ਕਾਰਬਨ ਟੈਕਸ: ਕੀ ਹੈ ਇਸ ਮਸਲੇ ‘ਤੇ ਲਿਬਰਲ, ਕੰਸਰਵੇਟਿਵ ਅਤੇ ਐੱਨਡੀਪੀ ਪਾਰਟੀ ਦਾ ਪਲਾਨ?
Carbon tax canada elections

ਲਿਬਰਲ
ਲਿਬਰਲ ਅਜੇ ਵੀ ਕਾਰਬਨ ਟੈਕਸ ਹਮਾਇਤ ‘ਚ ਹਨ ਅਤੇ ਉਹ ਕਾਰਬਨ ਟੈਕਸ ਨੂੰ ਜਾਰੀ ਰੱਖ ਕੇ ਇਸ “ਪ੍ਰਦੂਸ਼ਣ ‘ਤੇ ਪੈਸੇ” ਦਾ ਨਾਮ ਦੇ ਰਹੇ ਹਨ। ਮੱਧ ਵਰਗੀ ਪਰਿਵਾਰਾਂ ਨੂੰ ਕਾਰਬਨ ਟੈਕਸ ਦੇ ਰੂਪ ‘ਚ ਕੱਟੇ ਜਾਂਦੇ ਪੈਸੇ “ਕਲਾਈਮੇਟ ਐਕਸ਼ਨ ਇਨਸੈਂਟਿਵ” ਦੇ ਰੂਪ ‘ਚ ਵਾਪਸ ਕੀਤੇ ਜਾਂਦੇ ਹਨ, ਜਿਸਨੂੰ ਕਿ ਲਿਬਰਲ ਪਾਰਟੀ ਹਾ ਸਾਲ ਵਧਾਉਣ ਦੀ ਯੋਜਨਾ ਬਣਾ ਰਹੀ ਹੈ।

ਕੰਜ਼ਰਵੇਟਿਵ
ਕੰਜ਼ਰਵੇਟਿਵਜ਼ ਨੇ ਲਿਬਰਲਾਂ ਦੇ ਕਾਰਬਨ ਟੈਕਸ ਨੂੰ ਪੂਰੀ ਤਰ੍ਹਾਂ ਨਾਲ ਬੇਅਸਰ ਕਰਾਰ ਦਿੱਤਾ ਹੈ ਅਤੇ ਇਸ ਨੂੰ ਖਤਮ ਜਾਂ ਰੱਦ ਕਰਨ ਦੀ ਸਹੁੰ ਖਾਧੀ ਹੈ। ਪਾਰਟੀ ਇਸ ਫੈਸਲੇ ਨੂੰ ਸੂਬਿਆਂ ‘ਤੇ ਵੀ ਛੱਡਣਾ ਚਾਹੁੰਚਦੀ ਹੈ ਕਿ ਕੀ ਉਹ ਕਾਰਬਨ ‘ਤੇ ਕੋਈ ਕੀਮਤ ਰੱਖਣਾ ਚਾਹੁੰਦੇ ਹਨ।

ਐੱਨਡੀਪੀ
ਨਵੇਂ ਡੈਮੋਕਰੇਟ ਕਾਰਬਨ ਟੈਕਸ ਅਤੇ ਛੂਟ ਪ੍ਰੋਗਰਾਮ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਹਨ। ਹਾਲਾਂਕਿ, ਲੀਡਰ ਜਗਮੀਤ ਸਿੰਘ “ਜ਼ਿਆਦਾ ਪ੍ਰਦੂਸ਼ਣ” ਫੈਲਾਉਣ ਵਾਲਿਆਂ ‘ਤੇ ਨਕੇਲ ਕੱਸਲ ‘ਤੇ ਜ਼ੋਰ ਦੇ ਰਹੇ ਹਨ।