ਕੈਨੇਡਾ ਵੱਲੋਂ ਕਿਉਂ ਕੀਤੇ ਜਾ ਰਹੇ ਹਨ ਵੀਜ਼ੇ Refuse? ਜਾਣੋ ਕਾਰਨ!!
Canada Visa Refusal Major Reasons, Know about them!!

Canada Visa Refusal Major Reasons: ਕੈਨੇਡਾ ਵੱਲੋਂ ਕਿਉਂ ਕੀਤੇ ਜਾ ਰਹੇ ਹਨ ਵੀਜ਼ੇ Refuse? ਜਾਣੋ ਕਾਰਨ!!

ਪਰਵਾਸ ਦੇ ਰੁਝਾਨ ‘ਚ ਕੈਨੇਡਾ ਭਾਰਤੀਆਂ ਖਾਸਕਰ ਪੰਜਾਬੀਆਂ ਲਈ ਇੱਕ ਅਜਿਹਾ ਦੇਸ਼ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ‘ਚ ਲੋਕ ਵਧੀਆ ਭਵਿੱਖ ਦੀ ਭਾਲ ‘ਚ ਜਾਂਦੇ ਹਨ।

ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਕਈ ਟੂਰਿਸਟ ਵੀਜ਼ੇ ਰੱਦ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਵੀਜ਼ਾ ਬੰਦ ਹੋਣ ਦੀ ਅਫਵਾਹ ਦਾ ਵੀ ਬਜ਼ਾਰ ਗਰਮ ਹੈ।

ਪਰ, ਕੈਨੇਡੀਅਨ ਸਰਕਾਰ ਵੱਲੋਂ ਇਹ ਵੀਜ਼ੇ ਬੰਦ ਕੀਤੇ ਜਾਣ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਵੀਜ਼ੇ ਸਵੀਕਾਰਨ ਦੀ ਦਰ ‘ਚ ਕੁਝ ਕਮੀ ਸਾਹਮਣੇ ਆਉਂਦੀ ਦਿਖਾਈ ਦਿੱਤੀ ਹੈ।
Canada Visa Refusal Major Reasons, Know about them!!ਸੂਤਰਾਂ ਮੁਤਾਬਕ, ਇਸਦਾ ਮੁੱਖ ਕਾਰਨ ਪਿੱਛੇ ਜਹੇ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਹੋ ਸਕਦੀਆਂ ਹਨ, ਜਿਸਦੀ ਕੋਈ ਪੁਖਤਾ ਜਾਣਕਾਰੀ ਮੌਜੂਦ ਨਹੀਂ ਹੈ।
ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਨਾ ਭੁੱਲੋ:

ਬੈਂਕ ਖਾਤੇ ‘ਚ ਲੋੜੀਂਦੀ ਰਾਸ਼ੀ ਮੌਜੂਦ ਹੋਵੇ।

ਪਹਿਲਾਂ ਕੋਈ ਅੰਤਰਰਾਸ਼ਟਰੀ ਯਾਤਰਾ ਕੀਤੀ ਹੋਵੇ (ਵੈਸੇ ਜ਼ਰੂਰੀ ਨਹੀਂ)

ਕੋਈ ਵੀ ਦਸਤਾਵੇਜ਼ ਜਾਅਲੀ ਨਾ ਲਗਾਇਆ ਹੋਵੇ। ਆਪਣੀ ਪ੍ਰਾਪਰਟੀ/ਜੱਦੀ ਜਾਇਦਾਦ ਬਾਰੇ ਦਸਤਾਵੇਜ਼ ਸਹੀ ਦਿੱਤੇ ਹੋਣ।

ਅਜਿਹੀਆਂ ਛੋਟੀਆਂ ਗਲਤੀਆਂ ਤੋਂ ਬਚਾਅ ਕਰ ਕੇ ਤੁਸੀਂ ਵੀਜ਼ਾ ਰੱਦ ਹੋਣ ਦੀ ਸੰਭਾਵਨਾ ਨੂੰ ਘਟਾ ਸਕਦੇ ਹੋ।

—PTC News