ਗੋਲ-ਗੱਪਿਆਂ ਦੀ ਸ਼ੁਕੀਨ ਹੈ ਗਾਂ ਅਤੇ ਉਸਦਾ ਵੱਛਾ, ਵੇਖੋ ਵੀਡੀਓ
ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਤੁਸੀਂ ਆਪਣੀ ਜਾਣਕਾਰੀ ਨੂੰ ਕੁਝ ਹੀ ਮਿੰਟਾਂ ਸਕਿੰਟਾਂ ‘ਚ ਦੁਨੀਆ ਦੇ ਕਿਸੇ ਵੀ ਕੋਨੇ ‘ਚ ਆਪਣੀ ਗੱਲ ਪਹੁੰਚਾ ਸਕਦੇ ਹੋ । ਹਰ ਦਿਨ ਕੁਝ ਨਾ ਕੁਝ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਾ ਰਹਿੰਦਾ ਹੈ ਅਤੇ ਹੁਣ ਇੱਕ ਵੀਡਿਓ ਵਾਇਰਲ ਹੋ ਰਹੀ ਹੈ |

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡਿਓ ਦੋ ਗਊਆਂ ਦੀ ਹੈ । ਜੋ ਸੜਕ ‘ਤੇ ਖੜੀਆਂ ਹੋ ਕੇ ਇੱਕ ਗੋਲ ਗੱਪੇ ਵਾਲੇ ਦੀ ਰੇਹੜੀ ਤੋਂ ਗੋਲ ਗੱਪੇ ਖਾ ਰਹੀਆਂ ਨੇ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਵੇਖਿਆ ਜਾ ਰਿਹਾ ਹੈ |

ਇਸ ਵੀਡੀਓ ‘ਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਇੱਕ ਗਊਂ ‘ਤੇ ਦੂਜਾ ਉਸ ਦਾ ਵੱਛਾ ਬੜੇ ਹੀ ਅਰਾਮ ਨਾਲ ਗੋਲ ਗੱਪੇ ਖਾ ਰਹੀਆਂ ਨੇ ਅਤੇ ਲੋਕਾਂ ਇਸ ‘ਤੇ ਕਮੈਂਟ ਕਰਦੇ ਹੋਏ ਲਿਖ ਰਹੇ ਨੇ ਕਿ ਸਰਾਧਾਂ ‘ਚ ਮਿੱਠਾ ਹਲਵਾ ਅਤੇ ਖੀਰ ਖਾ ਕੇ ਪ੍ਰੇਸ਼ਾਨ ਹੋਈ ਗਊ ਮਾਤਾ ਅਤੇ ਉਨ੍ਹਾਂ ਦਾ ਵੱਛਾ ਬਜ਼ਾਰ ‘ਚ ਗੋਲ ਗੱਪੇ ਖਾਂਦੇ ਹੋਏ | ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ |