ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਦੁੱਖਦਾਈ ਖ਼ਬਰ, ਟਰੱਕ ਹਾਦਸੇ ਨੇ ਦੋ ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ
ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਦੁੱਖਦਾਈ ਖ਼ਬਰ, ਟਰੱਕ ਹਾਦਸੇ ਨੇ ਦੋ ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਕੈਨੇਡਾ ‘ਚ ਵੱਧ ਰਹੇ ਹਾਦਸੇ ਅਤੇ ਹੋ ਰਿਹਾ ਜਾਨੀ ਨੁਕਸਾਨ ਅਜੇ ਤਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕੈਨੇਡਾ ‘ਚ ਪੜ੍ਹ ਲਿਖ ਕੇ ਨਾਮ ਕਮਾਉਣ ਲਈ ਪਹੁੰਚੇ ਅੰਤਰਰਾਸ਼ਰੀ ਵਿਦਿਆਰਥੀ ਵੀ ਕਦੇ ਅਣਗਹਿਲੀ ਅਤੇ ਕਦੇ ਕਿਸਮਤ ਦੇ ਹੱਥੋਂ ਹਾਰ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਓਂਟਾਰੀਓ ਦੇ ਸ਼ਹਿਰ ਥੰਡਰ ਬੇਅ ਤੋਂ ਜਿੱਥੇ ਮਾਵਾਂ ਨੇ ਦੋ ਹੀਰੇ ਵਰਗੇ ਪੁੱਤਾਂ ਨੂੰ ਗਵਾ ਲਿਆ ਹੈ। ਲੰਘੇ ਵੀਰਵਾਰ ਨੂੰ ਉਨਟਾਰੀਓ ਦੇ ਥੰਡਰ ਵੇਅ ‘ਤੇ ਹਾਈਵੇ 11/17 ਵੇਸਟ ਹਾਈਵੇ 102 ਦੇ ਲਾਗੇ ਭਿਆਨਕ ਟਰੱਕ ਹਾਦਸਾ ਵਾਪਰਨ ਦੀ ਖਬਰ ਹੈ, ਜਿਸ ‘ਚ ਕੁੱਲ ਚਾਰ ਵਿਅਕਤੀਆਂ ਦੀ ਮੌਤ ਦੀ ਦੁੱਖਦਾਈ ਖ਼ਬਰ ਨੇ ਭਾਈਚਾਰੇ ਨੂੰ ਗਹਿਰਾ ਸਦਮਾ ਦਿੱਤਾ ਹੈ।

ਇਹਨਾਂ ਚਾਰ ਮ੍ਰਿਤਕਾਂ ‘ਚੋਂ ਦੋ ਨੌਜਵਾਨ ਪੰਜਾਬ ਨਾਲ ਸਬੰਧਤ ਅੰਤਰਰਾਸ਼ਟਰੀ ਵਿਦਿਆਰਥੀ ਸਨ, ਜਿੰਨ੍ਹਾਂ ਦੀ ਪਹਿਚਾਣ ਕਰਮਬੀਰ ਸਿੰਘ ਕਾਹਲੋ ਤੇ ਗੁਰਪ੍ਰੀਤ ਸਿੰਘ ਜੋਹਲ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ।

ਖਬਰਾਂ ਮੁਤਾਬਕ, ਹਾਦਸਾ ਇੰਨ੍ਹਾ ਭਿਆਨਕ ਸੀ ਕਿ ਚਾਰਓ ‘ਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਦੋ ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ ਸੀ, ਪਰ ਪੁਲਿਸ ਨੇ ਅਜੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਹੈ।