ਜਦੋ ਕੈਨੇਡਾ ਦੇ ਕਾਲਜ ਦੀ ਪ੍ਰੋਫੈਸਰ ਕਲਾਸ ਵਿੱਚ ਸਿੱਧੂ ਮੂਸੇ ਵਾਲਾ ਦੇ ਗੀਤਾਂ ਤੇ ਨੱਚਣ ਲਈ ਹੋਈ ਮਜਬੂਰ
ਅੱਜ ਆਪਾਂ ਗੱਲ ਕਰ ਰਹੇ ਹਾਂ 25 ਸਾਲਾਂ ਦੇ ਪੰਜਾਬੀ ਗੱਭਰੂ ਸਿੱਧੂ ਮੂਸੇ ਵਾਲਾ ਦੀ ਜਿਸਨੇ ਕਿ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਗਾਇਕੀ ਦੇ ਜਰੀਏ ਲੋਕਾਂ ਦੇ ਦਿਲਾਂ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ | ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤਾਂ ਨੂੰ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ |

Gori teacher likes sidhumoosewala too ??

Posted by Proud to Be Punjabi's on Monday, November 12, 2018

ਸਿੱਧੂ ਮੂਸੇ ਵਾਲਾ ਦੇ ਗੀਤਾਂ ਨੇ ਤਾਂ ਹੁਣ ਗੋਰਿਆਂ ਨੂੰ ਵੀ ਨੱਚਣ ਲਾ ਦਿੱਤਾ ਹੈ ਜੀ ਹਾਂ ਦੱਸ ਦਈਏ ਕਿ ਹਾਲ ਹੀ ਵਿੱਚ ਸੋਸ਼ਲ ਮੀਡਿਆ ਤੇ ਇਕ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੈਨੇਡਾ ਦੇ ਕਾਲਜ ਦੀ ਇਕ ਪ੍ਰੋਫੈਸਰ ਕਲਾਸ ਰੂਮ ਵਿੱਚ ਸਿੱਧੂ ਮੂਸੇ ਵਾਲਾ ਦੇ ਗੀਤਾਂ ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਇਹ ਵੀਡੀਓ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਸੈਨੇਟਲ ਕਾਲਜ ਦੀ ਹੈ |

ਇਸ ਵੀਡੀਓ ਤੋਂ ਇਹ ਤਾਂ ਜਾਹਿਰ ਹੈ ਕਿ ਸਿੱਧੂ ਮੂਸੇ ਵਾਲਾ ਦੇ ਗੀਤਾਂ ਨੂੰ ਪੰਜਾਬੀਆਂ ਦੇ ਨਾਲ ਨਾਲ ਗੋਰਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਜੇਕਰ ਆਪਾਂ ਸਿੱਧੂ ਮੂਸੇ ਵਾਲਾ ਦੇ ਸੋਸ਼ਲ ਮੀਡਿਆ ਫੈਨਸ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇੰਸਟਾਗ੍ਰਾਮ ਤੇ ਇਹਨਾਂ ਨੂੰ 1.3 ਮਿਲੀਅਨ ਅਤੇ ਫੇਸਬੁੱਕ ਤੇ ਕਰੀਬਨ 2 ਲੱਖ ਫੈਨਸ ਦੁਆਰਾ ਫ਼ੋੱਲੋ ਕੀਤਾ ਜਾ ਰਿਹਾ ਹੈ | ਸਿੱਧੂ ਮੂਸੇ ਵਾਲਾ ਨੇ ਆਪਣੀ ਗਾਇਕੀ ਦਾ ਸਫਰ ਆਪਣੇ ਗੀਤ ਜੀ ਵੈਗਨ ਨਾਲ ਕੀਤਾ ਸੀ |