ਅਮਰੀਕਾ-ਕੈਨੇਡਾ ਬਾਰਡਰ 'ਤੇ 3,346 ਪੌਂਡ ਨਸ਼ੇ ਦੀ ਖੇਪ ਬਰਾਮਦ, ਦੋ ਪੰਜਾਬੀ ਨੌਜਵਾਨ ਪੁਲਿਸ ਹੱਥੇ ਚੜ੍ਹੇ

author-image
Ragini Joshi
New Update
canadian punjabi resident arrested

ਅਮਰੀਕਾ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਦੋ ਹਫ਼ਤਿਆਂ ਵਿੱਚ ਕਨੇਡਾ-ਯੂ ਐੱਸ ਦੀ ਸਰਹੱਦ ‘ਤੇ ਦੋ ਵੱਡੇ ਨਸ਼ੇ ਦੇ ਰੈਕਟਾਂ ਦਾ ਪਰਦਾਫਾਸ਼ ਹੋਇਆ ਹੈ।

ਯੂ ਐੱਸ ਦੇ ਕਸਟਮਜ਼ ਐਂਡ ਬਾਰਡਰ ਪੈਟਰੋਲ (ਸੀਬੀਪੀ) ਨੇ ਮੰਗਲਵਾਰ ਸਵੇਰੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 13 ਜੂਨ ਨੂੰ ਇਸ ਦੇ ਅਧਿਕਾਰੀਆਂ ਨੂੰ ਓਨਟਾਰੀਓ ਤੋਂ ਪੀਸ ਪੁੱਲ ਦੇ ਰਸਤੇ ਅਮਰੀਕਾ ਜਾਣ ਵਾਲੇ ਸ਼ਿਪਮੈਂਟ ਵਿੱਚ 3,346 ਪੌਂਡ ਭੰਗ ਬਰਾਮਦ ਕੀਤੀ ਗਈ ਸੀ।

ਸੀਬੀਪੀ ਦੇ ਫੀਲਡ ਓਪਰੇਸ਼ਨਜ਼ ਦੇ ਡਾਇਰੈਕਟਰ ਰੋਜ਼ ਬਰੋਫੀ ਦੇ ਅਨੁਸਾਰ, ਇਹ ਰੈਕਟ, 5 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਵਾਲੀ, ਬਫੈਲੋ ਬੰਦਰਗਾਹ ਖੇਤਰ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਤਸਕਰੀ ਹੈ।

ਇਸ ਮਾਮਲੇ 'ਚ ਇੱਕ ਕੈਨੇਡੀਅਨ ਨਿਵਾਸੀ ਅਤੇ ਭਾਰਤੀ ਨਾਗਰਿਕ, 30 ਸਾਲਾ ਗੁਰਪ੍ਰੀਤ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਸ 'ਤੇ 1000 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਭੰਗ ਵੰਡਣ ਦੇ ਇਰਾਦੇ ਨਾਲ ਗੈਰਕਨੂੰਨੀ ਢੰਗ ਨਾਲ ਦਰਾਮਦ ਕਰਨ ਅਤੇ ਉਸ ਨੂੰ ਰੱਖਣ ਦੇ ਦੋਸ਼ ਲਗਾਏ ਗਏ ਸਨ। ਜੇ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਸਨੂੰ ਵੱਧ ਤੋਂ ਵੱਧ ਉਮਰ ਕੈਦ ਦੇ ਨਾਲ 10 ਸਾਲ ਦੀ ਲਾਜ਼ਮੀ ਸਜ਼ਾ ਸੁਣਾਈ ਜਾ ਸਕਦੀ ਹੈ।

ਸਿੰਘ ਅਮਰੀਕਾ ਦੇ ਇੱਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਹਪਇਆ ਅਤੇ 17 ਜੂਨ ਨੂੰ ਹੋਣ ਵਾਲੀ ਨਜ਼ਰਬੰਦੀ ਦੀ ਸੁਣਵਾਈ ਤੱਕ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ। ਉਸਨੂੰ ਮੰਗਲਵਾਰ ਨੂੰ ਉਪਰੋਕਤ ਦੋਸ਼ਾਂ ਉੱਤੇ ਰਸਮੀ ਤੌਰ ਤੇ ਦੋਸ਼ੀ ਠਹਿਰਾਇਆ, ਅਤੇ ਅਮਰੀਕਾ ਵਿੱਚ ਸਮਗਲੰਿਗ ਸਮੱਗਰੀ ਦਾ ਦੋਸ਼ ਵੀ ਲੱਗਿਆ।

Advertisment

ਇਸ ਤੋਂ ਇਲਾਵਾ 21 ਸਾਲਾ ਭਾਰਤੀ ਨਾਗਰਿਕ ਅਰਸ਼ਦੀਪ ਸਿੰਘ , ਜੋ ਕਿ ਕੈਨੇਡਾ ਵਿੱਚ ਰਹਿਂਦਾ ਹੈ, 'ਤੇ ਇਸ ਘਟਨਾ ਦੇ ਸੰਬੰਧ ਵਿਚ ਗੈਰਕਾਨੂੰਨੀ ਤਸਕਰੀ ਕਰਨ ਦਾ ਦੋਸ਼ ਲਾਇਆ ਗਿਆ ਹੈ।

ਕਿਉਂਕਿ ਉਹ ਇਕ ਹਜ਼ਾਰ ਕਿਲੋਗ੍ਰਾਮ ਤੋਂ ਘੱਟ ਨਸ਼ੇ ਦੀ ਤਸਕਰੀ ਕਰ ਰਿਹਾ ਸੀ, ਤਾਂ ਦੋਸ਼ੀ ਨੂੰ ਤੁਲਨਾਤਮਕ ਤੌਰ ਤੇ ਘੱਟ ਸਜ਼ਾ ਮਿਲੇਗੀ: ਲਾਜ਼ਮੀ ਘੱਟੋ ਘੱਟ ਪੰਜ ਸਾਲ ਦੀ ਕੈਦ, ਵੱਧ ਤੋਂ ਵੱਧ 40 ਸਾਲ, ਅਤੇ ਨਾਲ ਹੀ ਇਕ 5 ਮਿਲੀਅਨ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਸਰਹੱਦੀ ਅਧਿਕਾਰੀਆਂ ਦੇ ਅਨੁਸਾਰ, ਉਕਤ ਨਸ਼ੇ ਦੀ ਖੇਪ ਦੀ ਕੀਮਤ ਲਗਭਗ 7.5 ਮਿਲੀਅਨ ਡਾਲਰ ਹੈ।

ਬਰੋਫੀ ਨੇ ਕਿਹਾ ਸੀਬੀਪੀ ਨੇ ਮਹਾਂਮਾਰੀ ਦੇ ਦੌਰਾਨ ਸਰਹੱਦ ਪਾਰੋਂ ਲਿਜਾਈਆਂ ਜਾ ਰਹੀਆਂ ਨਸ਼ਿਆਂ ਦੀ ਮਾਤਰਾ ਵਿੱਚ 4,000 ਪ੍ਰਤੀਸ਼ਤ ਦਾ ਵਾਧਾ ਵੇਖਿਆ ਹੈ।

ਕੈਲੀ ਨੇ ਅੱਗੇ ਕਿਹਾ ਕਿ ਪਿਛਲੇ ਮਹੀਨੇ ਅਮਰੀਕਾ ਅਤੇ ਕੈਨੇਡੀਅਨ ਸਰਹੱਦੀ ਅਧਿਕਾਰੀਆਂ ਦੇ ਸਾਂਝੇ ਆਪ੍ਰੇਸ਼ਨ ਦੇ ਹਿੱਸੇ ਵਜੋਂ ਇੱਕ ਹੋਰ 1500 ਪੌਂਡ ਭੰਗ ਜ਼ਬਤ ਕੀਤੀ ਗਈ ਸੀ।

cannabis-bust
Advertisment