ਬਰੈਂਪਟਨ – ਨਾਬਾਲਗ ਲੜਕੀਆਂ ਨੂੰ ਜਬਰਦਸਤੀ ਦੇਹ ਵਪਾਰ ‘ਚ ਧੱਕਣ ਦੇ ਦੋਸ਼ ‘ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ
ਬਰੈਂਪਟਨ – ਪੀਲ ਰੀਜਨਲ ਪੁਲਿਸ ਨੇ ਨਾਬਾਲਗ ਲੜਕੀਆਂ ਨੂੰ ਜਬਰਦਸਤੀ ਦੇਹ ਵਪਾਰ ‘ਚ ਧੱਕਣ ਦੇ ਦੋਸ਼ ‘ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਮ੍ਰਿਤਪਾਲ ਸਿੰਘ(23) , ਹਰਕੁਵਰ ਸਿੰਘ (22) ਅਤੇ ਸੁਖਮਨਪ੍ਰੀਤ ਸਿੰਘ (23) ਵਜੋ ਹੋਈ ਹੈ ।ਇਸ ਮਾਮਲੇ ਵਿੱਚ ਚੌਥੇ ਦੋਸ਼ੀ, ਜੋ ਸਾਊਥ ਏਸ਼ੀਅਨ ਭਾਈਚਾਰੇ ਨਾਲ ਹੀ ਸਬੰਧਿਤ ਹੈ, ਦੀ ਭਾਲ ਹਾਲੇ ਜਾਰੀ ਹੈ ।

ਦਰਅਸਲ, ਪੀਲ ਪੁਲਿਸ ਨੇ ਬਰੈਂਪਟਨ ‘ਚ ਪੈਂਦੇ ਬੋਵੇਅਰਡ ਅਤੇ ਕ੍ਰੇਡਿਟ ਵਿਉ ਰੋਡ ਇਲਾਕੇ ਦੇ ਇੱਕ ਘਰ ‘ਚ ਛਾਪਾ ਮਾਰਿਆ, ਜਿੱਥੇ ਉਹਨਾਂ ਨੇ ਇੱਕ ਨਾਬਾਲਗ ਲੜਕੀ ਨੂੰ ਛੁਡਾਇਆ ਜਿਸਨੂੰ ਜਬਰਦਸਤੀ ਰੱਖਿਆ ਗਿਆ ਸੀ।

ਤਿੰਨਾ ਦੀ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ 22 ਅਗਸਤ ਦੀ ਪੇਸ਼ੀ ਸੀ।