ਸਕਾਰਬਰੋ ਦੇ ਲਵਲੀ ਜਿਊਲਰਜ਼ ਤੇ ਮਾਲਕ ਰਾਹੂ ਸਿਨਾਥੰਬੀ ‘ਤੇ ਗਹਿਣੇ ਸਮੱਗਲ ਕਰਕੇ ਕੈਨੇਡਾ ਲਿਆਉਣ ਦੇ ਦੋਸ਼ਾਂ ਹੇਠ 760,000 ਲੱਖ ਡਾਲਰ ਦਾ ਜੁਰਮਾਨਾ, $246,614.40 ਵਾਧੂ ਹਰਜਾਨਾ ਵੀ ਭੁਗਤਣਾ ਪਵੇਗਾ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਅੱਜ ਜਾਣਕਾਰੀ ਦਿੱਤੀ ਹੈ ਕਿ ਦੋ ਸਾਲਾਂ ਦੀ ਲੰਮੀ ਪੜਤਾਲ ਤੋਂ ਬਾਅਦ ਟੋਰਾਂਟੋ ਏਰੀਆ ਦੇ ਇਕ ਵਿਅਕਤੀ (ਰਾਹੂ ਸਿਨਾਥੰਬੀ) ਅਤੇ ਕਾਰਪੋਰੇਸ਼ਨ (ਲਵਲੀ ਗੋਲਡ ਇੰਕ.) ਨੂੰ ਸੋਨੇ ਦੇ ਗਹਿਣਿਆਂ ਦੀ ਤਸਕਰੀ ਲਈ ਦੋਸ਼ੀ ਪਾਇਆ ਗਿਆ ਹੈ।

ਇਸ ਦੋਸ਼ ਤਹਿਤ ਰਾਹੂ ਸਿਨਾਥੰਬੀ ਅਤੇ ਲਵਲੀ ਗੋਲਡ ਇੰਕ. ਨੂੰ 760,000 ਲੱਖ ਡਾਲਰ ਦੇ ਜੁਰਮਾਨੇ ਦੇ ਨਾਲ ਨਿਯਮਿਤ ਜ਼ੁਰਮਾਨੇ ਵਜੋਂ $ 246,614.40 ਵਾਧੂ ਹਰਜਾਨਾ ਵੀ ਭੁਗਤਣਾ ਪਵੇਗਾ।

ਦਰਅਸਲ, ਸਾਲ ਦੇ ਸ਼ੁਰੂ ਵਿਚ, ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੰਮ ਕਰ ਰਹੇ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਨੇ ਯਾਤਰੀ ਕੋਲੋਂ ਵੱਡੀ ਮਾਤਰਾ ਵਿਚ ਗਹਿਣੇ ਜ਼ਬਤ ਕੀਤੇ ਸਨ। ਗਹਿਣੇ ਜ਼ਬਤ ਕੀਤੇ ਜਾਣ ਤੋਂ ਬਾਅਦ ਗ੍ਰੇਟਰ ਟੋਰਾਂਟੋ ਏਰੀਆ ਰੀਜਨਲ ਅਪਰਾਧਿਕ ਜਾਂਚ ਦੇ ਸੈਕਸ਼ਨ ਦੁਆਰਾ ਜਾਂਚ ਸ਼ੁਰੂ ਕੀਤੀ ਗਈ ਸੀ।
ਅਕਤੂਬਰ 2018 ਵਿੱਚ, ਅਗਲੇਰੀ ਪੜਤਾਲ ਦੁਆਰਾ ਪ੍ਰਾਪਤ ਸਬੂਤਾਂ ਦੇ ਨਤੀਜੇ ਵਜੋਂ, ਸੀਬੀਐਸਏ ਅਪਰਾਧੀ ਜਾਂਚਕਰਤਾਵਾਂ ਨੇ ਇਹ ਨਿਰਧਾਰਤ ਕੀਤਾ ਕਿ ਲਵਲੀ ਗੋਲਡ ਇੰਕ. ਅਤੇ ਇਸ ਦੇ ਡਾਇਰੈਕਟਰ, ਸਕਾਰਬੋਰੋ ਦੇ ਰਾਹੁ ਸਿਨਾਥੰਬੀ ਨੂੰ ਇਸ ‘ਚ ਦੋਸ਼ੀ ਠੋਹਰਾਇਆ ਹੈ।  ਸੋਨੇ ਦੇ ਗਹਿਣਿਆਂ, ਜਿਵੇਂ ਕਿ ਝੁਮਕੇ ਅਤੇ ਬਰੇਸਲੈਟਸ, ਕੈਨੇਡਾ ਲਿਆਉਣ ਲਈ ਰਾਹੂ ਸਿਨਾਥੰਬੀ ਵੱਲੋਂ ਯਾਤਰੀਆਂ ਨੂੰ ਏਅਰ ਲਾਈਨ ਦੀਆਂ ਟਿਕਟਾਂ ਖਰੀਦ ਕੇ ਦਿੱਤੀਆਂ ਜਾਂਦੀਆਂ ਸੀ ਅਤੇ ਗਹਿਣਿਆਂ ਬਾਰੇ ਸੀਬੀਐਸਏ ਨੂੰ ਨਾ ਦੱਸਣ ਲਈ ਕਿਹਾ ਜਾਂਦਾ ਸੀ।

ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਲਵਲੀ ਗੋਲਡ ਇੰਕ. ਅਤੇ ਸਿਨਾਥਮਬੀ ਤਕਰੀਬਨ 17 ਮਹੀਨਿਆਂ ਤੋਂ ਇਹ ਤਸਕਰੀ ਦਾ ਧੰਦਾ ਚਲਰ ਰਹੇ ਸਨ ਅਤੇ ਗਹਿਣਿਆਂ ਦੀ ਕਨੈਡਾ ਵਿਚ ਤਸਕਰੀ ਲਈ ਜ਼ਿੰਮੇਵਾਰ ਸਨ।

1 ਮਾਰਚ, 2021 ਨੂੰ, ਬਰੈਂਪਟਨ, ਓਨਟਾਰੀਓ ਵਿੱਚ ਏ. ਗ੍ਰੇਨਵਿਲੇ ਅਤੇ ਵਿਲੀਅਮ ਡੇਵਿਸ ਕੋਰਟਹਾਊਸ ਵਿਖੇ, ਲਵਲੀ ਗੋਲਡ ਇੰਕ. ਅਤੇ ਸਿਨਾਥਮਬੀ ਨੂੰ ਕਸਟਮਜ਼ ਐਕਟ, ਧਾਰਾ 153 (ਸੀ) – ਅਧੀਨ ਕੁੱਲ ਡਿਊਟੀਆਂ ਤੋਂ ਛੁਟਕਾਰਾ ਪਾਉਣ ਲਈ ਦੋਸ਼ੀ ਮੰਨਿਆ ਗਿਆ ਹੈ।