ਕੈਨੇਡਾ ਘੱਟ ਗਿਣਤੀ ਸਿੱਖ ਅਤੇ ਹਿੰਦੂਆਂ ਸਮੇਤ 20,000 ਅਫ਼ਗ਼ਾਨਿਸਤਾਨ ਵਾਸੀਆਂ ਨੂੰ ਕੈਨੇਡਾ ‘ਚ ਦਵੇਗਾ ਸ਼ਰਨ
ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡਿਸਿਨੋ ਨੇ ਸ਼ੁੱਕਰਵਾਰ ਨੂੰ ਦਿੰਦਿਆਂ ਕਿਹਾ ਕਿ ਕੈਨੇਡਾ 20,000 ਤੋਂ ਵੱਧ ਅਫਗਾਨਾਂ ਨੂੰ , ਜਿੰਨਾਂ ‘ਚ ਔਰਤਾਂ, ਮਨੁੱਖੀ ਅਧਿਕਾਰਾਂ ਦੇ ਕਰਮਚਾਰੀ, ਘੱਟ ਗਿਣਤੀ ਸਿੱਖ ਅਤੇ ਹਿੰਦੂਆਂ ਸਮੇਤ  ਪੱਤਰਕਾਰ ਸ਼ਾਮਲ ਹਨ, ਨੂੰ ਕੈਨੇਡਾ’ ‘ਚ ਸ਼ਰਨ ਦੇਵੇਗਾ।

ਉਹਨਾਂ ਨੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ ਕੈਨੇਡੀਅਨ ਸਰਕਾਰ ਲਈ ਕੰਮ ਕਰਨ ਵਾਲੇ ਹਜ਼ਾਰਾਂ ਅਫਗਾਨਾਂ, ਜਿਵੇਂ ਕਿ ਦੁਭਾਸ਼ੀਏ, ਦੂਤਾਵਾਸ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਵਾਗਤ ਕਰਨ ਦੀ ਇੱਕ ਪਹਿਲਕਦਮੀ ਤੋਂ ਇਲਾਵਾ ਇਹ ਇੱਕ ਹੋਰ ਕੋਸ਼ਿਸ਼ ਹੈ।

ਉਨ੍ਹਾਂ ਕਿਹਾ, “ਜਿਵੇਂ ਕਿ ਤਾਲਿਬਾਨ ਅਫਗਾਨਿਸਤਾਨ ਦੇ ਹੋਰ ਹਿੱਸਿਆਂ ਉੱਤੇ ਕਬਜ਼ਾ ਕਰ ਰਿਹਾ ਹੈ, ਬਹੁਤ ਸਾਰੇ ਅਫਗਾਨ ਲੋਕਾਂ ਦੀ ਜਾਨ ਨੂੰ ਖ਼ਤਰਾ ਵੱਧਦਾ ਜਾ ਰਿਹਾਹੀ ਹੈ।” ਉਹਨਾਂ ਨੇ ਇਸ ਸਬੰਧੀ ਕੋਈ ਸਮਾਂ ਸਾਰਣੀ ਨਹੀਂ ਦਿੱਤੀ।

ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਕੁਝ ਕੈਨੇਡੀਅਨ ਸਪੈਸ਼ਲ ਫੋਰਸ ਅਫਗਾਨਿਸਤਾਨ ਵਿੱਚ ਸਨ ਜੋ ਕਿ ਮੁੜ ਵਸੇਬੇ ਦੇ ਯਤਨਾਂ ਵਿੱਚ ਹਿੱਸਾ ਲੈ ਰਹੇ ਸਨ, ਪਰ ਇਸ ਤੋਂ ਇਲਾਵਾ  ਉਨ੍ਹਾਂਨੇ ਕੋਈ ਵੇਰਵਾ ਨਹੀਂ ਦਿੱਤਾ।