ਕੈਨੇਡਾ ਵੀਜ਼ਾ ਨੂੰ ਲੈ ਕੇ ਸਰਕਾਰ ਨੇ ਲਿਆ ਨਵਾਂ ਫੈਸਲਾ, ਜਾਰੀ ਹੋਇਆ ਨਵਾਂ ਵੀਜ਼ਾ ਪ੍ਰੋਗਰਾਮ
ਕੈਨੇਡਾ ਵੀਜ਼ਾ ਨੂੰ ਲੈ ਕੇ ਸਰਕਾਰ ਨੇ ਲਿਆ ਨਵਾਂ ਫੈਸਲਾ, ਜਾਰੀ ਹੋਇਆ ਨਵਾਂ ਵੀਜ਼ਾ ਪ੍ਰੋਗਰਾਮ
ਕੈਨੇਡਾ ਵੀਜ਼ਾ ਨੂੰ ਲੈ ਕੇ ਸਰਕਾਰ ਨੇ ਲਿਆ ਨਵਾਂ ਫੈਸਲਾ, ਜਾਰੀ ਹੋਇਆ ਨਵਾਂ ਵੀਜ਼ਾ ਪ੍ਰੋਗਰਾਮ

ਕੈਨੇਡਾ ਦੀ ਸਰਕਾਰ ਉੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਉਚੇਚੇ ਤੌਰ ਤੇ ਧਿਆਨ ਦੇ ਰਹੀ ਹੈ ਤਾਂ ਜੋ ਉਨ੍ਹਾਂ ਦਾ ਉੱਥੇ ਪੜ੍ਹਨ ਅਤੇ ਪੀ.ਆਰ ਹਾਸਿਲ ਕਰਨ ਦਾ ਰਾਹ ਹੋਰ ਸੁਖਾਲਾ ਕੀਤਾ ਜਾ ਸਕੇ।

ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਨੇ ਵੀਜ਼ਾ ਦੀ ਪ੍ਰਕਿਰਿਆ ਦੇ ਸਮੇਂ ਵਿੱਚ ਤਬਦੀਲੀ ਲਿਆਉਣ ਦੇ ਨਾਲ ਹੀ ਪੜ੍ਹਾਈ ਵੀਜ਼ਾ ਵਿੱਚ ਵੀ ਕੁਝ ਤਬਦੀਲੀਆਂ ਲਿਆਉਣ ਦਾ ਵਿਚਾਰ ਬਣਾਇਆ ਹੈ ਤਾਂ ਜੋ ਪੜ੍ਹਾਈ ਦੇ ਦੌਰਾਨ ਅਤੇ ਪੀ.ਆਰ ਨੂੰ ਲੈ ਕੇ ਉਨ੍ਹਾਂ ਨੂੰ ਆਸਾਨੀ ਹੋ ਸਕੇ।

ਜਾਣਕਾਰੀ ਮੁਤਾਬਕ ਪਿਛਲੀ 8 ਜੂਨ ਨੂੰ ਉੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇੱਕ ਐੱਸ.ਡੀ.ਐੱਸ ( ਸਟੂਡੈਂਟ ਡਾਇਰੈਕਟ ਸਟ੍ਰੀਮ )ਨਾਮ ਦਾ ਨਵਾਂ ਪ੍ਰੋਗਰਾਮ ਸ਼ਾਮਲ ਕੀਤਾ ਗਿਆ ਹੈ ਜੋ ਭਾਰਤ ਦੇ ਪੁਰਾਣੇ ਐਸਪੀਪੀ ( ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ) ਦੇ ਨਾਲ ਚੀਨ , ਫਿਲਪੀਨ ਅਤੇ ਵੀਅਤਨਾਮ ਵੱਲੋਂ ਚੱਲ ਰਹੇ ਪ੍ਰੋਗਰਾਮਾਂ ਦੀ ਜਗ੍ਹਾ ਲਵੇਗਾ।

ਇੱਥੋਂ ਤੱਕ ਕਿ ਫ਼ੀਸ, ਆਈਲੈਟਸ ਬੈਂਡ ਅਤੇ ਕਾਲਜ ਚੁਣਨ ਦੇ ਵੀ ਨਵੇਂ ਨਿਯਮ ਬਣਾਏ ਗਏ ਹਨ ਜਿਨ੍ਹਾਂ ਤਹਿਤ ਪਹਿਲਾਂ ਚੁਣੇ ਜਾਂਦੇ ਤਕਰੀਬਨ 40 ਅਦਾਰਿਆਂ ਵਿੱਚੋਂ ਕੋਈ ਇੱਕ ਚੁਣਨ ਦੀ ਥਾਂ ਨਵੇਂ ਲਾਂਚ ਕੀਤੇ ਐਸਡੀਐੱਮ ਪ੍ਰੋਗਰਾਮ ਅਨੁਸਾਰ ਵਿਦਿਆਰਥੀ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਪੜ੍ਹਾਈ ਕਰ ਸਕਣਗੇ।

ਇਸ ਦੇ ਨਾਲ ਹੀ ਆਈਲੈਟਸ ਦੇ ਟੈਸਟ ਵਿੱਚੋਂ ਹਰ ਹਿੱਸੇ ਵਿੱਚ ਘੱਟੋ ਘੱਟ 6 ਬੈਂਡ ਲਾਜ਼ਮੀ ਕਰ ਦਿੱਤੇ ਗਏ ਹਨ । ਇੱਥੇ ਦੱਸਣਯੋਗ ਹੈ ਕਿ ਵਿਦਿਆਰਥੀ ਨੂੰ ਆਪਣੀ ਇੱਕ ਸਾਲ ਤੱਕ ਦੀ ਟਿਊਸ਼ਨ ਫੀਸ ਪਹਿਲਾਂ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਦਸ ਹਜ਼ਾਰ ਡਾਲਰ ਨਾਲ ਆਪਣੇ ਰਹਿਣ ਲਈ ਕੀਤੇ ਜਾਣ ਵਾਲੇ ਖਰਚੇ ਲਈ ਜੀਆਈਸੀ ਨਾਮਕ ਪੱਤਰ ਪ੍ਰਾਪਤ ਕਰਨਾ ਹੋਵੇਗਾ।