਾਇਆ ਜਾਵੇਗਾ ਇਹ ਤਿਉਹਾਰ , ਦੇਖਣਯੋਗ ਹੋਵੇਗਾ ਨਜ਼ਾਰਾ
canada niagara falls

ਕੈਨੇਡਾ ਵਿੱਚ ਅਨੋਖੇ ਤਰੀਕੇ ਨਾਲ ਮਨਾਇਆ ਜਾਵੇਗਾ ਇਹ ਤਿਉਹਾਰ , ਦੇਖਣਯੋਗ ਹੋਵੇਗਾ ਨਜ਼ਾਰਾ

ਓਂਟਾਰੀਓ: ਇਸ ਸਾਲ ਦੀਵਾਲੀ ਦਾ ਤਿਉਹਾਰ ਕੈਨੇਡਾ ਵਿੱਚ ਵੀ ਬੜੇ ਅਨੋਖੇ ਤਰੀਕੇ ਨਾਲ ਮਨਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਸਾਨ ਮੰਨੇ ਜਾਣ ਵਾਲੇ ਨਿਗਾਰਾ ਫਾਲਜ਼ ਨੂੰ ਦੀਵਾਲੀ ਦੇ ਤਿਉਹਾਰ ਦੌਰਾਨ ਰੰਗ ਬਰੰਗੀ ਰੋਸ਼ਨੀ ਨਾਲ ਸਿੰਗਾਰਿਆ ਜਾਵੇਗਾ।ਦੱਸਣਯੋਗ ਹੈ ਕਿ ਨਿਗਾਰਾ ਫਾਲਜ਼ ‘ਤੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ, ਜੋ ਕਿ ਇਸ ਵਾਰ ਆਉਣ ਵਾਲੇ ਸੈਲਾਨੀ ਵੀ ਇਸ ਅਨੋਖੇ ਤਰੀਕੇ ਦੀ ਦੀਵਾਲੀ ਦਾ ਅਨੰਦ ਲੈ ਸਕਣਗੇ।

ਕੈਨੇਡਾ ਸਰਕਾਰ ਵੱਲੋ ਇਸ ਤਿਉਹਾਰ ਨੂੰ ਮਨਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਦਰਤ ਦੀ ਗੋਦ ‘ਚ ਸ਼ਾਮ ਸਮੇਂ ਆਤਿਸ਼ਬਾਜ਼ੀ ਕੀਤੀ ਜਾਵੇਗੀ ਤਾਂ ਇਹ ਨਜ਼ਾਰਾ ਦੇਖਣਯੋਗ ਹੋਵੇਗਾ।ਇਸ ਦਾ ਪ੍ਰਬੰਧ ਨੋਨ ਪ੍ਰੋਫਿਟ ਇੰਡੋ-ਕੈਨੇਡੀਅਨ ਆਰਟਸ ਕੌਂਸਲ (ਆਈ. ਸੀ. ਏ. ਸੀ.) ਅਤੇ ਨਿਆਗਰਾ ਪਾਰਕਸ ਕਮਿਸ਼ਨ ਦੇ ਸਾਂਝੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਹਾਲਾਂਕਿ ਦੀਵਾਲੀ 7 ਨਵੰਬਰ ਨੂੰ ਮਨਾਈ ਜਾਵੇਗੀ ਪਰ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਨਿਗਿਆਰਾ ਫਾਲਜ਼ `ਤੇ ਦੀਵਾਲੀ 14 ਅਕਤੂਬਰ ਨੂੰ ਹੀ ਮਨਾਈ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਨਿਗਾਰਾ ਫਾਲਜ਼ ਅਮਰੀਕੀ ਸੂਬੇ ਨਿਊਯਾਰਕ ਅਤੇ ਕੈਨੇਡੀਅਨ ਸੂਬੇ ਓਂਟਾਰੀਓ ਦੇ ਵਿਚਕਾਰ ਸਥਿਤ ਹੈ। ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਤਿਉਹਾਰ ਨੂੰ ਦੇਖਣ ਲਈ ਸਥਾਨਕ ਲੋਕ ਕਾਫੀ ਉਤਸਾਹਿਤ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਿਨ ਇਸ ਜਗ੍ਹਾ `ਤੇ ਵੱਡਾ ਇਕੱਠ ਦੇਖਣ ਨੂੰ ਮਿਲ ਸਕਦਾ ਹੈ।