ਅਪਰਾਧਾਂ ਵਿੱਚ ਤੇਜ਼ੀ : ਬਰੈਂਪਟਨ ਦੇ ਸੈਂਚੁਰੀ ਗਾਰਡਨਜ਼ ਰੀਕ੍ਰੀਏਸ਼ਨ ਸੈਂਟਰ ਵਿੱਚ ਨੌਜਵਾਨ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ

ਬਰੈਂਪਟਨ ਵਿੱਚ ਇੱਕ ਨੌਜਵਾਨ ਉੱਤੇ ਸ਼ੁੱਕਰਵਾਰ ਦੀ ਰਾਤ ਤੇਜ਼ ਧਾਰ ਹਥਿਆਰ ਨਾਲ ਹਮਲਾ ਹੋਇਆ, ਜਿਸ ਕਾਰਨ ਉਸ ਨੂੰ ਟ੍ਰੌਮਾ ਸੈਂਟਰ ਵਿੱਚ ਭੇਜਿਆ ਗਿਆ ਸੀ।
ਪੀਲ ਕਾਂਸਟੇਬਲ ਅਖਿਲ ਮੂਕਨ ਨੇ ਦੱਸਿਆ ਕਿ 16 ਸਾਲਾ ਲੜਕੇ ਉੱਤੇ ਸੈਂਚੁਰੀ ਗਾਰਡਨਜ਼ ਰੀਕ੍ਰੀਏਸ਼ਨ ਸੈਂਟਰ ਵਿਖੇ ਸ਼ੁੱਕਰਵਾਰ 22 ਜੂਨ ਲਗਭਗ 7:35 ਵਜੇ ਹਮਲਾ ਹੋਇਆ।  ਇਸ ਸੰਬੰਧੀ ਕਾਲ 10:01 ਵਜੇ ਆਈ।
ਯੁਵਕ ਦੀ ਹਾਲਤ ਸਥਿਰ ਹੈ, ਮੂਕਨ ਨੇ ਕਿਹਾ।
ਜਾਂਚ ਲਈ ਪੁਲਿਸ ਟੈਕਟਿਕਲ ਟੀਮ ਅਤੇ ਕੈਨਿਨ ਯੂਨਿਟ ਨੂੰ ਬੁਲਾਇਆ ਗਿਆ। ਇਸ ਸਮੇਂ ਕਿਸੇ ਸ਼ੱਕੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜੇ ਕਿਸੇ ਕੋਲ ਇਸ ਕਾਤਲਾਨਾ ਹਮਲੇ ਬਾਰੇ ਜਾਣਕਾਰੀ ਹੈ, ਤਾਂ ਉਹ 453-2121, ਐਕਸਟੈਂਸ਼ਨ 2233 ‘ਤੇ ਕਾਲ ਕਰ ਸਕਦੇ ਹਨ। ਪੀਲ ਕਰਾਈਮ ਸਟਪਰਪਰਾਂ ਨੂੰ 1-800-222 -ਟੀਆਈਪੀਐਸ (8477) ਤੇ ਜਾ ਕੇ ਜਾਂ www.peelcrimestoppers.ca ‘ਤੇ ਜਾ ਕੇ ਜਾਣਕਾਰੀ ਅਗਿਆਤ ਵੀ ਦਿੱਤੀ ਜਾ ਸਕਦੀ ਹੈ।