Break and Enters ਮਾਮਲਾ – ਮਿਸੀਸਾਗਾ ਦੇ 36 ਸਾਲਾ ਵਿਅਕਤੀ ਭੁਪਿੰਦਰ ਸੰਧੂ ਨੂੰ ਪੁਲਿਸ ਨੇ ਕੀਤਾ ਚਾਰਜ
Break and Enters ਮਾਮਲਾ – ਮਿਸੀਸਾਗਾ ਦੇ 36 ਸਾਲਾ ਵਿਅਕਤੀ ਭੁਪਿੰਦਰ ਸੰਧੂ ਨੂੰ ਪੁਲਿਸ ਨੇ ਕੀਤਾ ਚਾਰਜ

22 ਡਿਵੀਜ਼ਨ ਬ੍ਰੇਕ ਅਤੇ ਐਂਟਰ ਯੂਨਿਟ ਦੇ ਜਾਂਚਕਰਤਾਵਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਜੁਲਾਈ ਅਤੇ ਸਤੰਬਰ 2021 ਦੇ ਵਿਚਕਾਰ, ਪੀਲ ਖੇਤਰ ਵਿੱਚ ਕਈ ਕਾਰੋਬਾਰਾਂ ‘ਚ ਦਾਖਲ ਹੋ ਕੇ ਆਟੋਮੇਟਿਡ ਟੈਲਰ ਮਸ਼ੀਨਾਂ ਨੂੰ ਚੋਰੀ ਕਰਦਾ ਸੀ।

ਬ੍ਰੇਕ ਅਤੇ ਐਂਟਰ ਯੂਨਿਟ ਦੇ ਅਧਿਕਾਰੀਆਂ ਦੁਆਰਾ ਲੰਮੀ ਜਾਂਚ ਤੋਂ ਬਾਅਦ, ਇੱਕ ਸ਼ੱਕੀ ਦੀ ਪਛਾਣ ਕੀਤੀ ਗਈ ਅਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ।

ਮਿਸੀਸਾਗਾ ਦੇ ਰਹਿਣ ਵਾਲੇ 36 ਸਾਲਾ ਵਿਅਕਤੀ ਭੁਪਿੰਦਰ ਸੰਧੂ ‘ਤੇ ਭੰਨਤੋੜ ਕਰਕੇ ਚੋਰੀ, $5000 ਤੱਕ ਦੀ ਚੋਰੀ, ਪ੍ਰੋਬੇਸ਼ਨ ਆਰਡਰ ਦੀ ਉਲੰਘਣਾ, ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਦੇ ਦੋਸ਼ ਲੱਗੇ ਹਨ।

ਭੁਪਿੰਦਰ ਸੰਧੂ ਦੋਸ਼ਾਂ ਦੇ ਜਵਾਬ ਵਿੱਚ 27 ਅਕਤੂਬਰ 2021 ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਇਆ ਹੈ।

ਇਸ ਘਟਨਾ ਸਬੰਧੀ ਤਫ਼ਤੀਸ਼ ਜਾਰੀ ਹੈ, ਅਤੇ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਦੇ ਸਬੰਧ ਵਿੱਚ ਜਾਣਕਾਰੀ ਹੈ ਤਾਂ ਉਸ ਨੂੰ 905-453-2121, ਐਕਸਟੈਂਸ਼ਨ 2233 ‘ਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੂੰ ਕਾਲ ਕਰਨ ਲਈ ਕਿਹਾ ਗਿਆ ਹੈ।