
Coca-Cola Cannabis drinks: ਤਾਂ ਕੀ ਕੈਨੇਡਾ ‘ਚ ਕੋਕਾ-ਕੋਲਾ ਲਾਂਚ ਕਰੇਗੀ ਭੰਗ ਵਾਲੀ ਡਰਿੰਕ..??
ਕੋਕਾ-ਕੋਲਾ ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਵਧ ਰਹੇ ਮਾਰੁਆਨਾ-ਪੀਣ ਵਾਲੇ ਪਦਾਰਥਾਂ ਦੀ ਵੱਧ ਰਹੀ ਖਪਤ ਨੂੰ ਆਉਣ ਵਾਲੀ ਇੱਕ ਵੱਡੀ ਮਾਰਕੀਟ ਦੇ ਰੂਪ ‘ਚ ਦੇਖ ਰਹੀ ਹੈ। ਇੱਕ ਮੀਡੀਆ ਦੀ ਰਿਪੋਰਟ ਮੁਤਾਬਕ, ਦੁਨੀਆ ਦਾ ਸਭ ਤੋਂ ਵੱਡਾ ਕੋਲਡ ਡਰਿੰਕ ਉਤਪਾਦਕ ਕੋਕਾ ਕੋਲਾ ਔਰਾ ਕੈਨਾਬਿਸ ਇਨਕ. ਨਾਲ ਗੱਲਬਾਤ ਕਰ ਰਿਹਾ ਹੈ।
ਇੱਕ ਕੈਨੇਡੀਅਨ ਨਿੱਜੀ ਚੈਨਲ ਦੇ ਅਨੁਸਾਰ ਸੰਭਾਵਿਤ ਉਤਪਾਦ ਟਾਈ-ਅੱਪ ਤੇ ਚਰਚਾਵਾਂ ਚੱਲ ਰਹੀਆਂ ਹਨ, ਜਿਸ ‘ਚ ਕੋਕਾ ਕੋਲਾ , ਭੰਗ ਉਤਪਾਦਕ ਕੰਪਨੀ ਨਾਲ ਮਿਲ ਕੇ ਮਾਰੂਆਨਾ ਡਰਿੰਕ ਮਾਰਕਿਟ ‘ਚ ਲਿਆ ਸਕਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਕੰਪਨੀਆਂ ਵਿਚਕਾਰ ਗੱਲਬਾਤ ਸਫ਼ਲ ਹੋਵੇਗੀ, ਪਰ ਅਰੌਰਾ ਦੇ ਸ਼ੇਅਰਾਂ ਵਿਚ ੨੨ ਫੀਸਦੀ ਦੀ ਤੇਜ਼ੀ ਨਾਲ ਵਾਧਾ ਹੋਇਆ ਹੈ।
Coca-Cola Cannabis drinks: ਮਾਰੁਆਨਾ ਇੰਡਸਟਰੀ ਕੈਨੇਡਾ ਦੇ ਬਹੁਤ ਵੱਡੇ ਕਾਰਪੋਰੇਸ਼ਨਾਂ ਲਈ ਦਿਲਚਸਪੀ ਦਾ ਕੇਂਦਰ ਬਣੀ ਹੋਈ ਹੈ।
ਕੋਕ ਅਤੇ ਅਰੌਰਾ ਦੋਨਾਂ ਨੇ ਵੱਖਰੇ ਬਿਆਨਾਂ ਵਿੱਚ ਸੰਕੇਤ ਦਿੱਤਾ ਹੈ ਕਿ ਉਹ ਮਾਰੁਆਨਾ ਵਾਲੇ ਪਦਾਰਥਾਂ ਦਾ ਉਤਪਦਨ ਕਰਨ ‘ਚ ਦਿਲਚਸਪੀ ਰੱਖਦੇ ਸਨ ਪਰ ਇਸ ‘ਤੇ ਫਿਲਹਾਲ ਟਿੱਪਣੀ ਨਹੀਂ ਕਰ ਸਕਦੇ।
ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਦਾਰਥ ਸੋਜਸ਼, ਦਰਦ ਨੂੰ ਘੱਟ ਕਰਨ ‘ਚ ਵੀ ਸਹਾਈ ਹੋਣਗੇ।