ਕੈਨੇਡਾ ਪਹੁੰਚਣ ਵਾਲੇ ਅੰਤਰਰਾਸ਼ਟਰੀ ਮੁਸਾਫ਼ਰਾਂ ਨੂੰ ਮਿਲੇਗਾ ਕੁਆਰੰਟਾਈਨ ਤੋਂ ਛੁਟਕਾਰਾ
ਕੈਨੇਡਾ ਪਹੁੰਚਣ ਵਾਲੇ ਅੰਤਰਰਾਸ਼ਟਰੀ ਮੁਸਾਫ਼ਰਾਂ ਨੂੰ ਮਿਲੇਗਾ ਕੁਆਰੰਟਾਈਨ ਤੋਂ ਛੁਟਕਾਰਾ

ਕੋਰੋਨਾ ਵਾਇਰਸ ਨੂੰ ਲੈ ਕੇ ਹੋ ਰਹੀਅ ਖੋਜਾਂ ਦਾ ਫਾਇਦਾ ਵੱਖੋ-ਵੱਖ ਖੇਤਰਾਂ ਨੂੰ ਹੋ ਰਿਹਾ ਹੈ। ਅਜਿਹੀ ਹੀ ਇੱਕ ਖੋਜ, ਰੈਪਿਡ ਟੈਸਟ ਕਿੱਟ, ਨਾਲ ਆਸਾਨੀ ਨਾਲ ਜਲਦ ਤੋਂ ਜਲਦ ਕੋਵਿਡ-19 ਦੀ ਟੈਸਟ ਰਿਪੋਰਟ ਹਾਸਲ ਕੀਤੀ ਜਾ ਸਕਦੀ ਹੈ।

ਅਜਿਹੇ ‘ਚ ਕੈਨੇਡਾ ਆਉਣ ਵਾਲੇ ਕੌਮਾਂਤਰੀ ਮੁਸਾਫਰਾਂ ਨੂੰ 15 ਦਿਨ ਦੇ ਇਕਾਂਤਵਾਸ ਤੋਂ ਛੋਟ ਮਿਲਦੀ ਹੈ। ਦਰਅਸਲ, ਉਨਟਾਰੀਓ ਦੇ ਪ੍ਰੀਮੀਅਰ ਇਸ ਗੱਲ ‘ਤੇ ਵਿਚਾਰ ਕਰ ਰਹੇ ਹਨ ਕਿ ਇੱਥੇ ਪਹੁੰਚਣ ‘ਤੇ ਰੈਪਿਡ ਟੈਸਟ ਕਿੱਟ ਨਾਲ ਟੈਸਟ ਨਤੀਜਾ ਮਿਲਣ ‘ਤੇ ਮੁਸਾਫਰਾਂ ਨੂੰ ਕੁਅਰੰਟਾਈਨ ਨਹੀਂ ਕਰਨਾ ਪਵੇਗਾ। ਅਜਿਹਾ ਹੀ ਪਹਿਲਾਂ ਐਲਬਰਟਾ ਪ੍ਰੀਮੀਅਰ ਨੇ ਵੀ ਅੇਲਾਨ ਕੀਤਾ ਹੈ।

ਰੈਪਿਡ ਕਿਟ ਰਾਹੀਂ ਸਬੰਧਤ ਕੋਰੋਨਾ ਰਿਪੋਰਟ 15 ਮਿੰਟਾਂ ਵਿਚ ਮਿਲ ਜਾਂਦੀ ਹੈ ਅਤੇ 100,000 ਕਿੱਟਾਂ ਦੀ ਖੇਪ ਬੀਤੇ ਦਿਨੀਂ ਹੀ ਕੈਨੇਡਾ ਪੁੱਜੀ ਹੈ।