80 ਸਾਲਾ ਮਹਿਲਾ ਨਾਲ ਸੀਆਰਏ ਅਧਿਕਾਰੀ ਬਣਕੇ 10,000 ਡਾਲਰ ਦੀ ਠੱਗੀ ਮਾਰਨ ਦੇ ਦੋਸ਼ ‘ਚ ਬਰੈਂਪਟਨ ਦੇ 3 ਪੰਜਾਬੀ ਨੌਜਵਾਨ ਗ੍ਰਿਫਤਾਰ
ਬਰੈਂਪਟਨ ਦੇ ਤਿੰਨ ਨੌਜਵਾਨਾਂ ਨੂੰ ਇੱਕ 80 ਸਾਲਾ ਵਿਅਕਤੀ ਤੋਂ ਕਨੈਡਾ ਰੈਵੀਨਿਊ ਏਜੰਸੀ (ਸੀਆਰਏ) ਘੁਟਾਲਾ ਕਰਕੇ ਪੈਸਿਆਂ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

5000 ਡਾਲਰ ਤੋਂ ਵੱਧ ਦੇ ਦੀ ਠੱਗੀ ਮਾਰਨ ਦੇ ਦੋਸ਼ ਵਿਚ 19 ਸਾਲਾ ਤਰਨਵੀਰ ਸਿੰਘ, 19 ਸਾਲਾ ਰਣਵੀਰ ਸਿੰਘ ਅਤੇ 21 ਸਾਲਾ ਚਮਨਜੋਤ ਸਿੰਘ ਹਨ। ਤਿੰਨੋਂ ਨੌਜਵਾਨ ਬਰੈਪਟਨ ਦੇ ਹਨ।
ਯੌਰਕ ਦੇ ਖੇਤਰੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ 80 ਸਾਲਾ ਬਜ਼ੁਰਗ ਔਰਤ ਨੂੰ ਸੀਆਰਏ ਦੇ ਅਧਿਕਾਰੀ ਬਣ ਕੇ ਫੋਨ ਕੀਤਾ ਅਤੇ ਹਦਾਇਤ ਦਿੱਤੀ ਕਿ ਉਹ ਬੈਂਕ ਤੋਂ 10,000 ਡਾਲਰ ਕਢਵਾਉਣ ਅਤੇ ਇਸਨੂੰ ਬਰੈਂਪਟਨ ਦੇ ਇੱਕ ਪਤੇ ‘ਤੇ ਭੇਜਣ ਨੂੰ ਕਿਹਾ।
ਪੁਲਿਸ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ, “ਪੀੜਤ ਮਹਿਲਾ ਨੇ ਦੱਸਿਆ ਹੈ ਕਿ ਜੇ ਨੌਜਵਾਨਾਂ ਨੇ ਉਸਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਅਦਾਇਗੀ ਨਹੀਂ ਕੀਤੀ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”
ਇਸ ਦੀ ਸੂਚਨਾ ਪੁਲਿਸ ਨੂੰ ਮਿਲਣ ‘ਤੇ ਉਹਨਾਂ ਨੇ ਇਸ ਪੂਰੀ ਘਟਨਾ ‘ਤੇ ਕੜੀ ਨਜ਼ਰ ਰੱਖੀ ਅਤੇ ਜਦੋਂ ਨੌਜਵਾਨ ਮਹਿਲਾ ਤੋਂ ਪੈਸੇ ਲੈਣ ਆਇਆ ਤਾਂ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇੱਕ ਫਾਲੋ-ਅਪ ਜਾਂਚ ਵਿੱਚ ਪਾਇਆ ਗਿਆ ਕਿ ਇਸ ਘਟਨਾ ‘ਚ ਹੋਰ ਵਿਅਤਕੀ ਵੌ ਸ਼ਾਮਲ ਸਨ ਅਤੇ ਹੋਰ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ। ਸਾਰਾ ਪੈਸਾ ਔਰਤ ਨੂੰ ਵਾਪਸ ਕਰ ਦਿੱਤਾ ਗਿਆ ਹੈ।
ਗਿਰਫਤਾਰ ਕੀਤੇ ਗਏ ਤਿੰਨ ਵਿਅਕਤੀ ਅਗਲੇ ਮਹੀਨੇ ਨਿਊਮਾਰਕਿਟ ਦੇ ਇਕ ਅਦਾਲਤ ਵਿਚ ਪੇਸ਼ ਹੋਣਗੇ।