ਕੋਵਿਡ -19 ਅਪਡੇਟ: ਬਾਇਓਮੈਟ੍ਰਿਕਸ ਨੂੰ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੀਤਾ ਨਵਾਂ ਐਲਾਨ!
COVID-19 Update Biometrics Canada Immigration

ਕੋਵਿਡ‑19 ਨਾਲ ਜੁੜੀਆਂ ਜਨਤਕ ਸਿਹਤ ਸੰਬੰਧੀ ਚਿੰਤਾਵਾਂ ਦੇ ਕਾਰਨ ਸਰਵਿਸ ਕੈਨੇਡਾ ਵੱਲੋਂ ੨੭ ਮਾਰਚ, ੨੦੨੦ ਤੋਂ ਆਪਣੇ ਸਰਵਿਸ ਕੇਂਦਰ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ, ਸਰਵਿਸ ਕੈਨੇਡਾ ਹੌਲੀ-ਹੌਲੀ ਆਪਣੇ ਦਫਤਰਾਂ ਨੂੰ ਜਨਤਾ ਲਈ ਮੁੜ ਖੋਲ੍ਹਣਾ ਸ਼ੁਰੂ ਕਰ ਰਹੀ ਹੈ, ਅਤੇ ਬਾਇਓਮੈਟ੍ਿਰਕਸ ਦੀਆਂ ਸੇਵਾਵਾਂ ਵੀ ਮੁੜ ਤੋਂ ਸ਼ੁਰੂ ਹੋਣਗੀਆਂ ਪਰ ਇਹਨਾਂ ਲਈ ਅਜੇ ਕੋਈ ਤਰੀਕ ਮੁਕੱਰਰ ਨਹੀਂ ਕੀਤੀ ਗਈ ਹੈ।

ਅਜਿਹੇ ‘ਚ ਕਈ ਵਿਅਕਤੀਆਂ ਦੀਆਂ ਫਾਈਲਾਂ ਸਿਰਫ ਬਾਇਓਮੈਟ੍ਰਿਕਸ ਦੀ ਸ਼ਰਤ ਪੂਰੀ ਨਾ ਹੋਣ ਕਾਰਨ ਅੱਧ ਵਿਚਕਾਰ ਲਟਕੀਆਂ ਹੋਈਆਂ ਹਨ। ਇਸ ਮਲਸੇ ਦਾ ਹੱਲ ਕਰਨ ਲਈ ਆਈਆਰਸੀਸੀ ਨੇ ਇੱਕ ਜਨਤਕ ਨੀਤੀ ਨੂੰ ਲਾਗੂ ਕਰ ਦਿੱਤਾ ਹੈ ਜਿਸ ਤਹਿਤ ਕੈਨੇਡਾ ਦੇ ਅੰਦਰੋਂ ਅਸਥਾਈ ਨਿਵਾਸ ਬਿਨੈਕਾਰਾਂ ਭਾਵ ਕਿ ਸਟੂਡੈਂਟ, ਵਰਕਰ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਆਪਣੀ ਬਾਇਓਮੈਟ੍ਿਰਕਸ ਦੇਣ ਤੋਂ ਛੋਟ ਦੇਵੇਗੀ।

ਪਬਲਿਕ ਪਾਲਿਸੀ ਲਾਗੂ ਹੋਣ ਦੇ ਨਾਲ, ਆਈਆਰਸੀਸੀ ਹੁਣ ਕੈਨੇਡਾ ਵਿੱਚ ਬਹੁਤ ਸਾਰੇ ਅਸਥਾਈ ਨਿਵਾਸ ਬਿਨੈਕਾਰਾਂ ਨੂੰ ਉਨ੍ਹਾਂ ਦੀਆਂ ਯੋਜਨਾਵਾਂ ਨਾਲ ਅੱਗੇ ਵਧਣ ਵਿੱਚ ਸਹਾਇਤਾ ਕਰਨ ਦੇ ਯੋਗ ਹੋਵੇਗੀ,  ਉਦਾਹਰਣ ਵਜੋਂ, ਦੇਸ਼ ਵਿੱਚ ਵਿਜ਼ਟਰ ਵਜੋਂ ਆਪਣਾ ਸਟੇਅ ਐਕਸਟੈਂਡ ਕਰਨਾ ਭਾਵ ਕੈਨੇਡਾ ‘ਚ ਜ਼ਿਆਦਾ ਸਮਾਂ ਰਹਿਣ ਲਈ ਅਰਜ਼ੀ ਦੇਣਾ ਆਦਿ।

ਇਮੀਗ੍ਰੇਸ਼ਨ ਵਿਭਾਗ ਕੈਨੇਡਾ ਵਿਚ ਸਥਾਈ ਨਿਵਾਸ ਬਿਨੈਕਾਰਾਂ ਦੀ ਮਦਦ ਲਈ ਸੰਭਾਵਤ ਵਿਕਲਪਾਂ ‘ਤੇ ਵੀ ਵਿਚਾਰ ਕਰ ਰਿਹਾ ਹੈ।

ਕਿੰਨ੍ਹਾਂ ਨੂੰ ਬਾਇਓਮੈਟ੍ਰਿਕ ਤੋਂ ਮਿਲੀ ਹੈ ਛੋਟ?

ਜੇ ਤੁਸੀਂ ਕੈਨੇਡਾ ਵਿੱਚ ਹੋ ਅਤੇ ਤੁਸੀਂ ਇਹਨਾਂ ਵਿੱਚੋਂ ਕਿਸੇ ਲਈ ਅਰਜ਼ੀ ਦੇ ਰਹੇ ਹੋ ਤਾਂ ਤੁਸੀਂ ਇਸ ਜਨਤਕ ਨੀਤੀ ਦੇ ਅਧੀਨ ਆਉਂਦੇ ਹੋ:

ਵਰਕ ਪਰਮਿਟ ਦਾ ਵਾਧਾ
ਨਵਾਂ ਵਰਕ ਪਰਮਿਟ
ਸਟੱਡੀ ਪਰਮਿਟ ਦਾ ਵਾਧਾ
ਨਵਾਂ ਸਟੱਡੀ ਪਰਮਿਟ
ਵਿਜ਼ਟਰ ਵੀਜ਼ਾ
ਵਿਜ਼ਟਰ ਰਿਕਾਰਡ ਜੋ ਤੁਹਾਨੂੰ ਇੱਕ ਅਸਥਾਈ ਨਿਵਾਸੀ ਵਜੋਂ ਕੈਨੇਡਾ ਵਿੱਚ ਰਹਿਣ ਦੇਵੇਗਾ
ਅਸਥਾਈ ਨਿਵਾਸੀ ਸਥਿਤੀ ਦੀ ਬਹਾਲੀ (ਟੈਂਪਰੇਰੀ ਵੀਜ਼ਾ ਐਕਸਟੈਂਸ਼ਨ)
ਅਸਥਾਈ ਨਿਵਾਸੀ ਪਰਮਿਟ (ਟੈਂਪਰੇਰੀ ਵੀਜ਼ਾ)

ਜੇ ਤੁਸੀਂ ਕੈਨੇਡਾ ਵਿੱਚ ਹੋ ਅਤੇ ਅਸਥਾਈ ਨਿਵਾਸ ਲਈ ਅਰਜ਼ੀ ਦੇ ਰਹੇ ਹੋ ਤਾਂ ਕੀ ਕਰਨਾ ਹੈ?

ਬਾਇਓਮੈਟ੍ਿਰਕ ਫੀਸ ($85) ਦਾ ਭੁਗਤਾਨ ਨਾ ਕਰੋ, ਭਾਵੇਂ ਤੁਸੀਂ ਬਿਨੈ-ਪੱਤਰ ਜਮ੍ਹਾ ਕਰਦੇ ਸਮੇਂ ਸਿਸਟਮ ਤੁਹਾਨੂੰ ਇਸ ਨੂੰ ਅਦਾ ਕਰਨ ਲਈ ਕਹੇ। ਇਸ ਜਨਤਕ ਨੀਤੀ ਦੇ ਤਹਿਤ, ਤੁਹਾਨੂੰ ਇਸ ਵੇਲੇ ਆਪਣੀ ਬਾਇਓਮੀਟ੍ਿਰਕਸ ਦੇਣ ਦੀ ਜ਼ਰੂਰਤ ਤੋਂ ਛੋਟ ਦਿੱਤੀ ਗਈ ਹੈ।

ਜੇ ਤੁਸੀਂ ਬਾਇਓਮੈਟ੍ਿਰਕ ਫੀਸ ਦਾ ਭੁਗਤਾਨ ਕਰਦੇ ਹੋ ਕਿਉਂਕਿ ਤੁਹਾਨੂੰ ਅਜਿਹਾ ਕਰਨ ਲਈ ਕਿਹਾ ਗਿਆ ਹੈ, ਅਤੇ ਤੁਹਾਨੂੰ ਇਕ ਬਾਇਓਮੀਟ੍ਿਰਕ ਨਿਰਦੇਸ਼ ਪੱਤਰ ਪ੍ਰਾਪਤ ਹੋਇਆ ਹੈ, ਤਾਂ ਤੁਹਾਨੂੰ ਆਪਣੀ ਬਾਇਓਮੈਟ੍ਿਰਕਸ ਨਹੀਂ ਦੇਣੀ ਪਵੇਗੀ ਜੇ ਤੁਸੀਂ ਕੈਨੇਡਾ ਵਿਚ ਹੋ ਅਤੇ ਆਰਜ਼ੀ ਨਿਵਾਸ ਲਈ ਅਰਜ਼ੀ ਦੇ ਰਹੇ ਹੋ।ਤੁਹਾਡੀ ਅਰਜ਼ੀ ਨੂੰ ਅੰਤਮ ਫੈਸਲੇ ਸਮੇਂ ਤੁਹਾਨੂੰ ਬਾਇਓਮੈਟ੍ਿਰਕ ਫੀਸ ਲਈ ਰਿਫੰਡ ਭੇਜਿਆ ਜਾਵੇਗਾ ਅਗਰ ਤੁਸੀਂ ਫੀਸ ਭਰੀ ਹੈ ਤਾਂ। ਰਿਫੰਡ ਲੈਣ ਲਈ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ।

ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਸੀਂ ਕੈਨੇਡਾ ਵਿੱਚ ਹੋ, ਅਤੇ ਤੁਹਾਡੇ ਕੋਲ ਅਸਥਾਈ ਨਿਵਾਸ ਅਰਜ਼ੀ ਹੈ ਜਿਸਦੇ ਲਈ ਤੁਸੀਂ ਬਾਇਓਮੀਟ੍ਿਰਕ ਫੀਸ ਅਦਾ ਕੀਤੀ ਹੈ?

ਇਸ ਜਨਤਕ ਨੀਤੀ ਦੇ ਤਹਿਤ, ਤੁਹਾਨੂੰ ਆਪਣੀ ਬਾਇਓਮੈਟ੍ਿਰਕਸ ਦੇਣ ਦੀ ਜ਼ਰੂਰਤ ਤੋਂ ਛੋਟ ਹੈ।
ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਇਮੀਗ੍ਰੇਸ਼ਨ ਕੈਨੇਡਾ ਤੁਹਾਡੇ ਬਿਨੈ-ਪੱਤਰ ਦੀ ਪ੍ਰਕਿਰਿਆ ਕਰੇਗਾ ਅਤੇ ਤੁਹਾਨੂੰ ਬਾਇਓਮੈਟ੍ਿਰਕ ਫੀਸ (85ਡਾਲਰ ਦੀ ਕੀਮਤ) ਵਾਪਸ ਕਰੇਗਾ।