
100,000 ਰੈਪਿਡ ਟੈਸਟਾਂ ਦੀ ਪਹਿਲੀ ਖੇਪ ਕੈਨੇਡਾ ਪਹੁੰਚੀ
ਕੋਵਿਡ-19 ਟੈਸਟਿੰਗ ਲਈ ਕੈਨੇਡਾ ਨੂੰ 100,000 ਰੈਪਿਡ ਟੈਸਟਾਂ ਦੀ ਪਹਿਲੀ ਖੇਪ ਮਿਲ ਗਈ ਹੈ।
ਇਸ ਸਬੰਧੀ ਖਰੀਦ ਮੰਤਰੀ ਅਨੀਤਾ ਆਨੰਦ ਨੇ ਆਈ.ਡੀ ਨਾਓ ਕਿੱਟ ਦੀ ਸਪੁਰਦਗੀ ਦੀ ਪੁਸ਼ਟੀ ਕੀਤੀ, ਜਿਸ ਨਾਲ ਕਿ 13 ਮਿੰਟ ‘ਚ ਟੈਸਟ ਦੇ ਨਤੀਜੇ ਦਾ ਪਤਾ ਲਗਾਇਆ ਜਾ ਸਕਦਾ ਹੈ।
ਦੇਸ਼ ਸਾਲ ਦੇ ਅੰਤ ਤੱਕ 25 ਲੱਖ ਤੋਂ ਵੱਧ ਟੈਸਟਿੰਗ ਕਰਨ ਦੇ ਸਮਰੱਥ ਹੋ ਜਾਵੇਗਾ ਅਤੇ ਦੂਸਰੀ ਤੇਜ਼ ਪਰੀਖਿਆ ਭਾਵ ਰੈਪਡਿ ਟੈਸਟਿੰਗ ਐਬੋਟ ਪੈਨਬੀਓ ਦੀ ਖੇਪ ਵੀ ਜਲਦ ਹੀ ਪਹੁੰਚਣੀ ਸ਼ੁਰੂ ਹੋ ਜਾਣਾ ਚਾਹੀਦੀ ਹੈ।
ਇਸ ਕਿੱਟ ਨਾਲ ਏਅਰਪੋਰਟ ‘ਤੇ ਪਹੁੰਚਣ ਵਾਲੇ ਕੌਮਾਂਤਰੀ ਮੁਸਾਫਰਾਂ ਨੂੰ ਇਕਾਂਤਵਾਸ ਕਰਨ ਤੋਂ ਵੀ ਮੁਕਤੀ ਮਿਲ ਸਕਦੀ ਹੈ। ਸਰਕਾਰਾਂ ਵੱਲੋਂ ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।