ਕੈਨੇਡਾ ਦੇ ਇਹਨਾਂ ਸ਼ਹਿਰਾਂ ‘ਚ ਕੋਰੋਨਾ ਵਾਇਰਸ ਕੇਸਾਂ ਨੇ ਤੋੜ੍ਹੇ ਸਾਰੇ ਪਿਛਲੇ ਰਿਕਾਰਡ, ਡਾਕਟਰਾਂ ਨੇ ਜਾਰੀ ਕੀਤੀ ਚਿਤਾਵਨੀ
ਕੈਨੇਡਾ ਦੇ ਇਹਨਾਂ ਸ਼ਹਿਰਾਂ 'ਚ ਕੋਰੋਨਾ ਵਾਇਰਸ ਕੇਸਾਂ ਨੇ ਤੋੜ੍ਹੇ ਸਾਰੇ ਪਿਛਲੇ ਰਿਕਾਰਡ, ਡਾਕਟਰਾਂ ਨੇ ਜਾਰੀ ਕੀਤੀ ਚਿਤਾਵਨੀ

ਨਾਰਥ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਕੇਸਾਂ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਗੱਲ ਕਰੀਏ ਕੈਨੇਡਾ ਦੀ ਤਾਂ ਮਰੀਜ਼ਾਂ ਦੀ ਗਿਣਤੀ ‘ਚ ਹੋ ਰਹੇ ਲਗਾਤਾਰ ਵਾਧੇ ਨੇ ਸਿਹਤ ਅਫ਼ਸਰਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।

ਇਸ ਸਬੰਧੀ \ਕੈਨੇਡਾ ਦੇ ਮੁੱਖ ਸਿਹਤ ਅਫ਼ਸਰ ਡਾ. ਥੈਰੇਸਾ ਟੈਮ ਨੇ ਕੇਸਾਂ ਦੀ ਤੇਜ਼ੀ ਨਾਲ ਵੱਧ ਰਹੀ ਰਫਤਾਰ ‘ਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਨੂੰ ਤਿੰਨ ਪਰਤਾਂ ਵਾਲਾ ਮਾਸਕ ਪਾਉਣਾ ਚਾਹੀਦਾ ਹੈ ਅਤੇ ਇੱਕ ਘਰ ਦੇ ਲੋਕਾਂ ਨੂੰ ਛੱਡ ਕੇ ਲੋਕਾਂ ਨੂੰ ਮਿਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨਟਾਰੀਓ ਵਿਚ ਐਤਵਾਰ ਨੂੰ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੇਸ ਭਾਵ ਹਜ਼ਾਰ ਤੋਂ ਜ਼ਿਆਦਾ (1328) ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਪੀਲ ਰੀਜਨ ਨੂੰ ਰੈਡ ਜ਼ੋਨ ਐਲਾਨ ਦਿੱਤਾ ਗਿਆ ਹੈ।

ਇੰਨ੍ਹਾ ਹੀ ਨਹੀਂ, ਕਿਊਬਿਕ ‘ਚ ਵੀ ਇਕ ਦਿਨ ਵਿਚ ਨਵੇਂ ਮਰੀਜ਼ਾਂ ਦਾ ਰਿਕਾਰਡ ਟੁੱਟ ਗਿਆ ਹੈ ਅਤੇ 9 ਮੌਤਾਂ ਹੋਣ ਦੀ ਰਿਪੋਰਟ ਹੈ।

ਇਸ ਤੋਂ ਇਲਾਵਾ ਬਿਟਿ੍ਰਸ਼ ਕੋਲੰਬੀਆਂ ‘ਚ ਵੀ ਸ਼ਨੀਵਾਰ ਰਾਤ ਤੋਂ ਨਵੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ, ਜੋ ਕਿ 23 ਨਵੰਬਰ ਤੱਕ ਜਾਰੀ ਰਹਿਣਗੀਆਂ।