ਪੀਲ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 217 ਗੱਡੀਆਂ ਸਮੇਤ 24 ਜਣੇ ਗ੍ਰਿਫਤਾਰ ; ਗੱਡੀਆਂ ਦਾ ਮੁੱਲ ਕਰੀਬ 11.1 ਮਿਲੀਅਨ ਡਾਲਰ
ਪੀਲ ਰੀਜਨ – ਪੀਲ ਰੀਜਨਲ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ ਕਈਆਂ ਦੀ ਿਗ੍ਰਫਤਾਰੀਆਂ ਹੋਣ ਦੇ ਨਾਲ ਨਾਲ ਲਈ ਗੱਡੀਆਂ ਦੀ ਬਰਾਮਦਗੀ ਵੀ  ਕੀਤੀ ਗਈ ਹੈ। ਪੁਲਿਸ ਵੱਲੋਂ ਪ੍ਰੋਜੈਕਟ ਹਾਈ ਫਾਈ ( High 5) ਜੋ ਕਿ 6 ਮਹੀਨੇ ਲੰਬਾ ਚੱਲਿਆ ਤਹਿਤ ਕਾਰਵਾਈ ਕੀਤੀ ਗਈ ਅਤੇ ਹੀਂਗੀਏ ਭਾਵ ਗ੍ਰੇਟਰ ਟਰਾਂਟੋ ਖੇਤਰ ‘ਚ 217 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ‘ਚ 24 ਜਣੇ ਗ੍ਰਿਫਤਾਰ ਕੀਤੇ ਗਏ ਹਨ ਅਤੇ ਉਹਨਾਂ ‘ਤੇ ਕੁੱਲ 321 ਚਾਰਜ ਲਗਾਏ ਗਏ ਹਨ।

ਇਹ ਗ੍ਰਿਫਤਾਰੀਆਂ ਪੀਲ ,ਹਾਲਟਨ ਅਤੇ ਯੌਰਕ ਰੀਜਨ ‘ਚ ਹੋਈਆਂ ਹਨ। ਗ੍ਰਿਫਤਾਰ ਹੋਏ ਵਿਅਕਤੀਆਂ ਦੇ ਨਾਮ ਇਸ ਪ੍ਰਕਾਰ ਹਨ:

 • Samuel Cole, a 63-year-old man from Brampton  (63 charges)
 • Amir Qaderi, a 26-year-old man from Mississauga (30 charges)
 • Nizarali Qaderi, a 25-year old male from Mississauga (36 charges)
 • Bradley Stewart, a 29-year-old man from Brampton  (21 charges)
 • Ranvir Saggi, a 22 year-old man from Richmond Hill (12 charges)
 • Faramroze Havewalla, a 36-year-old man from Mississauga (2 charges)
 • Yuvraj Behl, a 22-year-old man from Toronto  (1 charge)
 • Jahid Golan, a 21-year-old man from Uxbridge (18 Charges)
 • Akash Sandal, a 24-year-old man from Vaughan (18 charges)
 • Sanyam Maini, a 32-year-old  man from Vaughan (29 charges)
 • Varun Verma, a 21-year-old  man from Vaughan (11 charges)
 • Ara-Rose Roeein, a 33-year-old woman from Richmond Hill (8 charges)
 • Balwinder Dhaliwal, a 65-year-old man from Mississauga (10 charges)
 • Kelly McCarthy, a 33-year-old woman from Richmond Hill   (14 charges)
 • Ronnie Cote, a 30-year-old man from Brampton (5 charges)
 • Kevin Miller, a 33-year-old man from Toronto (2 charges)
 • Lisa Morairty, a 28-year-old woman from Brampton  (3 charges)
 • Zenab Allazan, a 19-year-old woman from Montreal (6 charges)
 • Cedric Combray, a 19-year-old man from Montreal (6 charges)
 • Ahmed Al-Moussawi, a 20-year-old man from Montreal (6 charges)
 • Shane Mundle a 32-year-old man from Whitby (5 charges)
 • Levi Shallow, a 52-year-old man from North York (3 charges)
 • 17-year-old male youth from Montreal (6 charges)
 • 17-year-old male youth from Montreal ( 6 charges)

ਿੲਸ ਮਾਮਲੇ ‘ਚ ਨਕਦੀ ਦੇ ਨਾਲ ਨਾਲ ਜਾਅਲੀ ਕਾਗਜ਼ ਵੀ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਿਪਛਲੇ ਕੁਝ ਸਮੇਂ ਤੋਂ ਇਹਨਾਂ ਿੲਲਾਕਿਆਂ ‘ਚ ਗੱਡੀ ਚੋਰੀ ਦੀਆਂ ਘਟਨਾਵਾਂ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਸੀ ਅਤੇ ਅਜਿਹੀ ਕਾਰਵਾਈ ਿੲਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਲਈ ਸਖ਼ਤ ਚਿਤਾਵਨੀ ਸਾਬਤ ਹੋ ਸਕਦੀ ਹੈ। ਇਸ ਕਾਰਵਾਈ ‘ਚ ਪੀਲ ਰੀਜਨਲ ਪੁਲਿਸ, ਹਾਲਟਨ ਰੀਜ਼ਨਲ ਪੁਲਿਸ,ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ ,ਕੈਨੇਡੀਅਨ ਬਾਰਡਰ ਸਰਵਿਸ ਏਜੰਸੀ,ਪੋਰਟ ਆਫ ਮੌੰਟਰਿਅਲ ਅਤੇ ਪੋਰਟ ਆਫ ਹੈਲੀਫੈਕਸ ਵਰਗੀਆ ਏਜੰਸੀਆਂ ਵੀ ਸ਼ਾਮਲ ਸਨ।