ਭੇਦਭਰੀ ਹਾਲਤ `ਚ ਲਾਪਤਾ ਹੋਇਆ ਕੈਨੇਡਾ ਦਾ ਨਾਗਰਿਕ
canada youth lost canadian citizen

ਭੇਦਭਰੀ ਹਾਲਤ `ਚ ਲਾਪਤਾ ਹੋਇਆ ਕੈਨੇਡਾ ਦਾ ਨਾਗਰਿਕ

ਜਲੰਧਰ : ਫਗਵਾੜਾ ਤੋਂ ਇਕ ਨੌਜਵਾਨ ਦੇ ਕੈਨੇਡਾ ਜਾਣ ਤੋਂ ਪਹਿਲਾਂ ਭੇਦਭਰੀ ਹਾਲਤ ‘ਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਪੁਰਾ ਫਗਵਾੜਾ ‘ਚ ਰਹਿ ਰਹੇ ਰਮਨੀਕ ਸਿੰਘ ਕੈਨੇਡਾ ਦਾ ਨਾਗਰਿਕ ਹੈ। ਕੁਝ ਸਮਾਂ ਪਹਿਲਾ ਉਹ ਪੰਜਾਬ ਆਇਆ ਹੋਇਆ ਸੀ, ਹੁਣ ਉਸ ਨੇ ਕੈਨੇਡਾ ਵਾਪਸ ਜਾਣਾ ਸੀ, ਪਰ ਕੁਝ ਦਿਨ ਪਹਿਲਾ ਹੀ ਉਹ ਭੇਦਭਰੀ ਹਾਲਤ `ਚ ਲਾਪਤਾ ਹੋ ਗਿਆ।

ਜਦੋ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਥਾਣਾ ਸਿਟੀ ਦੇ ਮੁਖੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਰਮਨੀਕ ਸਿੰਘ (27) ਪੁੱਤਰ ਜਸਪਾਲ ਸਿੰਘ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਨੌਜਵਾਨ ਕੈਨੇਡਾ ਤੋਂ ਛੁੱਟੀਆਂ ਲੈ ਕੇ ਆਪਣੇ ਘਰ ਆਇਆ ਸੀ ਅਤੇ ਵਾਪਸ ਜਾਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਮਿਲਣ ਗਿਆ ਪਰ ਵਾਪਸ ਨਹੀਂ ਪਰਤਿਆ।

ਹੋਰ ਪੜ੍ਹੋ : ਕੌਣ ਹੈ ਜੋ ਗੁਰਨੀਤ ਦੋਸਾਂਝ ਨੂੰ ਦਿਲ ਤੋਂ ਪਾਉਣ ਲਈ ਅਰਦਾਸ ਕਰਦੀ ਹੈ , ਵੇਖੋ ਵੀਡੀਓ

ਪੁਲਿਸ ਵਲੋਂ ਖੋਜ਼ ਕਰਨ ਉਪਰੰਤ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਦੇਖਿਆ ਕਿ ਉਹ ਤਕਰੀਬਨ 7.18 ਵਜੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕ ਰਿਹਾ ਸੀ ਅਤੇ ਇਸ ਤੋਂ ਬਾਅਦ ਉਸ ਬਾਰੇ ਕੋਈ ਹੋਰ ਫੁਟੇਜ ਨਹੀਂ ਮਿਲੀ। ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਖ਼ਰੀ ਵਾਰ ਉਸ ਨੇ ਆਪਣੀ ਮੰਗੇਤਰ ਨਾਲ ਗੱਲ ਕੀਤੀ ਸੀ।

ਇਸ ਮਾਮਲੇ ‘ਚ ਪੁਲਿਸ ਨੇ ਉਸ ਸਮੇਂ ਰਾਹਤ ਮਹਿਸੂਸ ਕੀਤੀ ਜਦੋਂ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੂੰ ਜਾਣਕਾਰੀ ਮਿਲੀ ਕਿ ਕਿ ਉਕਤ ਨੌਜਵਾਨ ਖੰਨੇ ਸ਼ਹਿਰ ‘ਚ ਹੈ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਸੁਰੱਖਿਅਤ ਹੈ।

ਹਾਂਲਾਕਿ, ਅਜਿਹਾ ਕਿਉਂ ਹੋਇਆ ਇਸ ਬਾਰੇ ‘ਚ ਪੁਲਿਸ ਜਾਂਚ ਕਰ ਰਹੀ ਹੈ।