ਢੋਲ ਦੀ ਥਾਪ ‘ਤੇ ਥਿਰਕੇ ਕੈਨੇਡੀਅਨ ਫੌਜ ਦੇ ਜਵਾਨ, ਵੀਡੀਓ ਵਾਇਰਲ 
Canadian army bhangra video viral
ਢੋਲ ਦੀ ਥਾਪ 'ਤੇ ਥਿਰਕੇ ਕੈਨੇਡੀਅਨ ਫੌਜ ਦੇ ਜਵਾਨ, ਵੀਡੀਓ ਵਾਇਰਲ 

ਭੰਗੜੇ ਤੇ ਪੰਜਾਬੀਆਂ ਦੀ ਸਾਂਝ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ। ਸਿਰਫ ਪੰਜਾਬ ਜਾਂ ਭਾਰਤ ‘ਚ ਹੀ ਨਹੀਂ, ਪੰਜਾਬ ਦਾ ਇਹ ਲੋਕ ਨਾਚ ਵਿਦੇਸ਼ਾਂ ‘ਚ ਵੀ ਪ੍ਰਸਿੱਧੀਆਂ ਖੱਟ ਚੁੱਕਿਆ ਹੈ।

ਇੰਟਰਨੈੱਟ ‘ਤੇ ਹਰ ਰੋਜ਼ ਵਿਦੇਸ਼ੀਆਂ ਵੱਲੋਂ ਭੰਗੜੇ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹੁਣ ਇਹ ਵੀਡੀਓ ਜਿਸਨੇ ਇੰਟਰਨੈੱਟ ‘ਤੇ ਧਮਾਲ ਮਚਾਈ ਹੈ, ‘ਚ ਕੁਝ ਖਾਸ ਹੈ।

ਦਰਅਸਲ, ਇਹ ਵੀਡੀਓ ਕੈਨੇਡੀਅਨ ਫੌਜ ਦੀ ਹੈ, ਜੋ ਢੋਲ ਦੀ ਥਾਪ ‘ਤੇ ਸਿਰਫ ਫੇਰ ਥਿਰਕਦੇ ਹੀ ਨਹੀਂ ਬਲਕਿ ਕਿਸੇ ਮੰਝੇ ਭੰਗੜਾ ਪਾਉਣ ਵਾਲੇ ਨੂੰ ਵੀ ਮਾਤ ਪਾਉਂਦੇ ਦਿਖਾਈ ਦੇ ਰਹੇ ਹਨ।

Read More : ਗੋਰੇ ਸਿੱਖਾਂ ਨੇ ਗ੍ਰੈਮੀ ਅਵਾਰਡ ਸ਼ੋਅ ਦੌਰਾਨ ਕੀਤਾ ਸ਼ਬਦ ਗਾਇਨ,ਵੇਖੋ ਵੀਡੀਓ 

ਟੀਮ ਨੂੰ ਯੂਕੋਨ ਦੇ ਗੁਰਦੀਪ ਪੰਧੇਰ ਵੱਲੋਂ ਭੰਗੜਾ ਸਿਖਾਇਆ ਗਿਆ ਹੈ ਅਤੇ ਸਾਰਿਆਂ ਦੀ ਬਕਮਾਲ ਦੀ ਪੇਸ਼ਕਾਰੀ ਨੂੰ ਦੇਖ ਕੇ ਪੰਜਾਬੀਆਂ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ।

ਲੋਕ ਇਸ ਵੀਡੀਓ ਦੀ ਕਾਫੀ ਸਰਾਹਣਾ ਕੀਤੀ ਜਾ ਰਹੀ ਹੈ।

– PTC Punjabi Canada