ਚੀਨ ਅੱਗੇ ਝੁਕਣ ਤੋਂ ਕੈਨੇਡਾ ਦੀ "ਕੋਰੀ ਨਾਂਹ"

author-image
Ragini Joshi
New Update
China Canada clash getting intense

ਕੈਨੇਡਾ ਅਤੇ ਚੀਨ ਦੇ ਆਪਸੀ ਰਿਸ਼ਤਿਆਂ 'ਚ ਆਈ ਤਰਕਾਰਬਾਜ਼ੀ ਫਿਲਹਾਲ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਇਸ 'ਚ ਤਣਾਅ ਉਸ ਸਮੇਂ ਹੋਰ ਵੱਧ ਗਿਆ ਜਦੋਂ ਕੈਨੇਡਾ ਨੇ ਹਾਂਗਕਾਂਗ ਨਾਲ ਹਵਾਲਗੀ ਸੰਧੀ ਰੱਦ ਕਰ ਦਿੱਤੀ ਹੈ। ਕੈਨੇਡਾ ਵੱਲੋਂ ਇਹ ਕਦਮ ਤਾਂ ਚੁੱਕਿਆ ਗਿਆ ਹੈ ਕਿਉਂਕਿ ਚੀਨ ਵੱਲੋਂ ਕੌਮਾਂਤਰੀ ਸਮਝੌਤਿਆਂ ਦਾ ਉਲੰਘਣ ਕੀਤਾ ਗਿਆ ਹੈ ਅਤੇ ਹਾਂਗਕਾਂਗ 'ਤੇ ਨਵਾਂ ਸੁਰੱਖਿਆ ਲਗਾਇਆ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਵੱਲੋਂ ਫ਼ੌਜ ਨਾਲ ਸਬੰਧਤ ਸਮਾਨ ਨੂੰ ਹਾਂਗਕਾਂਗ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਕੈਨੇਡਾ ਵੱਲੋਂ ਲਏ ਗਏ ਇਸ ਫੈਸਲੇ ਨਾਲ ਚੀਨ ਅਤੇ ਕੈਨੇਡਾ ਦੀ ਤਕਰਾਰਬਜ਼ੀ 'ਚ ਵਾਧਾ ਸੁਭਾਵਕ ਹੈ ਅਤੇ ਹਾਂਗਕਾਂਗ ਦੇ ਅਧਿਕਾਰੀਆਂ ਨੇ ਹਵਾਲਗੀ ਸੰਧੀ ਰੱਦ ਕਰਨ 'ਤੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ।

ਪਿਛੋਕੜ:

ਦੱਸ ਦੇਈਏ ਕਿ ਕੈਨੇਡਾ-ਚੀਨ ਦੇ ਰਿਸ਼ਤੇ 2018 ਤੋਂ ਹੀ ਖਰਾਬ ਚੱਲ ਰਹੇ ਹਨ, ਜਦੋਂ ਕੈਨੇਡਾ ਵੱਲੋਂ ਹੁਵਾਈ ਦੀ ਸੀਐਫਓ ਮੇਂਗ ਵਾਂਗਝੂ ਨੂੰ ਅਮਰੀਕਾ ਦੇ ਵਾਰੰਟ 'ਤੇ ਗਿ੍ਰਫਤਾਰ ਕੀਤਾ ਗਿਆ ਸੀ। ਇਸ ਦੇ ਬਦਲੇ 'ਚ ਚੀਨ ਨੇ ਆਪਣੇ ਮੁਲਕ 'ਚ ਦੋ ਕੈਨੇਡੀਅਨਾਂ ਮਾਈਕਲ ਕੋਵਰੀ ਅਤੇ ਮਾਈਕਲ ਸਪਾਵੋਰ ਨੂੰ ਜਾਸੂਸੀ ਦੇ ਦੋਸ਼ 'ਚ ਗਿ੍ਰਫਤਾਰ ਕੀਤਾ ਸੀ।

"ਆਜ਼ਾਦੀ ਦੇ ਬਦਲੇ ਆਜ਼ਾਦੀ" ਵਾਲੀ ਚੀਨ ਵੱਲੋਂ ਖੇਡੀ ਜਾ ਰਹੀ ਇਸ ਖੇਡ ਨੂੰ ਕੈਨੇਡਾ ਨੇ ਖੇਡਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਸਾਫ਼ ਸ਼ਬਦਾਂ 'ਚ ਕਿਹਾ ਗਿਆ ਹੈ ਕਿ ਕੈਨੇਡਾ ਇਸ ਦਬਾਅ ਅੱਗੇ ਨਹੀਂ ਝੁਕੇਗਾ।

ਦੱਸਣਯੋਗ ਹੈ ਕਿ ਚੀਨ ਅਜਿਹੇ ਹੀ ਪੈਨਤਰੇ ਇਸ ਸਮੇਂ ਆਸਟ੍ਰੇਲੀਆ ਨਾਲ ਵੀ ਅਜ਼ਮਾ ਰਿਹਾ ਹੈ।

china-canada-clash
Advertisment